ਏਪੀਜੇ ਸਕੂਲ ਰਾਮਾ ਮੰਡੀ ਜਲੰਧਰ ਵਿਖੇ ਸਕੂਲ ਦੇ ਪ੍ਰਿੰਸੀਪਲ ਸ੍ਰੀ ਕੇ ਸ਼ਰਮਾ ਜੀ ਦੀ ਅਗਵਾਈ ਅਧੀਨ ਲੋਹੜੀ ਦਾ ਤਿਉਹਾਰ ਬੜੇ ਉਤਸ਼ਾਹ ਨਾਲ ਮਨਾਇਆ ਗਿਆ। ਲੋਹੜੀ ਦੇ ਸੰਦਰਭ ਵਿੱਚ ਵਿਸ਼ੇਸ਼ ਸਭਾ ਦਾ ਆਯੋਜਨ ਕੀਤਾ ਗਿਆ। ਇਸ ਵਿੱਚ ਵਿਦਿਆਰਥੀਆਂ ਨੇ ਲੋਹੜੀ ਨਾਲ ਸੰਬੰਧਿਤ ਕਵਿਤਾ, ਵਿਚਾਰ ਅਤੇ ਭਾਸ਼ਣ ਪੇਸ਼ ਕੀਤੇ। ਸਕੂਲ ਦੇ ਨੰਨੇ – ਮੁੰਨੇ ਬੱਚਿਆਂ ਨੇ ਲੋਹੜੀ ਦੇ ਗਾਣਿਆਂ ਉੱਤੇ ਭੰਗੜਾ ਪੇਸ਼ ਕਰਕੇ ਸਭ ਨੂੰ ਸਭ ਦੇ ਮਨ ਨੂੰ ਮੋਹ ਲਿਆ। ਲੋਹੜੀ ਦੀ ਮਹੱਤਤਾ ਅਤੇ ਇਤਿਹਾਸ ਨੂੰ ਦਰਸਾਉਂਦੀ ਹੋਈ ਇੱਕ ਪੀਪੀਟੀ ਸਭ ਨੂੰ ਦਿਖਾਈ ਗਈ ।
ਸਕੂਲ ਦੇ ਪ੍ਰਿੰਸੀਪਲ ਸ੍ਰੀ ਏਕੇ ਸ਼ਰਮਾ ਜੀ ਅਤੇ ਵਾਈਸ ਪ੍ਰਿੰਸੀਪਲ ਸ਼੍ਰੀਮਤੀ ਆਰਤੀ ਸ਼ੋਰੀ ਭੱਟ ਨੇ ਸਭ ਨੂੰ ਲੋਹੜੀ ਦੀਆਂ ਵਧਾਈਆਂ ਦਿੱਤੀਆਂ ।ਸਭਾ ਤੋਂ ਬਾਅਦ ਸਕੂਲ ਦੀ ਗਰਾਊਂਡ ਵਿੱਚ ਸਮੂਹ ਸਟਾਫ ਅਤੇ ਵਿਦਿਆਰਥੀਆਂ ਸਹਿਤ ਲੋਹੜੀ ਦੀ ਧੂਣੀ ਬਾਲ ਬਾਲੀ ਗਈ ਅਤੇ ਕਾਮਨਾ ਕੀਤੀ ਗਈ ਕਿ ਸਾਰਾ ਦੁੱਖ ਦਲਿੱਦਰ ਇਸ ਧੂਣੀ ਵਿੱਚ ਸੜ ਕੇ ਸੁਆਹ ਹੋ ਜਾਵੇਗਾ। ਸਭ ਨੇ ਖੁਸ਼ੀ ਵਿੱਚ ਮੂੰਗਫ਼ਲੀ, ਰਿਓੜੀਆਂ ਅਤੇ ਮੱਕੀ ਦੇ ਫੁੱਲੇ ਖਾ ਖ਼ੁਸ਼ੀ ਮਨਾਈ।
Disclaimer : यह खबर उदयदर्पण न्यूज़ को सोशल मीडिया के माध्यम से प्राप्त हुई है। उदयदर्पण न्यूज़ इस खबर की आधिकारिक तौर पर पुष्टि नहीं करता है। यदि इस खबर से किसी व्यक्ति अथवा वर्ग को आपत्ति है, तो वह हमें संपर्क कर सकते हैं।