ਕੇ.ਐਮ.ਵੀ. ਕਾਲਜੀਏਟ ਸੀਨੀਅਰ ਸੈਕੰਡਰੀ ਸਕੂਲ, ਜਲੰਧਰ ਵਿਖੇ 10+2 ਦੀਆਂ ਵਿਦਿਆਰਥਣਾਂ ਦੀ ਫੇਅਰਵੈੱਲ ਲਈ ਰੈਮਨੀਸੈਂਸਿਜ਼ ਪ੍ਰੋਗਰਾਮ ਦਾ ਆਯੋਜਨ ਕਰਵਾਇਆ ਗਿਆ। 10+1 ਅਤੇ 10+2 (ਆਰਟਸ, ਕਾਮਰਸ ਅਤੇ ਸਾਇੰਸ) ਦੀਆਂ ਵਿਦਿਆਰਥਣਾਂ ਨੂੰ ਆਉਣ ਵਾਲੀਆਂ ਪ੍ਰੀਖਿਆਵਾਂ ਵਿਚ ਸ਼ਾਨਦਾਰ ਕਾਰਗੁਜ਼ਾਰੀ ਦੇ ਲਈ ਸ਼ੁਭ ਇੱਛਾਵਾਂ ਦਿੰਦੇ ਇਸ ਪ੍ਰੋਗਰਾਮ ਵਿੱਚ ਵਿਦਿਆਲਾ ਪ੍ਰਿੰਸੀਪਲ ਪ੍ਰੋ. ਅਤਿਮਾ ਸ਼ਰਮਾ ਦਿਵੇਦੀ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ। ਜਯੋਤੀ ਪ੍ਰਜਵਲਨ ਨਾਲ ਸ਼ੁਰੂ ਹੋਏ ਇਸ ਪ੍ਰੋਗਰਾਮ ਵਿਚ ਵਿਦਿਆਰਥਣਾਂ, ਅਧਿਆਪਕਾਂ ਅਤੇ ਵਿਸ਼ੇਸ਼ ਤੌਰ ਤੇ ਸੱਦੇ ਗਏ ਵਿਦਿਆਰਥਣਾਂ ਦੇ ਮਾਤਾ-ਪਿਤਾ ਨੂੰ ਸੰਬੋਧਿਤ ਹੋਏ ਮੈਡਮ ਪ੍ਰਿੰਸੀਪਲ ਨੇ ਵਿਦਿਆਰਥਣਾਂ ਦੇ ਉੱਜਵਲ ਭਵਿੱਖ ਦੇ ਲਈ ਕਾਮਨਾ ਕੀਤੀ ਅਤੇ ਕਿਹਾ ਕਿ ਮਿਹਨਤ, ਲਗਨ ਅਤੇ ਅਨੁਸ਼ਾਸਨ ਸਫ਼ਲਤਾ ਦੀ ਕੁੰਜੀ ਹਨ। ਇਸ ਕਰਕੇ ਆਪਣੇ ਉਦੇਸ਼ ਪ੍ਰਤੀ ਇਮਾਨਦਾਰ ਰਹਿ ਕੇ ਸਫਲਤਾ ਅਤੇ ਕਾਮਯਾਬੀ ਹਾਸਿਲ ਕੀਤੀ ਜਾ ਸਕਦੀ ਹੈ। ਉਨ੍ਹਾਂ ਇਮਤਿਹਾਨਾਂ ਦੇ ਲਈ ਵਿਦਿਆਰਥਣਾਂ ਨੂੰ ਸ਼ੁੱਭ ਇੱਛਾਵਾਂ ਦਿੰਦਿਆਂ ਹੋਇਆਂ ਬਹੁਤ ਸੂਝ-ਬੂਝ ਅਤੇ ਰੌਚਕਤਾ ਨੂੰ ਧਿਆਨ ਵਿੱਚ ਰੱਖ ਕੇ ਹੀ ਭਵਿੱਖ ਵਿੱਚ ਵਿਸ਼ਿਆਂ ਦੀ ਚੋਣ ਕਰਨ ਦੇ ਲਈ ਪ੍ਰੇਰਿਤ ਕੀਤਾ। ਉਨ੍ਹਾਂ ਕਿਹਾ ਕਿ ਲੜਕੀਆਂ ਨੂੰ ਦਿੱਤਾ ਜਾਣ ਵਾਲਾ ਸਭ ਤੋਂ ਵੱਡਾ ਤੋਹਫ਼ਾ ਸਿੱਖਿਆ ਹੀ ਹੈ ਜਿਸ ਦੇ ਸਾਹਮਣੇ ਬਾਕੀ ਸਾਰੇ ਧਨ ਫਿੱਕੇ ਹਨ। ਸਾਨੂੰ ਸਭ ਨੂੰ ਬਦਲਦੇ ਸਮੇਂ ਦੇ ਨਾਲ ਆਪਣੀ ਸੋਚ ਬਦਲਦੇ ਹੋਏ ਲੜਕੀਆਂ ਦੀ ਸਿੱਖਿਆ ਤੇ ਵੱਧ ਤੋਂ ਵੱਧ ਜ਼ੋਰ ਦੇਣਾ ਚਾਹੀਦਾ ਹੈ ਤਾਂ ਜੋ ਚੰਗੇ ਸਮਾਜ ਦੀ ਉਸਾਰੀ ਕੀਤੀ ਜਾ ਸਕੇ। ਇਸ ਪ੍ਰੋਗਰਾਮ ਦੌਰਾਨ ਵਿਦਿਆਰਥਣਾਂ ਦੁਆਰਾ ਵਿਸ਼ੇਸ਼ ਤੌਰ ‘ਤੇ ਤਿਆਰ ਕੀਤੀਆਂ ਗਈਆਂ ਨ੍ਰਿਤ ਅਤੇ ਗਾਇਨ ਦੀਆਂ ਪੇਸ਼ਕਾਰੀਆਂ ਨੇ ਮਾਹੌਲ ਨੂੰ ਹੋਰ ਖੁਸ਼ਨੁਮਾ ਬਣਾਇਆ। ਵਿਦਿਆਰਥਣਾਂ ਨੇ ਵਿਦਾਈ ਦੇ ਇਸ ਅਵਸਰ ‘ਤੇ ਵਿਦਿਆਲਾ ਦੇ ਨਾਲ ਜੁਡ਼ੀਆਂ ਹੋਈਆਂ ਆਪਣੀਆਂ ਯਾਦਾਂ ਨੂੰ ਭਾਵੁਕ ਹੁੰਦਿਆਂ ਹੋਇਆਂ ਸਾਰਿਆਂ ਨਾਲ ਸਾਂਝਾ ਕੀਤਾ। ਇਸ ਤੋਂ ਇਲਾਵਾ ਵਿਦਿਆਲਾ ਤੇ ਬਣਾਈ ਗਈ ਡਾਕੂਮੈਂਟਰੀ ਫਿਲਮ ਵੀ ਪ੍ਰੋਗਰਾਮ ਦੌਰਾਨ ਸਾਰਿਆਂ ਨੂੰ ਵਿਖਾਈ ਗਈ। ਪ੍ਰੋਗਰਾਮ ਦੌਰਾਨ ਮਾਡਲਿੰਗ ਵਿਸ਼ੇਸ਼ ਖਿੱਚ ਦਾ ਕੇਂਦਰ ਰਹੀ। ਇਸ ਪ੍ਰੋਗਰਾਮ ਦੇ ਵਿੱਚੋਂ 10+2 (ਆਰਟਸ) ਦੀ ਵਿਦਿਆਰਥਣ ਅੰਸ਼ਿਕਾ ਨੂੰ ਮਿਸ ਰੇਮਨੀਸੈਂਸਿਜ਼ ਚੁਣਿਆ ਗਿਆ। ਫਸਟ ਰਨਰਜ਼ਅੱਪ ਆਸ਼ੂ ਮਹਿਤਾ ਰਹੀ ਜਦਕਿ ਸੈਕਿੰਡ ਰਨਰਜ਼ਅੱਪ ਦਾ ਸਨਮਾਨ ਵੀਰਪਾਲ ਕੌਰ ਨੂੰ ਪ੍ਰਾਪਤ ਹੋਇਆ। ਇਸ ਤੋਂ ਇਲਾਵਾ ਮਿਸ ਕਾਨਫੀਡੈਂਟ ਜੈਸਮੀਨ ਨੂੰ ਚੁਣਿਆ ਗਿਆ। ਮੁਸਕਾਨ ਮਿਸ ਸਮਾਈਲ ਦੇ ਖਿਤਾਬ ਨਾਲ ਨਿਵਾਜੀ ਗਈ ਜਦਕਿ ਮਿਸ ਬਿਊਟੀਫੁੱਲ ਅਟਾਇਰ ਦੇ ਲਈ ਮਨਪ੍ਰੀਤ, ਮਿਸ ਐਲੀਗੈਂਟ ਦੇ ਲਈ ਜਸਲੀਨ ਅਤੇ ਮਿਸ ਚਾਰਮਿੰਗ ਦੇ ਲਈ ਰਾਜਦੀਪ ਕੌਰ ਨੂੰ ਚੁਣਿਆ ਗਿਆ। ਮੈਡਮ ਪ੍ਰਿੰਸੀਪਲ ਨੇ ਸਮੂਹ ਵਿਦਿਆਰਥਣਾਂ ਨੂੰ ਸਨਮਾਨਿਤ ਕਰਦੇ ਹੋਏ ਇਸ ਪ੍ਰੋਗਰਾਮ ਦੇ ਸਫਲ ਆਯੋਜਨ ਦੇ ਲਈ ਡਾ. ਮਧੂਮੀਤ, ਮੁਖੀ, ਅੰਗਰੇਜ਼ੀ ਵਿਭਾਗ,  ਵੀਨਾ ਦੀਪਕ, ਕੋਆਰਡੀਨੇਟਰ, ਕੇ.ਐਮ. ਵੀ. ਕਾਲਜੀਏਟ ਸੀਨੀਅਰ ਸੈਕੰਡਰੀ ਸਕੂਲ,  ਆਨੰਦ ਪ੍ਰਭਾ ਅਤੇ ਸਮੂਹ ਅਧਿਆਪਕਾਂ ਦੁਆਰਾ ਕੀਤੇ ਗਏ ਯਤਨਾਂ ਦੀ ਸ਼ਲਾਘਾ ਕੀਤੀ।

 

 

 

 

Disclaimer : यह खबर उदयदर्पण न्यूज़ को सोशल मीडिया के माध्यम से प्राप्त हुई है। उदयदर्पण न्यूज़ इस खबर की आधिकारिक तौर पर पुष्टि नहीं करता है। यदि इस खबर से किसी व्यक्ति अथवा वर्ग को आपत्ति है, तो वह हमें संपर्क कर सकते हैं।