ਭਾਰਤ ਦੀ ਵਿਰਾਸਤ ਅਤੇ ਆਟੋਨਾਮਸ ਸੰਸਥਾ, ਕੰਨਿਆ ਮਹਾਂ ਵਿਦਿਆਲਾ, ਜਲੰਧਰ ਦੇ ਫਿਲਾਸਫੀ ਵਿਭਾਗ ਦੁਆਰਾ ਫਿਜ਼ਿਕਲ ਐਜੂਕੇਸ਼ਨ ਵਿਭਾਗ ਦੇ ਨਾਲ ਮਿਲ ਕੇ ਇੰਡੀਅਨ ਕੌਂਸਲ ਆਫ ਫਿਲਾਸਫੀਕਲ ਰਿਸਰਚ, ਨਵੀਂ ਦਿੱਲੀ ਵੱਲੋਂ ਸਪਾਂਸਰਡ ਸਪੋਰਟਸ ਐਥਿਕਸ ਵਿਸ਼ੇ ‘ਤੇ ਰਾਸ਼ਟਰ ਪੱਧਰੀ ਵੈਬੀਨਾਰ ਦਾ ਆਯੋਜਨ ਕਰਵਾਇਆ ਗਿਆ। ਵੈਬੀਨਾਰ ਦੌਰਾਨ ਪ੍ਰੋ. ਗੀਤਾ ਮਾਨਕਤਾਲਾ, ਪੰਜਾਬ ਯੂਨੀਵਰਸਿਟੀ, ਚੰਡੀਗਡ਼੍ਹ, ਡਾ. ਰਾਹੁਲ ਕੁਮਾਰ ਮੋਰੀਆ, ਬਨਾਰਸ ਹਿੰਦੂ ਯੂਨੀਵਰਸਿਟੀ, ਡਾ. ਗੌਤਮ ਕਲੋਤਰਾ, ਯੂਨੀਵਰਸਿਟੀ ਆਫ ਦਿੱਲੀ ਅਤੇ ਡਾ. ਨਿਸ਼ਾਨ ਸਿੰਘ, ਪੰਜਾਬੀ ਯੂਨੀਵਰਸਿਟੀ, ਪਟਿਆਲਾ ਨੇ ਬਤੌਰ ਸਰੋਤ ਬੁਲਾਰਾ ਸ਼ਿਰਕਤ ਕੀਤੀ ਜਿਨ੍ਹਾਂ ਦਾ ਸਵਾਗਤ ਵਿਦਿਆਲਾ ਪ੍ਰਿੰਸੀਪਲ ਪ੍ਰੋ. ਅਤਿਮਾ ਸ਼ਰਮਾ ਦਿਵੇਦੀ ਦੁਆਰਾ ਰਸਮੀ ਤੌਰ ‘ਤੇ ਕੀਤਾ ਗਿਆ । ਪ੍ਰੋਗਰਾਮ ਦੇ ਪਹਿਲੇ ਬੁਲਾਰੇ ਪ੍ਰੋ. ਗੀਤਾ ਨੇ ਫਿਲਾਸਫੀਕਲ ਰਿਫਲੈਕਸ਼ਨ ਆਨ ਸਪੋਰਟਸ ਐਥਿਕਸ ਵਿਸ਼ੇ ‘ਤੇ ਸੰਬੋਧਿਤ ਹੁੰਦੇ ਹੋਏ ਨੈਤਿਕਤਾ ਨੂੰ ਵਿਸਥਾਰ ਸਹਿਤ ਪ੍ਰਭਾਸ਼ਿਤ ਕੀਤਾ ਅਤੇ ਇਸ ਨੂੰ ਨੈਤਿਕ ਵਿਹਾਰ ਦਾ ਇੱਕ ਢਾਂਚਾ ਦੱਸਿਆ ਜਿਸ ਰਾਹੀਂ ਚੰਗੇ ਚਰਿੱਤਰ ਨੂੰ ਸਾਂਭਿਆ ਜਾਂਦਾ ਹੈ। ਪ੍ਰੋਗਰਾਮ ਦੇ ਦੂਸਰੇ ਬੁਲਾਰੇ ਡਾ. ਰਾਹੁਲ ਕੁਮਾਰ ਮੌਰੀਆ ਸਪੋਰਟਸ ਐਥਿਕਸ ਏ ਫਿਲੌਸਫੀਕਲ ਪਰਸਪੈਕਟਿਵ ਵਿਸ਼ੇ ‘ਤੇ ਪ੍ਰਤੀਭਾਗੀਆਂ ਨੂੰ ਸੰਬੋਧਿਤ ਹੋਏ ਅਤੇ ਮੁੱਢਲੇ ਯੂਨਾਨੀ ਕਾਲ ਤੋਂ ਖੇਡਾਂ ਦੀ ਹੋਂਦ ਅਤੇ ਵਿਕਾਸ ਨੂੰ ਵਿਸਥਾਰ ਸਹਿਤ ਬਿਆਨ ਕੀਤਾ। ਇਸ ਤੋਂ ਇਲਾਵਾ ਉਨ੍ਹਾਂ ਖੇਡ ਨੂੰ ਦਰਸਾਉਂਦੀਆਂ ਫਿਲੌਸਫੀਕਲ ਥਿਊਰੀਆਂ ਦਾ ਹਵਾਲਾ ਦਿੰਦੇ ਹੋਏ ਆਪਣੇ ਵਿਸ਼ੇ ਨੂੰ ਸਪਸ਼ਟ ਕੀਤਾ। ਵੈਬੀਨਾਰ ਵਿੱਚ ਮੌਜੂਦ ਯੂਨੀਵਰਸਿਟੀ ਆਫ ਦਿੱਲੀ ਤੋਂ ਡਾ. ਗੌਤਮ ਕਲੋਤਰਾ ਨੇ ਭਾਵਨਾ ਇਨ ਸਪੋਰਟਸ : ਦੀ ਐਥਿਕਸ ਆਫ ਸਾਇਲੈੰਸ ਵਿਸ਼ੇ ‘ਤੇ ਬੋਲਦੇ ਹੋਏ ਸਿਹਤਮੰਦ ਸਰੀਰ ਵਿੱਚ ਸਿਹਤਮੰਦ ਦਿਮਾਗ਼ ਦਾ ਤਰਕ ਪੇਸ਼ ਕੀਤਾ ਅਤੇ ਯੋਗ ਅਭਿਆਸ ਨੂੰ ਆਪਣੇ ਵਿਸ਼ੇ ਦਾ ਆਧਾਰ ਬਣਾਇਆ। ਇਸ ਤੋਂ ਇਲਾਵਾ ਉਨ੍ਹਾਂ ਨੇ ਖੇਡਾਂ ਰਾਹੀਂ ਜੀਵਨ ਵਿੱਚ ਸੰਤੁਲਨ ਲਿਆਉਣ ਲਈ ਭਾਵਨਾ ਨੂੰ ਇਕ ਉੱਤਮ ਵਿਧੀ ਦਰਸਾਇਆ ਅਤੇ ਨਾਲ ਹੀ ਵੇਦਾਂ ਅਨੁਸਾਰ ਭੋਜਨ ਸਬੰਧੀ ਚੰਗੀਆਂ ਆਦਤਾਂ ਅਤੇ ਕਸਰਤ ਬਾਰੇ ਵੀ ਵਿਸਥਾਰ ਸਹਿਤ ਗੱਲ ਕੀਤੀ। ਸੈਸ਼ਨ ਦੇ ਅੰਤ ਵਿਚ ਡਾ. ਨਿਸ਼ਾਨ ਸਿੰਘ ਦਿਓਲ ਸਪੋਰਟਸ ਐਥਿਕਸ ਵਿਸ਼ੇ ਨਾਲ ਪ੍ਰਤੀਭਾਗੀਆਂ ਦੇ ਰੂਬਰੂ ਹੋਏ। ਵਿਸ਼ੇ ਸਬੰਧੀ ਆਪਣੇ ਵਿਚਾਰ ਪੇਸ਼ ਕਰਦੇ ਹੋਏ ਉਨ੍ਹਾਂ ਨੇ ਇਮਾਨਦਾਰੀ ‘ਤੇ ਆਧਾਰਿਤ ਖੇਡ, ਨੈਤਿਕਤਾ ਅਤੇ ਅਨੈਤਿਕਤਾ, ਖੇਡਾਂ ਵਿਚ ਵਿਵਹਾਰ, ਓਲੰਪਿਕਵਾਦ, ਸਹੀ ਅਤੇ ਗ਼ਲਤ ਤਰੀਕੇ ਦੀ ਨੈਤਿਕ ਦੁਵਿਧਾ ਆਦਿ ਨੂੰ ਵਿਸਥਾਰ ਸਹਿਤ ਪੇਸ਼ ਕੀਤਾ ਅਤੇ ਅੰਤ ਵਿੱਚ ਕਿਹਾ ਕਿ ਖੇਡਾਂ ਚਰਿੱਤਰ ਨਿਰਮਾਣ ਹੀ ਨਹੀਂ ਕਰਦੀਆਂ ਬਲਕਿ ਇਸ ਨੂੰ ਉਜਾਗਰ ਕਰਨ ਵਿੱਚ ਵੀ ਸਹਾਇਕ ਬਣਦੀਆਂ ਹਨ। ਵੈਬੀਨਾਰ ਦੇ ਅੰਤ ਵਿੱਚ ਮੈਡਮ ਪ੍ਰਿੰਸੀਪਲ ਨੇ ਸਮੂਹ ਸਰੋਤ ਬੁਲਾਰਿਆਂ ਪ੍ਰਤੀ ਧੰਨਵਾਦ ਵਿਅਕਤ ਕਰਦੇ ਹੋਏ ਇਸ ਸਫਲ ਆਯੋਜਨ ਦੇ ਲਈ ਡਾ. ਏਕਤਾ ਸੈਣੀ, ਮੁਖੀ, ਫਿਲਾਸਫੀ ਵਿਭਾਗ ਅਤੇ ਫਿਜ਼ੀਕਲ ਐਜੂਕੇਸ਼ਨ ਵਿਭਾਗ ਤੋਂ ਡਾ. ਦਵਿੰਦਰ ਸਿੰਘ ਦੁਆਰਾ ਕੀਤੇ ਗਏ ਯਤਨਾਂ ਦੀ ਭਰਪੂਰ ਸ਼ਲਾਘਾ ਕੀਤੀ ।

 

Disclaimer : यह खबर उदयदर्पण न्यूज़ को सोशल मीडिया के माध्यम से प्राप्त हुई है। उदयदर्पण न्यूज़ इस खबर की आधिकारिक तौर पर पुष्टि नहीं करता है। यदि इस खबर से किसी व्यक्ति अथवा वर्ग को आपत्ति है, तो वह हमें संपर्क कर सकते हैं।