ਪੂਰਬੀ ਦਿੱਲੀ ਦੇ ਇਕ ਕਸਤੂਰਬਾ ਨਗਰ ਇਲਾਕੇ ਵਿਚ 20 ਸਾਲਾਂ ਦੀ ਸਿੱਖ ਬੱਚੀ ਨਾਲ ਹੋਇਆ ਅਤ ਸ਼ਰਮਨਾਕ ਸ਼ੋਸ਼ਣ ਨੇ ਸਮੁੱਚੀ ਮਾਨਵਤਾ ਨੂੰ ਝਿੰਜੋੜ ਕੇ ਰੱਖ ਦਿੱਤਾ ਹੈ ਸਿੱਖ ਤਾਲਮੇਲ ਕਮੇਟੀ ਦੇ ਆਗੂ ਤਜਿੰਦਰ ਸਿੰਘ ਪ੍ਰਦੇਸੀ ਹਰਪਾਲ ਸਿੰਘ ਚੱਢਾ ਹਰਪ੍ਰੀਤ ਸਿੰਘ ਨੀਟੂ ਹਰਵਿੰਦਰ ਸਿੰਘ ਚਿਟਕਾਰਾ ਗੁਰਵਿੰਦਰ ਸਿੰਘ ਸਿੱਧੂ ਤੇ ਵਿੱਕੀ ਸਿੰਘ ਖਾਲਸਾ ਨੇ ਅਜਿਹੇ ਵਰਤਾਰੇ ਦੀ ਜ਼ੋਰਦਾਰ ਨਿੰਦਾ ਕਰਦਿਆਂ ਇਕ ਸਾਂਝੇ ਬਿਆਨ ਵਿੱਚ ਕਿਹਾ ਹੈ ਕਿ ਜਿਹੜੇ ਲੋਕ ਦਿੱਲੀ ਤੋਂ ਆ ਕੇ ਪੰਜਾਬ ਵਿੱਚ ਸ਼ਾਂਤੀ ਮਾਰਚ ਕਰ ਰਹੇ ਹਨ ਉਹ ਦੱਸਣ ਕਿ 1984 ਤੋਂ ਲੈ ਕੇ ਅੱਜ ਤੱਕ ਦਿੱਲੀ ਵਿੱਚ ਸਿੱਖਾਂ ਲਈ ਕੀ ਬਦਲਿਆ ਹੈ ਕਦੇ ਕਿਸੇ ਸਿੱਖ ਨੌਜਵਾਨ ਦਾ ਕਤਲ ਕਦੇ ਸਿੱਖ ਬੀਬੀਆਂ ਦੀ ਬੇਪਤੀ, ਕਿ ਦਿੱਲੀ ਵਿੱਚ ਸ਼ਾਂਤੀ ਮਾਰਚ ਦੀ ਲੋੜ ਨਹੀ,ਜਦੋਂ ਬੇਅਦਬੀ ਦੇ ਇੱਕ ਦੋਸ਼ੀ ਨੂੰ ਸੋਧਿਆ ਗਿਆ ਸੀ ਤਾਂ ਚਾਰੇ ਪਾਸੇ ਚੀਕ ਚਿਹਾੜਾ ਪੈ ਗਿਆ ਸੀ ਪਰ ਅੱਜ ਇਕ ਸਿੱਖ ਬੀਬੀ ਨਾਲ ਅਜਿਹੇ ਵਤੀਰੇ ਤੇ ਸਾਰਾ ਵਿਕਾਊ ਮੀਡੀਆ ਤੇ ਬਹੁੂ ਗਿਣਤੀ ਦੇ ਲੋਕ ਚੁੱਪ ਕਿਉ ਹਨ। ਦਿੱਲੀ ਤੋਂ ਪੰਜਾਬ ਤੇ ਕਬਜ਼ਾ ਕਰਨ ਆਏ ਲੋਕਾਂ ਦੀ ਜ਼ੁਬਾਨ ਤੋਂ ਇਕ ਲਫ਼ਜ਼ ਵੀ ਨਹੀਂ ਨਿਕਲਿਆ। ਸਿੱਖ ਆਗੂਆਂ ਨੇ ਕਿਹਾ ਕਿ ਸਾਨੂੰ ਸਮੁੱਚੀਆਂ ਸਿੱਖ ਸੰਸਥਾਵਾਂ ਨੂੰ ਇਸ ਮਸਲੇ ਤੇ ਮਿਸਾਲੀ ਐਕਸ਼ਨ ਲੈਣਾ ਪਵੇਗਾ ਨਹੀਂ ਤਾਂ ਉਹ ਦਿਨ ਦੂਰ ਨਹੀਂ ਜਦੋਂ ਸਿੱਖ ਔਰਤਾਂ ਦਾ ਘਰੋਂ ਨਿਕਲਣਾ ਮੁਸ਼ਕਲ ਹੋ ਜਾਵੇਗਾ। ਅਸੀਂ ਕਹਿੰਦੇ ਹਾਂ ਕਿ ਇਸ ਸਾਲ ਭਾਰਤ ਆਪਣੀ ਆਜ਼ਾਦੀ ਦੀ 75ਵੀਂ ਵਰ੍ਹੇਗੰਢ ਮਨਾਏਗਾ ਕਿ ਇਹੋ ਆਜ਼ਾਦੀ ਹੈ, ਕਿ ਬੇਕਸੂਰ ਬੱਚੀਆਂ ਨਾਲ ਅਜਿਹਾ ਅਣਮਨੁੱਖੀ ਵਰਤਾਓ ਕੀਤਾ ਜਾਵੇ ਉਕਤ ਆਗੂਆਂ ਨੇ ਦੇਸ਼ ਦੇ ਪ੍ਰਧਾਨਮੰਤਰੀ ਨਰਿੰਦਰ ਮੋਦੀ ਨੂੰ ਅਪੀਲ ਕੀਤੀ ਦੋਸ਼ੀਆਂ ਨੂੰ ਸ਼ਰੇਆਮ ਬਾਜ਼ਾਰ ਵਿੱਚ ਖੜਾ ਕਰਕੇ ਫਾਂਸੀ ਤੇ ਟੰਗਿਆ ਜਾਵੇ ਤਾਂ ਜੋ ਦੁੁਬਾਰਾ ਕਿਸੇ ਦੀ ਵੀ ਅਜਿਹਾ ਕੁੁਕਰਮ ਕਰਨ ਦੀ ਜ਼ਰੂਰਤ ਨਾ ਪਵੇ ਅਸੀਂ ਸ੍ਰੀ ਅਕਾਲ ਤਖਤ ਸਾਹਿਬ ਜੀ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਜੀ ਨੂੰ ਵੀ ਬੇਨਤੀ ਕਰਦੇ ਹਾਂ ਉਹ ਸਮੁੱਚੀਆਂ ਸਿੱਖ ਜਥੇਬੰਦੀਆਂ ਨੂੰ ਨਾਲ ਲੈ ਕੇ ਇਸ ਅਪਰਾਧ ਖ਼ਿਲਾਫ਼ ਸਖ਼ਤ ਸਟੈਂਡ ਲੈਣ। ਇਸ ਮੋਕੇ ਤੇ

ਹਰਪ੍ਰੀਤ ਸਿੰਘ ਸੋਨੂੰ, ਗੁਰਜੀਤ ਸਿੰਘ ਸਤਨਾਮੀਆ, ਹਰਪਾਲ ਸਿੰਘ ਪਾਲੀ ਚੱਢਾ, ਲਖਬੀਰ ਸਿੰਘ ਲੱਕੀ, ਮਨਮਿੰਦਰ ਸਿੰਘ ਭਾਟੀਆ, ਗੁਰਵਿੰਦਰ ਸਿੰਘ ਨਾਗੀ, ਹਰਪ੍ਰੀਤ ਸਿੰਘ ਰੋਬਿਨ, ਅਮਨਦੀਪ ਸਿੰਘ ਬੱਗਾ ਪ੍ਰਬਜੋਤ ਸਿੰਘ ਖਾਲਸਾ ਜਤਿੰਦਰ ਸਿੰਘ ਕੋਹਲੀ,ਹਰਜੀਤ ਸਿੰਘ ਬਾਬਾ, ਸਰਬਜੀਤ ਸਿੰਘ ਕਾਲੜਾ ਮਨਜੀਤ ਸਿੰਘ ਵਿੱਕੀ ਕੁਲਦੀਪ ਸਿੰਘ ਵਿਰਦੀ ਪਲਵਿੰਦਰ ਸਿੰਘ ਬਾਬਾ ਅਭਿਸ਼ੇਕ ਸਿੰਘ ਨਵਜੋਤ ਸਿੰਘ ਮਿੱਕੀ,ਅਰਵਿੰਦਰ ਸਿੰਘ ਬਬਲੂ, ਸੰਨੀ ਓਬਰਾਏ, ਤਜਿੰਦਰ ਸਿੰਘ ਸੰਤ ਨਗਰ,ਕਮਲਜੀਤ ਸਿੰਘ ਜੋਨੀ ਅਵਤਾਰ ਸਿੰਘ ਮੀਤ ਆਦਿ ਹਾਜਰ ਸਨ।

Disclaimer : यह खबर उदयदर्पण न्यूज़ को सोशल मीडिया के माध्यम से प्राप्त हुई है। उदयदर्पण न्यूज़ इस खबर की आधिकारिक तौर पर पुष्टि नहीं करता है। यदि इस खबर से किसी व्यक्ति अथवा वर्ग को आपत्ति है, तो वह हमें संपर्क कर सकते हैं।