ਵਿਦਿਆਰਥੀਆਂ ਵਿੱਚ ਸਰਵਪੱਖੀ ਪ੍ਰਤਿਭਾ ਨੂੰ ਉਭਾਰਨ ਦੇ ਮਕਸਦ ਨਾਲ ਲਾਇਲਪੁਰ ਖ਼ਾਲਸਾ ਕਾਲਜ ਦੇ ਕੰਪਿਊਟਰ ਸਾਇੰਸ ਅਤੇ ਆਈ.ਟੀ. ਵਿਭਾਗ ਵੱਲੋਂ ਸਾਲਾਨਾ ਮੁਕਾਬਲਿਆਂ ਦਾ ਈਵੈਂਟ ‘ਆਈ.ਟੀ. ਸਪਾਰਕ 2023’ ਕਰਵਾਇਆ ਗਿਆ। ਕਾਲਜ ਦੇ ਪ੍ਰਿੰਸੀਪਲ ਡਾ. ਜਸਪਾਲ ਸਿੰਘ, ਵਿਭਾਗ ਦੇ ਮੁਖੀ ਪ੍ਰੋ. ਸੰਜੀਵ ਕੁਮਾਰ ਆਨੰਦ ਅਤੇ ਵਿਭਾਗ ਦੇ ਸੀਨੀਅਰ ਅਧਿਆਪਕ ਸਾਹਿਬਾਨ ਨੇ ਸ਼ਮ੍ਹਾਂ ਰੌਸ਼ਨ ਕਰਕੇ ਸਮਾਗਮ ਦੀ ਸ਼ੁਰੂਆਤ ਕੀਤੀ। ਪ੍ਰਿੰਸੀਪਲ ਡਾ. ਜਸਪਾਲ ਸਿੰਘ ਨੇ ਵਿਦਿਆਰਥੀਆਂ ਨੂੰ ਸੰਬੋਧਨ ਕਰਦਿਆਂ ਮੁਕਾਬਲਿਆਂ ’ਚ ਵੱਧ ਚੜ੍ਹ ਕੇ ਹਿੱਸਾ ਲੈਣ ਲਈ ਪ੍ਰੇਰਿਤ ਕੀਤਾ ਅਤੇ ਸਭ ਨੂੰ ਸ਼ੁਭ ਕਾਮਨਾਵਾਂ ਦਿੱਤੀਆਂ। ਉਨ੍ਹਾਂ ਨੇ ਕੰਪਿਊਟਰ ਸਾਇੰਸ ਵਿਭਾਗ ਵੱਲੋਂ ਕੀਤੇ ਗਏ ਇਸ ਆਯੋਜਨ ਲਈ ਪੂਰੇ ਵਿਭਾਗ ਦੇ ਅਧਿਆਪਕਾਂ ਅਤੇ ਵਿਦਿਆਰਥੀਆਂ ਨੂੰ ਵਧਾਈ ਦਿੰਦਿਆਂ ਕਿਹਾ ਕਿ ਅੱਜ ਦੇ ਸਮੇਂ ਵਿਚ ਤਕਨੀਕੀ ਸਿੱਖਿਆ ਬਹੁਤ ਜ਼ਰੂਰੀ ਹੈ। ਉਨ੍ਹਾਂ ਇਨ੍ਹਾਂ ਮੁਕਾਬਲਿਆਂ ਨੂੰ ਪ੍ਰਤਿਭਾ ਨਿਖਾਰਣ ਅਤੇ ਵਿਦਿਆਰਥੀਆ ਦੇ ਸਰਵਪੱਖੀ ਵਿਕਾਸ ਲਈ ਇੱਕ ਅਹਿਮ ਮੰਚ ਦੱਸਿਆ। ਵਿਭਾਗ ਦੇ ਮੁਖੀ ਪ੍ਰੋ. ਸੰਜੀਵ ਕੁਮਾਰ ਆਨੰਦ ਨੇ ਦੱਸਿਆ ਕਿ ਇਸ ਦੋ ਰੋਜਾ ਮੁਕਾਬਲਿਆਂ ’ਚ ਵਿਭਾਗ ਦੇ ਵਿਦਿਆਰਥੀਆਂ ਨੂੰ 5 ਵੱਖੋਂ-ਵੱਖ ਹਾਊਸਿਜ਼ ੰੳਚ ੌਸ਼, ਅਨਦਰੋਦਿ, ਾਂਨਿਦੋਾਸ, ਲ਼ਨਿੁਣ ਅਤੇ ਛਹਰੋਮੲ ’ਚ ਵੰਡਿਆਂ ਗਿਆ ਅਤੇ ਇਸ ਵਿੱਚ 21 ਅਲੱਗ ਅਲੱਗ ਮੁਕਾਬਲੇ ਕਰਵਾਏ ਗਏ। ਪਹਿਲੇ ਦਿਨ ਦੇ ਮੁਕਾਬਲੇ ਜਿਵੇਂ ਲਾਜਿਕ ਵਰਲਪੂਲ, ਆਈਟੀ ਕਵਿਜ਼, ਟੈਸਟ ਯੂਅਰ ਟੈਕਨੀਕਲ ਸਕਿੱਲ, ਸੌਫਟਵੇਅਰ ਸ਼ੋਕੇਸ, ਆਰਜੇਇੰਗ, ਪਿਕਸਲ ਪਲੱਸ, ਨੈੱਟ ਸੇਵੀ, ਆਇਡੀਆ ਸਨੈਪਸ਼ੋਰਟ, ਟੈਕ-ਜੀਡੀ, ਆਈਟੀ ਕਾਰਟੂਨਿੰਗ, ਕੈਪਸ਼ਨ ਰਾਈਟਿੰਗ, ਆਈ.ਟੀ. ਕੁਇਜ਼, ਡੀਬਗਿੰਗ, ਆਈ.ਟੀ. ਕੋਲਾਜ, ਐਡ-ਮੈਡ ਸ਼ੋ, ਲੋਗੋ ਡਿਜਾਇਨ, ਆਈਟੀ ਐਕਸਪੋਰੇ, ਪੋਸਟਰ ਮੈਕਿੰਗ ਅਤੇ ਦੂਜੇ ਦਿਨ ਦੇ ਮੁਕਾਬਲੇ ਜਿਵੇਂ ਹੈਂਡ ਆਨ ਕੀਬੋਰਡ, ਨਿਊਜ਼ ਰੀਡਿੰਗ ਅਤੇ ਕੋਰੋਓਗਰਾਫੀ ਕਰਵਾਏ ਗਏ। ਇਨ੍ਹਾਂ ਮੁਕਾਬਲਿਆਂ ਵਿਚ ਵਿਭਾਗ ਦੇ 685 ਵਿਦਿਆਰਥੀਆਂ ਨੇ ਹਿੱਸਾ ਲਿਆ। ਸ਼੍ਰੀਮਤੀ ਲਖਵਿੰਦਰ ਕੌਰ, ਡਾਇਰੈਕਟਰ ਅਤੇ ਸੀਈਓ, ਮੈਗਨਾ-ਓਪਸ ਸਾਫਟਵੇਅਰ ਸਰਵਿਸਿਜ਼ ਪ੍ਰਾਈਵੇਟ ਲਿਮਟਿਡ ਸਮਾਪਤੀ ਸੈਸ਼ਨ ਦੇ ਮੁੱਖ ਮਹਿਮਾਨ ਸਨ। ਇਸ ਦੋ ਰੋਜਾ ਮੁਕਾਬਲਿਆਂ ਵਿੱਚ ੰੳਚ ੌਸ਼ ਹਾਊਸ ਨੇ 64 ਅੰਕਾਂ ਨਾਲ ਪਹਿਲੇ ਸਥਾਨ ਹਾਸਲ ਕੀਤਾ, ਜਦਕਿ 56 ਅੰਕਾਂ ਨਾਲ ਾਂਨਿਦੋਾ ੍ਹੋੁਸੲ ਦੂਜੇ ਅਤੇ 52 ਅੰਕਾਂ ਨਾਲ ਅਨਦਰiੋਦ ੍ਹੋੁਸੲ ਤੀਜੇ ਸਥਾਨ ’ਤੇ ਰਿਹਾ। ਵਿਭਾਗ ਮੁਖੀ ਪ੍ਰੋ. ਸੰਜੀਵ ਕੁਮਾਰ ਆਨੰਦ ਨੇ ਇਸ ਈਵੇਂਟ ਵਿਚ ਰਹੇ ਹਰੇਕ ਵਿਦਿਆਰਥੀ, ਟੀਚਿੰਗ ਅਤੇ ਨਾਨ-ਟੀਚਿੰਗ ਸਟਾਫ਼ ਦਾ ਆਈ.ਟੀ. ਸਪਾਰਕ 2023 ਦੇ ਸਫਲ ਆਯੋਜਨ ਲਈ ਧੰਨਵਾਦ ਕੀਤਾ। ਪ੍ਰੋ. ਮਨਦੀਪ ਸਿੰਘ ਭਾਟੀਆਂ ਨੇ ਆਈ.ਟੀ. ਸਪਾਰਕ ਦੇ ਕੋਆਰਡੀਨੇਟਰ ਵਜੋਂ ਭੂਮਿਕਾ ਨਿਭਾਈ। ਇਸ ਮੌਕੇ ਪ੍ਰੋ. ਸੰਜੀਵ ਆਨੰਦ, ਪ੍ਰੋ. ਸੰਦੀਪ ਬੱਸੀ, ਪ੍ਰੋ. ਮਨਪ੍ਰੀਤ ਸਿੰਘ ਲਹਿਲ, ਪ੍ਰੋ. ਸੰਦੀਪ ਸਿੰਘ, ਪ੍ਰੋ. ਨਵਨੀਤ ਕੌਰ ਅਤੇ ਹੋਰ ਸਟਾਫ ਮੈਂਬਰ ਵੀ ਹਾਜ਼ਰ ਸਨ। ਡਾ. ਦਲਜੀਤ ਕੌਰ ਅਤੇ ਪ੍ਰੋ. ਵੈਸ਼ਾਲੀ ਗੁਪਤਾ ਨੇ ਮੰਚ ਸੰਚਾਨਲ ਬਾਖੂਬੀ ਨਿਭਾਇਆ। ਅੰਤ ਵਿਚ ਸਾਰੇ ਵਿਦਿਆਰਥੀ ਭਾਗੀਦਾਰਾਂ ਨੂੰ ਸਰਟੀਫਿਕੇਟ ਵੀ ਤਕਸੀਮ ਕੀਤੇ ਗਏ।

Disclaimer : यह खबर उदयदर्पण न्यूज़ को सोशल मीडिया के माध्यम से प्राप्त हुई है। उदयदर्पण न्यूज़ इस खबर की आधिकारिक तौर पर पुष्टि नहीं करता है। यदि इस खबर से किसी व्यक्ति अथवा वर्ग को आपत्ति है, तो वह हमें संपर्क कर सकते हैं।