ਲਾਇਲਪੁਰ ਖ਼ਾਲਸਾ ਕਾਲਜ ਜਲੰਧਰ ਵਿਦਿਆਰਥੀਆਂ ਦੇ ਸਰਵਪੱਖੀ ਵਿਕਾਸ ਲਈ ਨਿਰੰਤਰ ਯਤਨਸ਼ੀਲ ਰਹਿੰਦਾ ਹੈ। ਇਸੇ ਤਹਿਤ ਕਾਲਜ ਦੇ ਸਮੂਹ ਸਾਇੰਸਿਜ਼ ਵਿਭਾਗਾਂ ਦੁਆਰਾ ਪੰਜਾਬ ਸਟੇਟ ਕਾਊਂਸਿਲ ਫਾਰ ਸਾਇੰਸ ਐਂਡ ਟੈਕਨਾਲੋਜੀ, ਪੰਜਾਬ ਦੇ ਸਹਿਯੋਗ ਨਾਲ ਸਾਂਝੇ ਰੂਪ ਵਿਚ ‘ਂਨੈਸ਼ਨਲ ਸਾਇੰਸ ਡੇ-2022’ ਮਨਾਇਆ ਗਿਆ। ਸਮਾਗਮ ਵਿਚ ਮੁੱਖ ਮਹਿਮਾਨ ਅਤੇ ਮੁੱਖ ਵਕਤਾ ਵਜੋਂ ਡਾ. ਅਰਵਿੰਦਰ ਸਿੰਘ ਮੁਖੀ ਭੌਤਿਕ ਵਿਗਿਆਨ ਵਿਭਾਗ ਐਨ.ਆਈ.ਟੀ. ਜਲੰਧਰ ਸ਼ਾਮਲ ਹੋਏ। ਉਨ੍ਹਾਂ ਦਾ ਸੁਆਗਤ ਪ੍ਰਿੰਸੀਪਲ ਡਾ. ਗਰੁਪਿੰਦਰ ਸਿੰਘ ਸਮਰਾ ਅਤੇ ਸਾਇੰਸਿਜ਼ ਵਿਭਾਗਾਂ ਦੇ ਮੁੱਖੀ ਪ੍ਰੋ. ਅਰੁਣਜੀਤ ਕੌਰ, ਪ੍ਰੋ. ਜਸਵਿੰਦਰ ਕੌਰ, ਡਾ. ਗਗਨਦੀਪ ਕੌਰ ਅਤੇ ਡਾ. ਨਰਵੀਰ ਸਿੰਘ ਨੇ ਕੀਤਾ। ਇਸ ਮੌਕੇ ਪ੍ਰਿੰਸੀਪਲ ਡਾ. ਸਮਰਾ ਨੇ ਕਿਹਾ ਕਿ ਦੇਸ਼ ਦੀ ਤਰੱਕੀ ਵਿਚ ਵਿਗਿਆਨ ਦਾ ਮਹੱਤਵਪੂਰਨ ਯੋਗਦਾਨ ਹੈ। ਵਿਗਿਆਨ ਦੇ ਕਰਕੇ ਹੀ ਅੱਜ ਦਾ ਸੰਸਾਰ ਵਿਕਸਿਤ ਦਿਸ ਰਿਹਾ ਹੈ। ਉਨ੍ਹਾਂ ਇਹ ਵੀ ਕਿਹਾ ਕਿ ਪ੍ਰਕਿਰਤੀ ਦਾ ਬਦਲ ਨਹੀਂ ਹੈ, ਸਗੋਂ ਵਿਗਿਆਨ ਪ੍ਰਕਿਰਤੀ ਨੂੰ ਸਰੋਤ ਵਜੋਂ ਵਰਤਦੀ ਹੋਈ ਮਨੁੱਖ ਨੂੰ ਨਵੀਨ ਰਾਹਾਂ ’ਤੇ ਤੋਰਦੀ ਹੈ। ਮੁੱਖ ਵਕਤਾ ਡਾ. ਅਰਵਿੰਦਰ ਸਿੰਘ ਨੇ ਆਪਣੇ ਲੈਕਚਰ ਵਿਚ ਊਰਜਾ ਸਰੋਤ ਦੀ ਸੰਭਾਲ ਸੰਬੰਧੀ ਆਪਣੇ ਵਿਚਾਰ ਸਾਂਝੇ ਕੀਤੇ। ਉਨ੍ਹਾਂ ਕਿਹਾ ਕਿ ਊਰਜਾ ਦੇ ਸਰੋਤ ਘੱਟ ਰਹੇ ਹਨ ਅਤੇ ਇਹ ਊਰਜਾ ਸਰੋਤ ਭਵਿੱਖ ਵਿਚ ਖਤਮ ਵੀ ਹੋ ਸਕਦੇ ਹਨ। ਇਸ ਲਈ ਪਲਾਜ਼ਮਾ ਫਿਜ਼ਿਕਸ ਇਸ ਦਾ ਵਿਕਲਪ ਆ ਰਿਹਾ ਹੈ। ਉਨ੍ਹਾਂ ਕਿਹਾ ਕਿ ਨਿਊਕਲੀਅਰ ਫਿਊਜ਼ਨ ਭਵਿੱਖ ਵਿਚ ਊਰਜਾ ਦੇ ਸਰੋਤ ਬਨਣ ਦੀਆਂ ਸੰਭਾਵਨਾ ਵਧ ਰਹੀਆਂ ਹਨ। ਉਨ੍ਹਾਂ ਦੱਸਿਆ ਕਿ ਨਿਊਕਲੀਅਰ ਫਿਊਜਨ ’ਤੇ ਆਧਾਰਤ ਆਈ. ਬੀ. ਆਰ. ਨਾਂ ਦੀ ਮਸ਼ੀਨ ਫਰਾਂਸ ਵਿਚ ਤਿਆਰ ਹੋ ਰਹੀ ਹੈ। ਉਨ੍ਹਾਂ ਕਿਹਾ ਕਿ ਸਾਡੇ ਵਿਗਿਆਨੀ ਦਿਨ-ਰਾਤ ਰਿਸਰਚ ਕਰਕੇ ਮਨੁੱਖਤਾ ਦੀ ਭਲਾਈ ਵਾਸਤੇ ਕਾਰਜ ਕਰ ਰਹੇ ਹਨ। ਸਮਾਗਮ ਵਿਚ ਵੱਖ-ਵੱਖ ਸਕੂਲਾਂ ਅਤੇ ਕਾਲਜਾਂ ਦੇ 110 ਵਿਦਿਆਰਥੀਆਂ ਨੇ ਭਾਗ ਲਿਆ। ਸਮਾਗਮ ਦੌਰਾਨ ਕੁਇਜ਼, ਪੀ.ਪੀ.ਟੀ. ਪ੍ਰੈਜ਼ੈਂਟੇਸ਼ਨ, ਪੋਸਟਰ ਪ੍ਰੈਜ਼ੈਂਟੇਸ਼ਨ ਅਤੇ ਰੰਗੋਲੀ ਦੇ ਮੁਕਾਬਲੇ ਕਰਵਾਏ ਗਏ ਅਤੇ ਜੇਤੂਆਂ ਨੂੰ ਇਨਾਮ ਤਕਸੀਮ ਕੀਤੇ ਗਏ। ਪ੍ਰੋ. ਅਰੁਣਜੀਤ ਕੌਰ ਨੇ ਮੁੱਖ ਮਹਿਮਾਨ, ਪ੍ਰਿੰਸੀਪਲ, ਅਧਿਆਪਕ ਤੇ ਵਿਦਿਆਰਥੀਆਂ ਦਾ ਧੰਨਵਾਦ ਕੀਤਾ। ਸਮਾਗਮ ਦੌਰਾਨ ਮੰਚ ਸੰਚਾਲਨ ਡਾ. ਉਪਮਾ ਅਰੋੜਾ ਅਤੇ ਡਾ. ਅਮਨਪ੍ਰੀਤ ਕੌਰ ਸੰਧੂ ਨੇ ਕੀਤਾ। ਨੈਸ਼ਨਲ ਸਾਇੰਸ ਡੇ 2022 ਨੂੰ ਸਫਲ ਬਣਾਉਣ ਲਈ ਡਾ. ਗੀਤਾਂਜਲੀ ਕੌਂਸਲ, ਡਾ. ਰਜਨੀਸ਼ ਮੌਦਗਿਲ, ਡਾ. ਨਵਜੋਤ ਕੌਰ, ਡਾ. ਵਿਕਾਸ ਕੁਮਾਰ, ਡਾ. ਨਵਨੀਤ ਅਰੋੜਾ, ਡਾ. ਹਰਸ਼ਵੀਰ ਅਰੋੜਾ, ਡਾ. ਹਰਜਿੰਦਰ ਕੌਰ, ਡਾ. ਰੰਜੂ ਮਹਾਜਨ, ਡਾ. ਅੰਮ੍ਰਿਤਪਾਲ ਸਿੰਘ, ਡਾ. ਮਨਦੀਪ ਕੌਰ, ਡਾ. ਰਵਨੀਤ ਕੌਰ, ਡਾ. ਹੇਮਿੰਦਰ ਸਿੰਘ, ਡਾ. ਭੁਪਿੰਦਰ ਪਾਲ ਸਿੰਘ ਤੇ ਪ੍ਰੋ. ਸਰਬਜੀਤ ਸਿੰਘ ਨੇ ਵਿਸ਼ੇਸ਼ ਭੂਮਿਕਾ ਨਿਭਾਈ।

 

 

Disclaimer : यह खबर उदयदर्पण न्यूज़ को सोशल मीडिया के माध्यम से प्राप्त हुई है। उदयदर्पण न्यूज़ इस खबर की आधिकारिक तौर पर पुष्टि नहीं करता है। यदि इस खबर से किसी व्यक्ति अथवा वर्ग को आपत्ति है, तो वह हमें संपर्क कर सकते हैं।