
ਅੱਜ ਕਾਂਗਰਸ ਪਾਰਟੀ ਵਲੋ ਨਗਰ ਨਿਗਮ ਦਫਤਰ ਜਲੰਧਰ ਵਿਖੇ ਨਗਰ ਨਿਗਮ ਜਲੰਧਰ ਦੀ ਮਾੜੀ ਕਾਰਗੁਜ਼ਾਰੀ ਨੂੰ ਲੈ ਕੇ ਧਰਨਾ ਪ੍ਰਦਰਸ਼ਨ ਕੀਤਾ ਗਿਆ । ਇਸ ਪ੍ਰਦਰਸ਼ਨ ਵਿੱਚ ਪਹੁੰਚੇ ਕਾਂਗਰਸੀ ਆਗੂਆਂ ਅਤੇ ਵਰਕਰਾਂ ਵੱਲੋਂ ਨਗਰ ਨਿਗਮ ਦੇ ਮੇਅਰ ਅਤੇ ਕਮਿਸ਼ਨਰ ਅਤੇ ਪੰਜਾਬ ਸਰਕਾਰ ਦੇ ਖਿਲਾਫ ਜੰਮ ਕੇ ਨਾਅਰੇਬਾਜ਼ੀ ਕੀਤੀ ਗਈ । ਇਸ ਮੌਕੇ ਤੇ ਜਿਲਾ ਕਾਂਗਰਸ ਪ੍ਰਧਾਨ ਰਜਿੰਦਰ ਬੇਰੀ, ਅਵਤਾਰ ਸਿੰਘ ਜੂਨੀਅਰ ਬਾਵਾ ਹੈਨਰੀ ਅਤੇ ਸੁਰਿੰਦਰ ਕੌਰ ਹਲਕਾ ਇੰਚਾਰਜ ਜਲੰਧਰ ਵੈਸਟ ਵੱਲੋਂ ਇਸ ਪ੍ਰਦਰਸ਼ਨ ਦੀ ਅਗਵਾਈ ਕੀਤੀ । ਇਸ ਪ੍ਰਦਰਸ਼ਨ ਵਿਚ ਰਜਿੰਦਰ ਬੇਰੀ ਨੇ ਟੈਂਡਰਾਂ ਵਿਚ ਹੋ ਰਹੀ ਵੱਡੇ ਪੱਧਰ ਦੀ ਘਪਲੇਬਾਜ਼ੀ , ਡਾ ਬੀ ਆਰ ਅੰਬੇਡਕਰ ਚੌਂਕ ਤੋ ਕਪੂਰਥਲਾ ਚੌਂਕ ਤੱਕ ਦੀ ਸੜਕ ਦੀ ਮਾੜੀ ਹਾਲਤ, ਦਾ ਮੁੱਦਾ ਚੁੱਕਿਆ , ਅਤੇ ਅਵਤਾਰ ਸਿੰਘ ਜੂਨੀਅਰ ਬਾਵਾ ਹੈਨਰੀ ਨੇ ਲੰਮਾ ਪਿੰਡ ਚੌਂਕ ਤੋ ਜੰਡੂ ਸਿੰਘਾ ਰੋਡ ਦਾ ਮੁੱਦਾ ਚੁੱਕਿਆ ਅਤੇ ਨੀਂਹ ਪੱਥਰਾਂ ਉਪਰ ਹਾਰੇ ਹੋਏ ਆਪ ਦੇ ਉਮੀਦਵਾਰਾਂ ਦਾ ਮੁੱਦਾ ਚੁੱਕਿਆ ਅਤੇ ਕੱਲ੍ਹ ਨੂੰ ਵਾਰਡ ਨੰ 2 ਵਿਚ ਲਗਾਇਆ ਗਿਆ ਨੀਂਹ ਪੱਥਰ ਨੂੰ ਹਟਾਇਆ ਜਾਵੇਗਾ । ਹਲਕਾ ਵੈਸਟ ਤੋ ਇੰਚਾਰਜ ਸੁਰਿੰਦਰ ਕੌਰ ਨੇ ਮੈਨਬਰੋ ਚੌਂਕ ਤੋ ਸ਼੍ਰੀ ਗੁਰੂ ਰਵਿਦਾਸ ਚੌਕ ਅਤੇ ਸ਼੍ਰੀ ਗੁਰੂ ਰਵਿਦਾਸ ਚੌਂਕ ਤੋ ਡਾ ਬੀ ਆਰ ਅੰਬੇਡਕਰ ਚੌਕ ਤੱਕ ਦੀ ਸੜਕ ਦਾ ਮੁੱਦਾ ਚੁੱਕਿਆ ਅਤੇ ਕਿਹਾ ਕਿ ਆਮ ਆਦਮੀ ਪਾਰਟੀ ਦੀ ਨਗਰ ਨਿਗਮ ਦੀ ਕਾਰਗੁਜਾਰੀ ਬਿਲਕੁਲ ਫੇਲ ਹੈ । ਸੀਵਰੇਜ ਬੰਦ ਪਏ ਹਨ, ਪੀਣ ਵਾਲਾ ਪਾਣੀ ਗੰਦਾ ਆ ਰਿਹਾ, ਲਾਈਟਾਂ ਬੰਦ ਪਈਆਂ ਹਨ । ਰਜਿੰਦਰ ਬੇਰੀ ਵਲੋ ਸ਼੍ਰੀ ਰਾਮ ਚੌਂਕ ਦੀ ਸਫਾਈ ਦਾ ਮੁੱਦਾ ਵੀ ਚੁੱਕਿਆ ਗਿਆ ਅਤੇ ਕਿਹਾ ਗਿਆ ਕਿ ਸ਼ਹਿਰ ਦੇ ਚੌਂਕ ਬਣਾਏ ਜਾ ਰਹੇ ਹਨ ਪਰ ਜਿਥੋ ਸਾਰੀ ਨਗਰ ਨਿਗਮ ਰੋਜ਼ ਲੰਘਦੀ ਹੈ, ਮੇਅਰ ਸਾਹਿਬ, ਕਮਿਸ਼ਨਰ ਸਾਹਿਬ ਅਤੇ ਬਾਕੀ ਅਫ਼ਸਰ ਰੋਜ਼ਾਨਾ ਇਸ ਚੌਂਕ ਦੇ ਕੋਲੋ ਹੀ ਲੰਘਦੇ ਹਨ ਪਰ ਇਸ ਚੌਂਕ ਦੇ ਹਾਲਤ ਇੰਨੇ ਮਾੜੇ ਹਨ । ਇਸ ਮੌਕੇ ਤੇ ਪਵਨ ਕੁਮਾਰ ਸੀਨੀਅਰ ਮੀਤ ਪ੍ਰਧਾਨ, ਪਰਮਜੋਤ ਸਿੰਘ ਸ਼ੈਰੀ ਚੱਢਾ ਸੀਨੀਅਰ ਮੀਤ ਪ੍ਰਧਾਨ, ਬਲਰਾਜ ਠਾਕੁਰ, ਰਾਜੇਸ਼ ਜਿੰਦਲ ਟੋਨੂ , ਰਸ਼ਪਾਲ ਜੱਖੂ, ਦੀਪਕ ਮੋਨਾ, ਹਰਮੀਤ ਸਿੰਘ, ਸੁਦੇਸ਼ ਭਗਤ, ਡਾ ਜਸਲੀਨ ਸੇਠੀ, ਆਸ਼ੂ ਸ਼ਰਮਾ, ਗੌਰਵ ਸ਼ਰਮਾ ਨੋਨੀ, ਹਰਪ੍ਰੀਤ ਵਾਲੀਆ, ਵਿਕਾਸ ਤਲਵਾਰ, ਰਾਕੇਸ਼ ਗਨੂੰ, ਸੁਖਜਿੰਦਰ ਪਾਲ, ਸਲਿਲ ਬਾਹਰੀ, ਨੀਰਜ ਜੱਸਲ, ਰਵੀ ਸੈਣੀ, ਪਰਮਜੀਤ ਪੰਮਾ, ਬਲਜੀਤ ਸਿੰਘ, ਦਿਨੇਸ਼ ਹੀਰ, ਅਨਮੋਲ ਕਾਲੀਆ, ਬਿੱਕਰ ਸਿੰਘ ਖਹਿਰਾ, ਜਸਬੀਰ ਬੱਗਾ, ਮਨੀਸ਼ ਕੁਮਾਰ, ਵਿਜੇ ਮਾਧਾਰ, ਰਤਨੇਸ਼ ਸੈਣੀ, ਘਨਸ਼ਾਮ ਦਾਸ ਅਰੋੜਾ, ਸਤਪਾਲ ਮਿੱਕਾ, ਵਿਜੇ ਦਕੋਹਾ, ਜਗਦੀਸ਼ ਦਕੋਹਾ, ਮਨਦੀਪ ਜੱਸਲ, ਕਰਨ ਵਰਮਾ, ਨਵਦੀਪ ਜਰੇਵਾਲ, ਚਰਨਜੀਤ ਮੱਕੜ, ਨਿਰਮਲ ਕੋਟ ਸਦੀਕ, ਦੀਪਕ, ਅਸ਼ਵਨੀ ਜੰਗਰਾਲ, ਮੁਨੀਸ਼ ਪਾਹਵਾ, ਬ੍ਰਹਮ ਦੇਵ ਸਹੋਤਾ, ਵਿਪਿਨ ਕੁਮਾਰ, ਦਵਿੰਦਰ ਸ਼ਰਮਾ ਬੋਬੀ, ਜਤਿੰਦਰ ਜੋਨੀ, ਦੀਨਾ ਨਾਥ, ਗੁਰਵਿੰਦਰ ਪਾਲ ਸਿੰਘ ਬੰਟੀ ਨੀਲਕੰਠ, ਰਵਿੰਦਰ ਸਿੰਘ ਲਾਡੀ, ਮਹਿੰਦਰ ਸਿੰਘ ਗੁੱਲੂ, ਦਾਨਿਸ਼ ਮੁਲਤਾਨੀ, ਸੁਖਵਿੰਦਰ ਸੂਚੀ ਪਿੰਡ, ਮੀਨੂੰ ਬੱਗਾ, ਰਣਜੀਤ ਰਾਣੋ, ਪਵਲੀ, ਮਨਦੀਪ ਕੌਰ, ਆਸ਼ਾ ਅਗਰਵਾਲ, ਸੁਰਜੀਤ ਕੌਰ, ਸਰਬਜੀਤ ਪਿੰਕੀ, ਸੁਨੀਤਾ, ਪਰਮਜੀਤ ਬੱਲ, ਪ੍ਰਭ ਦਿਆਲ ਭਗਤ, ਅਰੁਣ ਰਤਨ, ਰਣਦੀਪ ਸਿੰਘ ਲੱਕੀ ਸੰਧੂ, ਮਨਮੋਹਨ ਸਿੰਘ ਬਿੱਲਾ, ਰਾਕੇਸ਼ ਕੁਮਾਰ, ਰੋਹਨ ਚੱਢਾ, ਭਾਰਤ ਭੂਸ਼ਣ, ਅਰੁਣ ਸਹਿਗਲ, ਰਵੀ ਬੱਗਾ, ਸ਼ਿਵਮ ਪਾਠਕ, ਕਪਿਲ ਦੇਵ, ਆਲਮ ਚੁਗਿੱਟੀ, ਅਖਲਿੰਦਰ, ਮਸਤ ਰਾਮ, ਜਿੰਦਰੀ, ਮਨਜੀਤ ਸਿਮਰਨ, ਅਸ਼ੋਕ ਹੰਸ, ਪ੍ਰੇਮ ਸੈਣੀ, ਵਿਸ਼ਣੂ ਦਾਦਾ, ਸੋਮ ਰਾਜ ਸੋਮੀ, ਸੁਭਾਸ਼ ਅਗਰਵਾਲ, ਰਾਜੂ ਬੇਅੰਤ ਨਗਰ, ਹਰਜੋਧ ਜੋਧਾ , ਜਤਿੰਦਰ ਮਾਰਸ਼ਲ, ਵਿਦਿਆ ਸਾਗਰ, ਯਸ਼ ਪਾਲ, ਵਿਕੀ ਆਬਾਦਪੁਰਾ, ਮੁਕੇਸ਼ ਗਰੋਵਰ , ਤਿਲਕ ਰਾਜ ਚੋਹਕਾਂ, ਸੁਰਜੀਤ ਭੂਨ , ਮੱਖਣ ਸਿੰਘ, ਆਸ਼ਾ ਸਹੋਤਾ, ਜਗਦੀਪ ਸਿੰਘ ਸੋਨੂੰ ਸੰਧਰ, ਰਾਜਨ ਸ਼ਰਮਾ , ਰਮੇਸ਼ , ਅਕਸ਼ਵੰਤ ਖੋਸਲਾ, ਰਜਨੀ, ਸਿਲਕੀ, ਮੌਜੂਦ ਸਨ