ਅੱਜ ਕਿਰਤੀ ਕਿਸਾਨ ਯੂਨੀਅਨ ਦੇ ਬਲਾਕ ਨੂਰਮਹਿਲ ਅਤੇ ਬਲਾਕ ਬਿਲਗਾ ਦੇ ਸਰਗਰਮ ਵਰਕਰਾਂ ਦੀ ਮੀਟਿੰਗ ਨੂਰਮਹਿਲ ਵਿਖੇ ਹੋਈ ਜਿਸ ਵਿਚ ਮਹਿਤਪੁਰ ਇਲਾਕੇ ਅੰਦਰ ਹੋ ਰਹੀ ਗੁੰਡਾਗਰਦੀ ਨਸ਼ਿਆਂ ਦੀ ਬਦ ਰਹੀ ਸਮਗਲਿੰਗ ਆਏ ਦਿਨ ਹੋ ਰਹੀਆਂ ਲੁੱਟਾ ਖੋਹਾਂ ਅਤੇ ਪੁਲਿਸ ਪ੍ਰਸ਼ਾਸਨ ਦੀ ਢਿੱਲੀ ਕਾਰਗੁਜਾਰੀ ਦੀ ਨਿਖੇਧੀ ਕੀਤੀ ਗਈ ਅਤੇ ਮਿਤੀ08-10-2024 ਨੂੰ ਕਿਰਤੀ ਕਿਸਾਨ ਯੂਨੀਅਨ ਵੱਲੋ ਭਰਾਤਰੀ ਜੱਥੇਬੰਦੀਆਂ ਦੇ ਸਹਿਯੋਗ ਨਾਲ ਥਾਣਾ ਮਹਿਤਪੁਰ ਦੇ ਘਿਰਾਓ ਵਿਚ ਭਰਵੀਂ ਸ਼ਮੂਲੀਅਤ ਕਰਨ ਦਾ ਅਹਿਦ ਲਿਆ ਮੀਟਿੰਗ ਵਿਚ ਜਿਲਾ ਪ੍ਰਧਾਨ ਸੰਤੋਖ ਸਿੰਘ ਸੰਧੂ ਜ਼ਿਲਾ ਸਕੱਤਰ ਗੁਰਕਮਲ ਸਿੰਘ ਸੁਰਿੰਦਰ ਸਿੰਘ ਮੱਖਣ ਸਿੰਘ ਕੰਦੋਲਾ ਗੁਰਨਾਮ ਸਿੰਘ ਤੱਗੜ ਅਵਤਾਰ ਸਿੰਘ ਜਸਵੰਤਸਿੰਘ ਧਰਮਿੰਦਰ ਸਿੰਘ ਜਸਕਮਲ ਸਿੰਘ ਗੁਰਮੇਲ ਸਿੰਘ ਸੁਰਜੀਤ ਸਿੰਘ ਅਤੇ ਸਾਹਿਬ ਸਿੰਘ ਆਦਿ ਹਾਜ਼ਰ ਸਨ

Disclaimer : यह खबर उदयदर्पण न्यूज़ को सोशल मीडिया के माध्यम से प्राप्त हुई है। उदयदर्पण न्यूज़ इस खबर की आधिकारिक तौर पर पुष्टि नहीं करता है। यदि इस खबर से किसी व्यक्ति अथवा वर्ग को आपत्ति है, तो वह हमें संपर्क कर सकते हैं।