ਅੱਜ ਅਕਾਆਈ ਕੇ ਗੁਜਰਾਲ ਪੰਜਾਬ ਟੈਕਨੀਕਲ ਯੂਨੀਵਰਸਿਟੀ ਕਪੂਰਥਲਾ ਦੀ 27 ਵੀਂ ਅੰਤਰਰਾਸ਼ਟਰੀ ਅਥਲੈਟਿਕ ਮੀਟ ਚ’ ਚੰਡੀਗੜ੍ਹ ਇੰਜਨੀਅਰਿੰਗ ਕਾਲਜ (ਸੀ. ਜੀ. ਸੀ. ) ਲਾਂਡਰਾਂ- ਮੋਹਾਲੀ ਮੈਨ ਅਤੇ ਵੂਮੈਨ ਵਰਗ ਨੇ ਹਾਸਲ ਕੀਤੀ ਪਹਿਲੀ ਪੁਜੀਸ਼ਨ।ਲ ਕਾਲਜ ਆਫ਼ ਫਿਜ਼ੀਕਲ ਕਾਲਜ ਮਸਤੂਆਣਾ ਸਾਹਿਬ ਵਿਖੇ ਆਈ ਕੇ ਗੁਜਰਾਲ ਪੰਜਾਬ ਟੈਕਨੀਕਲ ਯੂਨੀਵਰਸਿਟੀ ਦੀ 27ਵੀਂ ਅੰਤਰਰਾਸ਼ਟਰੀ ਐਥਲੈਟਿਕ ਮੀਟ ਦਾ ਦੂਸਰਾ ਦਿਨ ਸੀ ਜਿੱਥੇ 31 ਕਾਲਜਾਂ ਦੇ 450 ਵਿਦਿਆਰਥੀਆਂ ਵੱਲੋਂ ਵੱਖ ਵੱਖ ਖੇਡਾਂ ਵਿੱਚ ਸ਼ਾਨਦਾਰ ਪ੍ਰਦਰਸ਼ਨ ਕੀਤਾ ਗਿਆ। ਦੂਸਰੇ ਦਿਨ ਮੁੱਖ ਮਹਿਮਾਨ ਦਰੋਣਾਚਾਰੀਆ ਐਵਾਰਡੀ ਅਤੇ ਇੰਟਰਨੈਸ਼ਨਲ ਕੋਚ ਡਾ ਜੀਵਨਜੋਤ ਸਿੰਘ ਤੇਜੇ, ਡਾ. ਯਾਦਵਿੰਦਰ ਸਿੰਘ ਬਰਾੜ (ਡੀਨ ਅਕੈਡਮਿਕ ਪੀ .ਟੀ ਯੂ.) ਉਚੇਚੇ ਤੌਰ ‘ਤੇ ਪਹੁੰਚੇ ਜਿੱਥੇ ਸ ਜਸਵੰਤ ਸਿੰਘ ਖਹਿਰਾ ਸਕੱਤਰ ਅਕਾਲ ਕਾਲਜ ਕੌਂਸਲ, ਪ੍ਰਿੰਸੀਪਲ ਡਾ ਗੀਤਾ ਠਾਕੁਰ ਅਤੇ ਕੋਂਸਲ ਮੈਂਬਰ ਸ ਮਨਜੀਤ ਸਿੰਘ ਬਾਲੀਆਂ ਅਤੇ ਸਮੂਹ ਮੈਨੇਜਮੈਂਟ ਵੱਲੋਂ ਭਰਵਾਂ ਸਵਾਗਤ ਕੀਤਾ ਗਿਆ। ਕੌਂਸਲ ਮੈਂਬਰ ਸ ਮਨਜੀਤ ਸਿੰਘ ਬਾਲੀਆ ਵੱਲੋਂ ਆਏ ਹੋਏ ਮਹਿਮਾਨਾਂ ਨੂੰ ‘ਜੀ ਆਇਆਂ’ ਕਿਹਾ ਗਿਆ। ਉਹਨਾਂ ਕਿਹਾ ਕਿ ਸਾਡੇ ਅਕਾਲ ਕਾਲਜ ਆਫ਼ ਫਿਜ਼ੀਕਲ ਕਾਲਜ ਲਈ ਇਹ ਬੜੇ ਮਾਣ ਦੀ ਗੱਲ ਹੈ ਕਿ ਪੀ.ਟੀ ਯੂ ਵੱਲੋਂ ਸਾਨੂੰ ਬਹੁਤ ਸਹਿਯੋਗ ਦਿੱਤਾ ਜਾ ਰਿਹਾ ਹੈ ਜਿਸ ਕਰਕੇ ਅੱਜ ਦੀ ਇਹ ਐਥਲੈਟਿਕ ਮੀਟ ਸਫਲਤਾਪੂਰਵਕ ਸੰਪੰਨ ਹੁੰਦੀ ਹੈ। ਉਹਨਾਂ ਨੇ ਜ਼ੋਰਦਾਰ ਸ਼ਬਦਾਂ ਵਿੱਚ ਕਿਹਾ ਗਿਆ ਇਸ ਤੋਂ ਪਹਿਲਾਂ ਅਸੀਂ ਕਬੱਡੀ ਦੇ ਸਫਲਤਾਪੂਰਵਕ ਟੂਰਨਾਮੈਂਟ ਕਰਵਾ ਚੁੱਕੇ ਹਾਂ। ਉਹਨਾਂ ਨੇ ਪੀ.ਟੀ.ਯੂ ਦਾ ਵਿਸ਼ੇਸ਼ ਤੌਰ ‘ਤੇ ਧੰਨਵਾਦ ਕੀਤਾ। ਚੀਫ਼ ਗੈਸਟ ਡਾ. ਜੀਵਨਜੋਤ ਸਿੰਘ ਤੇਜੇ ਨੇ ਆਪਣੇ ਸ਼ਬਦਾ ਵਿੱਚ ਖਿਡਾਰੀਆਂ ਨੂੰ ਕਿਹਾ ਕਿ ਆਪਣੀ ਚੰਗੀ ਸਿਹਤ ਲਈ ਗਰਾਊਂਡ ਵਿੱਚ ਜਾਵੋ। ਚੰਗੇ ਸਪੋਰਟਸ ਪਰਸਨ ਬਣਨ ਲਈ ਚੰਗੇ ਸੁਣਨ ਵਾਲੇ ਬਣੋ । ਆਪਣੇ ਜੀਵਨ ਵਿਚ ਅਨੁਸ਼ਾਸਨ ਦੇ ਪਾਬੰਦ ਬਣੋ। ਉੱਥੇ ਹੀ ਡਾ ਵਾਈ.ਐਸ. ਬਰਾੜ ਨੇ ਆਪਣੇ ਸ਼ਬਦਾ ਵਿੱਚ ਕਿਹਾ ਕਿ ਫਿਜ਼ੀਕਲ ਕਾਲਜ ਦੀ ਸਮੁੱਚੀ ਮੈਨੇਜਮੈਂਟ ਅਤੇ ਕੋਚ, ਬੱਚੇ ਵਧਾਈ ਦੇ ਪਾਤਰ ਹਨ ਜਿਹਨਾਂ ਨੇ ਖੇਡਾਂ ਵਿੱਚ ਸ਼ਾਨਦਾਰ ਪ੍ਰਾਪਤੀ ਕੀਤੀ ਹੈ। ਉਹਨਾਂ ਨੇ ਬੱਚਿਆਂ ਨੂੰ ਜ਼ਿਆਦਾ ਤੋਂ ਜ਼ਿਆਦਾ ਮਿਹਨਤ ਕਰਨ ਲਈ ਪ੍ਰੇਰਿਆ ਅਤੇ ਨਾਲ ਹੀ ਗੁਰਸਾਗਰ ਮਸਤੂਆਣਾ ਸਾਹਿਬ ਦੀ ਪਵਿੱਤਰ ਧਰਤੀ ਨੂੰ ਨਤਮਸਤਕ ਕੀਤਾ । ਜਿੱਥੇ ਸੰਤ ਬਾਬਾ ਅਤਰ ਸਿੰਘ ਜੀ ਦੁਆਰਾ ਸਥਾਪਿਤ ਕੀਤੇ ਵਿੱਦਿਅਕ ਅਦਾਰੇ ਦਿਨ ਦੁੱਗਣੀ ਰਾਤ ਚੌਗਣੀ ਤਰੱਕੀ ਦੀਆਂ ਲੀਹਾਂ ‘ਤੇ ਹਨ। ਦੂਸਰੇ ਦਿਨ ਦੇ ਟੂਰਨਾਮੈਂਟ ਦਾ ਨਤੀਜਾ ਬਹੁਤ ਹੀ ਸ਼ਾਨਦਾਰ ਰਿਹਾ।
(ਮੈਨ ਵਰਗ) ‘ਚੋ ਪਹਿਲੀ ਪੁਜੀਸ਼ਨ ਚੰਡੀਗੜ੍ਹ ਇੰਜੀਨੀਅਰਿੰਗ ਕਾਲਜ -ਸੀ.ਜੀ .ਸੀ ਲਾਂਡਰਾਂ ਨੇ ਪ੍ਰਾਪਤ ਕੀਤੀ ਹੈ। ਦੂਸਰੀ ਪੁਜੀਸ਼ਨ ਚੰਡੀਗੜ੍ਹ ਇੰਜਨੀਅਰਿੰਗ ਕਾਲਜ ਝਨਰੇਡੀ (ਮੋਹਾਲੀ) ਨੇ ਪ੍ਰਾਪਤ ਕੀਤੀ।ਤੀਸਰੀ ਪੁਜੀਸ਼ਨ ਗੁਰੂ ਨਾਨਕ ਦੇਵ ਇੰਜਨੀਅਰਿੰਗ ਕਾਲਜ ਲੁਧਿਆਣਾ ਨੇ ਪ੍ਰਾਪਤ ਕੀਤੀ ਹੈ।
(ਔਰਤ ਵਰਗ) ‘ਚੋ ਪਹਿਲੀ ਪੁਜੀਸ਼ਨ ਚੰਡੀਗੜ੍ਹ ਇੰਜੀਨੀਅਰਿੰਗ ਕਾਲਜ ਸੀ.ਜੀ.ਸੀ ਲਾਂਡਰਾਂ (ਮੋਹਾਲੀ ) ਨੇ ਪ੍ਰਾਪਤ ਕੀਤੀ ਹੈ। ਦੂਸਰੀ ਪੁਜੀਸ਼ਨ ਮਲੋਟ ਇੰਸਟੀਟਿਊਟ ਆਫ਼ ਮੈਨੇਜਮੈਂਟ ਐਂਡ ਇਨਫੋਰਮੇਸ਼ਨ ਟੈਕਨੋਲਜੀ (ਮਲੋਟ )ਨੇ ਪ੍ਰਾਪਤ ਕੀਤੀ। ਤੀਸਰੀ ਪੁਜੀਸ਼ਨ ਗੁਰੂ ਨਾਨਕ ਦੇਵ ਇੰਜੀਨੀਅਰਿੰਗ ਕਾਲਜ ਲੁਧਿਆਣਾ ਨੇ ਪ੍ਰਾਪਤ ਕੀਤੀ ਹੈ।ਇਸ ਤੋਂ ਇਲਾਵਾ
ਅਮਨਦੀਪ ਮੱਟੂ ( ਬੈਸਟ ਐਥਲੀਟ ਮੈਨ ) ਸੀ.ਟੀ .ਗਰੁੱਪ ਆਫ ਇੰਸਟੀਟਿਊਸ਼ਨ ਜਲੰਧਰ ਰਿਹਾ।
ਸਿਪੂ ( ਸੀ. ਐਸ .ਗਰੁੱਪ ਆਫ਼ ਬਿਜ਼ਨਸ -ਮੋਹਾਲੀ (ਬੈਸਟ ਐਥਲੀਟ ਵੂਮੈਨ) ਰਹੀ।ਅੰਤ ਵਿੱਚ ਰਸਮੀ ਤੌਰ ‘ਤੇ ਐਥਲੈਟਿਕ ਮੀਟ ਦੀ ਕਲੋਜਿੰਗ ਦਰੌਣਾਚਾਰੀਆ ਐਵਾਰਡ ਡਾ ਜੀਵਨਜੋਤ ਸਿੰਘ ਤੇਜੇ ਦੁਆਰਾ ਕੀਤੀ ਗਈ ਅਤੇ ਅੰਤ ਵਿੱਚ
ਪ੍ਰੋ ਗੁਰਪ੍ਰੀਤ ਕੌਰ ਦੁਆਰਾ ਆਏ ਹੋਏ ਮਹਿਮਾਨਾਂ ਦਾ ਧੰਨਵਾਦ ਅਤੇ ਮਾਣ ਸਨਮਾਨ ਕੀਤਾ ਗਿਆ।
ਇਸ ਮੌਕੇ ਸ ਭੁਪਿੰਦਰ ਸਿੰਘ ਪੂਨੀਆ, ਸੀਨੀਅਰ ਕੌਂਸਲ ਮੈਂਬਰ ਸ ਮਨਜੀਤ ਸਿੰਘ ਬਾਲੀਆ, ਪ੍ਰਿੰਸੀਪਲ ਗੀਤਾ ਠਾਕੁਰ, ਪ੍ਰਿੰਸੀਪਲ ਡਾ ਜਸਪਾਲ ਸਿੰਘ (ਡੀ ਫਾਰਮੇਸੀ), ਪ੍ਰਿੰਸੀਪਲ ਡਾ ਰਮਨ ਮਿੱਤਲ (ਬੀ ਫਾਰਮੇਸੀ), ਡਾਇਰੈਕਟਰ ਨਿਰਪਜੀਤ ਸਿੰਘ, ਡਾਇਰੈਕਟਰ ਜਤਿੰਦਰ ਦੇਵ, ਸ ਜਗਜੀਤ ਭੁੱਲਰ, ਸ੍ਰੀ ਸੁਮੀਰ ਸ਼ਰਮਾ (ਸਹਾਇਕ ਨਿਰਦੇਸ਼ਕ ਖੇਡਾਂ ਪੀ.ਟੀ.ਯੂ)ਡਾ ਦਿਨੇਸ਼ ਕੁਮਾਰ,ਸ ਹਰਵਿੰਦਰ ਸਿੰਘ ਵਿਰਕ,ਸ ਭੁਪਿੰਦਰ ਸਿੰਘ ( ਪੀ.ਟੀ .ਯੂ),ਪ੍ਰੋ ਰਣਧੀਰ ਸ਼ਰਮਾ, ਪ੍ਰੋ ਅਮਨਦੀਪ (ਬੀ ਫਾਰਮੇਸੀ)ਪ੍ਰੋ ਸੋਹਣਦੀਪ ਸਿੰਘ ਜੁਗਨੂੰ,ਪ੍ਰੋ ਸੁਖਵਿੰਦਰ ਸਿੰਘ ਮਾਨ, ਪ੍ਰੋ ਸੁਖਜੀਤ ਸਿੰਘ, ਪ੍ਰੋ ਰਛਪਾਲ ਸਿੰਘ,ਸ ਸੁਖਮਿੰਦਰ ਸਿੰਘ ਭੱਠਲ, ਪ੍ਰੀਤ ਹੀਰ ਮੀਡੀਆ ਮੈਨੇਜਰ, ਪ੍ਰੋ ਗੁਰਪ੍ਰੀਤ ਕੌਰ (ਬੀ ਫਾਰਮੇਸੀ)ਅਤੇ ਸਮੂਹ ਮੈਨੇਜਮੈਂਟ ਅਤੇ ਸਟਾਫ਼ ਹਾਜ਼ਰ ਸਨ।