
ਜਿਲਾ ਕਾਂਗਰਸ ਕਮੇਟੀ ਸ਼ਹਿਰੀ ਦੇ ਪ੍ਰਧਾਨ ਰਜਿੰਦਰ ਬੇਰੀ ਨੇ ਕਿਹਾ ਕਿ ਪੰਜਾਬ ਨੂੰ ਜਨਤਾ ਨੂੰ ਪੰਜਾਬ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਸਰਕਾਰੀ ਕਣਕ ਤੋ ਵਾਂਝਾ ਰਖ ਰਹੀ ਹੈ , ਲੋਕ ਮੁੱਲ ਦੀ ਆਟੇ ਦੀ ਥੈਲੀ ਲੈ ਕੇ ਗੁਜ਼ਾਰਾ ਕਰ ਰਹੇ ਹਨ । ਜਦਕਿ ਕਾਂਗਰਸ ਦੀ ਸਰਕਾਰ ਸਮੇਂ ਲੋਕਾਂ ਨੂੰ ਸਮੇਂ ਸਿਰ ਕਣਕ ਮਿਲਦੀ ਰਹੀ ਹੈ । ਡੀਪੂ ਹੋਲਡਰਾਂ ਨੂੰ ਪਿਛਲੇ ਕਈ ਕਈ ਮਹੀਨਿਆਂ ਤੋਂ ਉਨਾਂ ਦੀ ਬਣਦੀ ਕਮਿਸ਼ਨ ਨਹੀ ਦਿੱਤੀ ਜਾ ਰਹੀ । ਲੋਕਾਂ ਦੀ ਪਰਚੀਆਂ ਸਮੇਂ ਸਿਰ ਨਹੀ ਕਟੀਆ ਜਾ ਰਹੀਆਂ । ਫੂਡ ਸਪਲਾਈ ਮਹਿਕਮੇ ਦੇ ਅਧਿਕਾਰੀ ਅਤੇ ਆਮ ਆਦਮੀ ਪਾਰਟੀ ਦੇ ਆਗੂਆਂ ਦਾ ਇਨਾਂ ਮੁਦਿਆ ਵੱਲ ਕੋਈ ਧਿਆਨ ਨਹੀ ਹੈ , ਸਰਕਾਰ ਕੁੰਭਕਰਨੀ ਨੀਂਦ ਸੁੱਤੀ ਪਈ ਹੈ । ਪਿਛਲੇ 4 ਸਾਲ ਤੋ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਇਕ ਵੀ ਨੀਲਾ ਕਾਰਡ ਨਹੀ ਬਣਾਇਆ ਲੋਕ ਦਫ਼ਤਰਾਂ ਦੇ ਚੱਕਰ ਲਗਾਉਣ ਲਈ ਮਜਬੂਰ ਹਨ, ਜੋ ਕਾਂਗਰਸ ਸਰਕਾਰ ਦੇ ਸਮੇਂ ਦੇ ਲੋਕਾਂ ਦੇ ਕਾਰਡ ਬਣਾਏ ਗਏ ਸਨ, ਮੌਜੂਦਾਂ ਸਰਕਾਰ ਵਲੋ ਉਨਾਂ ਲੋਕਾਂ ਦੇ ਪਰਿਵਾਰਿਕ ਮੈਂਬਰਾਂ ਦੇ ਨਾਮ ਤੱਕ ਇਸ ਸਰਕਾਰ ਵਲੋ ਰਾਸ਼ਨ ਕਾਰਡਾਂ ਵਿੱਚ ਦਰਜ ਨਹੀ ਕੀਤੇ ਜਾ ਰਹੇ ਹਨ । ਇਹ ਸਰਕਾਰ ਆਮ ਲੋਕਾਂ ਦੇ ਇਨਾਂ ਮੁਦਿਆ ਵੱਲ ਕੋਈ ਧਿਆਨ ਨਹੀ ਦੇ ਰਹੀ । ਪੰਜਾਬ ਦੀ ਆਮ ਜਨਤਾ ਅਤੇ ਡੀਪੂ ਹੋਲਡਰ ਇਸ ਮੌਜੂਦਾਂ ਸਰਕਾਰ ਦੀਆਂ ਨੀਤੀਆਂ ਤੋਂ ਦੁਖੀ ਹਨ ।