ਇੱਕ ਬੇਜ਼ੁਬਾਨ ਪੰਛੀ, ਜੋ ਕੁਝ ਦਿਨ ਪਹਿਲਾਂ ਇੱਕ ਉੱਚੇ ਦਰੱਖਤ ਉੱਤੇ ਲਗਭਗ 60 ਫੁੱਟ ਦੀ ਉਚਾਈ ‘ਤੇ ਫਸ ਗਿਆ ਸੀ, ਨੂੰ ਬੜੀ ਮਿਹਨਤ ਅਤੇ ਕੋਸ਼ਿਸ਼ ਨਾਲ ਬਚਾਇਆ ਗਿਆ। ਇਸ ਕਾਰਜ ਵਿੱਚ ਡਿਪਟੀ ਕਮਿਸ਼ਨਰ ਜਲੰਧਰ, ਮੇਅਰ ਜਲੰਧਰ ਅਤੇ PSPCL ਜਲੰਧਰ ਦੇ ਅਧਿਕਾਰੀਆਂ ਦਾ ਖਾਸ ਸਹਿਯੋਗ ਰਿਹਾ।

ਮਾਡਲ ਟਾਊਨ ਮਾਰਕੀਟ ਦੀ ਟੀਮ ਵੱਲੋਂ ਇਸ ਪੰਛੀ ਨੂੰ ਸੁਰੱਖਿਅਤ ਥਾਂ ਤੇ ਲਿਆਂਦਾ ਗਿਆ ਅਤੇ ਲਗਭਗ 6-8 ਦਿਨ ਤੱਕ ਇਸਦਾ ਇਲਾਜ ਕੀਤਾ ਗਿਆ। ਰੱਬ ਦੀ ਕਿਰਪਾ ਨਾਲ ਹੁਣ ਇਹ ਪੰਛੀ ਪੂਰੀ ਤਰ੍ਹਾਂ ਤੰਦਰੁਸਤ ਹੋ ਚੁੱਕਾ ਹੈ।

ਅੱਜ ਇਸ ਬੇਜ਼ੁਬਾਨ ਪੰਛੀ ਨੂੰ ਮਾਡਲ ਟਾਊਨ ਸ਼ਿਵਾਨੀ ਪਾਰਕ ਦੇ ਬਾਹਰ 12ਵਜੇ ਮਾਡਲ ਟਾਊਨ ਸ਼ਾਪਕੀਪਰ ਵੈਲਫੇਅਰ ਐਸੋਸੀਏਸ਼ਨ ਵੱਲੋਂ ਆਜ਼ਾਦ ਕੀਤਾ ਜਾਵੇਗਾ।

ਅਸੀਂ ਸਭ ਨੂੰ ਇਹ ਸੰਦੇਸ਼ ਦੇਣਾ ਚਾਹੁੰਦੇ ਆਪ ਜੀ ਦੇ ਮਾਧਿਅਮ ਨਾਲ ਕੇ ਪੰਛੀ ਆਜ਼ਾਦੀ ਵਿੱਚ ਹੀ ਖੁਸ਼ ਰਹਿੰਦੇ ਹਨ। ਇਹਨਾਂ ਨੂੰ ਕਦੇ ਵੀ ਪਿੰਜਰਿਆਂ ਵਿੱਚ ਕੈਦ ਨਹੀਂ ਕਰਨਾ ਚਾਹੀਦਾ।