ਇੱਕ ਮਿਰਤਕ ਦਾ ਸਰੀਰ ਸਾੜਨਾ ਇੱਕ ਅਮੀਰ ਲਾਇਬਰੇਰੀ ਸਾੜਨ ਤੁੱਲ ਹੈ ਅਤੇ ਮਨੁੱਖੀ ਕਦਰਾਂ ਕੀਮਤਾਂ ਵਿਰੋਧੀ ਅਤੇ ਨੈਤਿਕ ਅਪਰਾਧ ਵੀ ਹੈ ` ਤੇ ਇਸ ਜਾਗਰੂਕ ਵਿਚਾਰ ਨੂੰ ਵਿਹਾਰ ਵਿੱਚ ਲਿਆਉਣਾ ਸਮੇਂ ਦੀ ਲੋੜ ਹੈ। ਭਾਰਤੀ ਜੀਵਨ ਬੀਮਾ ਨਿਗਮ ਦੇ ਸਾਬਕਾ ਸੀਨੀਅਰ ਅਧਿਕਾਰੀ ਸਰਦਾਰ ਸੁਖਵਿੰਦਰ ਸਿੰਘ ਮੱਲ੍ਹੀ ਅਤੇ ਉਨਾਂ ਦੀ ਪਤਨੀ ਸ਼੍ਰੀਮਤੀ ਇਰਵਿੰਦਰ ਕੌਰ ਮੱਲ੍ਹੀ, ਲੈਕਚਰਾਰ ਨੇ ਇਹ ਵਿਚਾਰ ਜਲੰਧਰ ਦੇ ਪ੍ਰੈਸ ਕਲੱਬ ਵਿੱਚ ਪ੍ਰਗਟਾਏ ਜਿੱਥੇ ਉਨ੍ਹਾਂ ਨੇ ਮਰਨ ਉਪਰੰਤ ਆਪਣਾ ਸਰੀਰ ਅਤੇ ਆਪਣੇ ਪਿਤਾ ਸਰਦਾਰ ਸੋਹਨ ਸਿੰਘ ਮੱਲ੍ਹੀ ਸਿੰਘ ਸ਼੍ਰੀਮਤੀ ਭੁਪਿੰਦਰ ਕੌਰ ਸੰਧੂ ਅਤੇ ਬਖਸ਼ੀਸ਼ ਸਿੰਘ ਸੰਧੂ ਜੋ ਕਿ ਇਰਵਿੰਦਰ ਕੌਰ ਮੱਲੀ ਦੇ ਮਾਤਾ ਪਿਤਾ ਹਨ,ਉਨਾ ਨੇ ਵੀ ਸੰਕਲਪ ਪੱਤਰ ਭਰਕੇ ਬਹੁਮੰਤਵੀ ਸਮਾਜਸੇਵੀ ਸੰਸਥਾ ਦਿਸ਼ਾਦੀਪ” ਦੇ ਸੰਸਥਾਪਕ ਅਤੇ ਚੀਫ਼ ਲਾਇਨ ਐੱਸ ਐਮ ਸਿੰਘ ਅਤੇ ਹੋਰ ਹਾਜ਼ਰ ਅਹੁਦੇਦਾਰਾਂ ਐਮ ਪ ਸਿੰਘ ਸਰਪ੍ਰਸਤ, ਸਰਬਜੀਤ ਕੌਰ, ਚੇਅਰਮੈਨ ਇਸਤਰੀ ਵਿੰਗ, ਕੈਪਟਨ ਜਸਵਿੰਦਰ ਸਿੰਘ, ਚੇਅਰਮੈਟ < ਸਕੱਤਰ ਸੁਰਿੰਦਰ ਭਾਰਤੀ, ਐੱਸ ਪੀ ਸਿੰਘ, ਚੇਅਰਮੈਨ “ ਨੇਤਰ ਦਾਨ “ ਤਰਸੇਮ ਜਲੰਧਰੀ, ਸ੍ਰੀਮ ਕਿਰਨ ਨਾਗਪਾਲ ਪ੍ਰਧਾਨ ਨਿਸ਼ਕਾਮ ਸੇਵਾ ਸੁਸਾਇਟੀ, ਸੁਰਿੰਦਰ ਸੈਣੀ, ਪ੍ਰਧਾਨ, ਜਲੰਧਰ ਵੈੱਲਫੇ ਸੁਸਾਇਟੀ, ਰਮੇਸ਼ ਲਖਨਪਾਲ ( ਉਪ ਚੇਅਰਮੈਨ ਨੂੰ ਸੌਂਪੇ! ਮੱਲ੍ਹੀ ਨੇ ਕਿਹਾ ਕਿ ਅਸੀਂ ਨਹੀਂ ਚਾਹੁੰ ਮਰਨ ਉਪਰੰਤ ਸਾਡੇ ਪਰਿਵਾਰ ਦੇ ਮੈਂਬਰਾਂ ਦਾ ਦੇਹ ਸੰਸਕਾਰ ਕਰਕੇ ਉਨ੍ਹਾਂ ਚਾਲੀ ਲੋਕਾਂ ਦੀਆਂ ਆਸਾਂ ਖੁਸ਼ੀਆਂ ਅਤੇ ਉਮੀਦਾਂ ਦਾ ਕਤਲ ਹੋਵੇ ਜੋ ਅੰਗਦਾਨ ਦੇ ਸਾਡੇ ਫ਼ੈਸਲੇ ਦੀ ਉਡੀਕ ਵਿੱਚ ਚੰਗੇਰੇ ਅਤੇ ਜੀਵਨ ਦੀ ਆਸ ਵਿੱਚ ਜੀਵਨ ਬਤੀਤ ਕਰ ਰਹੇ ਹਨ, ਵਾਤਾਵਰਣ ਦੂਸ਼ਿਤ ਕੀਤਾ ਜਾਵੇ, ਬਾਲਣ ਲਈ ਕੱਟੇ ਜਾਣ, ਝੂਠ ਮੂਠ ਦਾ ਰੋਣ ਧੋਣ ਕੀਤਾ ਜਾਵੇ ਫਿਜ਼ੂਲ ਦੀਆਂ ਮੋੜਵੀਆਂ ਮੁਕਾਣਾ ਤੇ ਸਮਾਂ ਅਤੇ ਬਰਬਾਦ ਕੀਤਾ ਜਾਵੇ ਅਤੇ ਸਾਡੀਆਂ ਦੇਹਾਂ ਨੂੰ ਸਾੜਿਆ ਜਾਵੇ ਜਿਨ੍ਹਾਂ ਨਾਲ ਅੰਗਦਾਨ ਦੀ ਉਡੀ ਲਾਚਾਰ ਉਡੀਕ ਹੋਰ ਲਮੇਰੀ ਅਤੇ ਧੁੰਦਲੀ ਹੋਵੇ! ਮਰਨ ਉਪਰੰਤ ਅੰਗਦਾਨ ਕਰਨ ਵਾਲੇ ਲੋਕ ਸਰੀਰਾਂ ਵਿੱਚ ਮਰਨ ਉਪਰੰਤ ਕਈ ਸਾਲ ਜ਼ਿੰਦਾ ਰਹਿੰਦੇ ਹਨ! ਅਸੀਂ ਇਹ ਫ਼ੈਸਲਾ ਮਾਨਵਤਾ ਦ੍ਰਿਸ਼ਟੀਕੋਣ ਤੋਂ ਲਿਆ ਹੈ ਜੋਕਿ ਔਖਾ, ਨੈਤਿਕ, ਸਮਾਜਿਕ ਅਤੇ ਧਾਰਮਿਕਤਾ ਨਾਲ ਓਤਪਰੋਤ ਹੈ। ਮਿਲਣੀ ਵਿੱਚ ਮੱਲ੍ਹੀ ਜੇ ਂ ਨੂੰ ਫੁੱਲ ਮਾਲਾਵਾਂ ਵੀ ਸਰੀਰ ਦਾਨੀਆਂ ਅਤੇ ਨੇਤਰ ਦਾਨੀਆਂ ਵੱਲੋਂ ਭੇਣ ਗਈਆਂ ਅਤੇ ਇਸ ਸਕਾਰਾਤਮਕ ਪਹਿਲ ਲਈ ਸਨਮਾਨਿਤ ਕੀਤਾ ਗਿਆ! ਮੱਲ੍ਹੀ ਪਰਿਵਾਰ ਕਮਲਦੀਪ ਸਿੰਘ ਨੇ ਪਰੈਸ ਅਤੇ ਦਿਸ਼ਾਦੀਪ ਦਾ ਧੰਨਵਾਦ ਕਰਦਿਆਂ ਕਿਹਾ ਕਿ ਉਹ ਵੀ ਨਿਕਟ ਭਵਿੱਖ ਵਿੱਚ ਇਸ ਤੰਦਰੁਸਤ ਰੁਝਾਨ ਨੂੰ ਅੱਗੇ ਵਧਾਉਣਗੇ