
ਕੈਂਬਰਿਜ ਕੋ-ਐੱਡ ਆਪਣੇ ਵਿਦਿਆਰਥੀਆਂ ਦੀ ਅਣਥੱਕ ਸਫ਼ਲਤਾ ਦਾ ਬੜੇ ਮਾਣ ਨਾਲ ਅਨੰਦ ਮਨਾਉਂਦਾ ਹੈ। ਸਕੂਲ ਪਰਿਵਾਰ ਦੁਆਰਾ ਬੜੇ ਉਤਸ਼ਾਹ ਅਤੇ ਗਰਵ ਨਾਲ ਇਸ ਸਾਲ ਦੇ ਰਿਕਾਰਡ ਤੋੜ ਨਤੀਜਿਆਂ ਦਾ ਜਸ਼ਨ ਮਨਾਇਆ ਗਿਆ। ਇਹ ਬੜੀ ਖ਼ੁਸ਼ੀ ਦੀ ਗੱਲ ਹੈ ਕਿ ਸਾਡੇ ਵਿਦਿਆਰਥੀਆਂ ਨੇ ਕਮਾਲ ਦੇ ਸਕੋਰ ਹਾਸਲ ਕੀਤੇ ਜਿਸ ਤੋਂ ਉਹਨਾਂ ਦੇ ਦਿਮਾਗ਼ੀ ਵਿਕਾਸ ਦਾ ਪਤਾ ਲੱਗਦਾ ਹੈ।
ਸਾਰੀਆਂ ਅਟਕਲਾਂ ਨੂੰ ਖ਼ਤਮ ਕਰਦੇ ਹੋਏ ਸੀ.ਬੀ.ਐਸ.ਈ. ਨੇ 13 ਮਈ, 2024 ਨੂੰ ਦਸਵੀਂ ਅਤੇ ਬਾਰ੍ਹਵੀਂ ਜਮਾਤ ਦੇ ਬੋਰਡ ਪਰੀਖਿਆ ਦਾ ਨਤੀਜਾ ਜਾਰੀ ਕੀਤਾ।
ਵਿਦਿਆਰਥੀਆਂ ਨੇ ਜੋ ਬੇਮਿਸਾਲ ਪ੍ਰਾਪਤੀ ਕੀਤੀ ਹੈ ਇਹ ਉਹਨਾਂ ਦੇ ਸ਼ਾਨਦਾਰ ਵਿਅਕਤੀਗਤ ਸਕੋਰਾਂ ਦੀ ਵਿਸਤ੍ਰਿਤ ਰੇਂਜ ਤੋਂ ਸਪੱਸ਼ਟ ਹੈ ਜੋ ਸਕੂਲ ਆਪਣੇ ਵਿਦਿਆਰਥੀਆਂ ਨੂੰ ਸੌਂਪਦਾ ਹੈ।
ਇਸ ਮੌਕੇ ’ਤੇ ਵਿਦਿਆਰਥੀਆਂ ਨੇ ਖ਼ੂਬ ਚੜਾਈ ਕੀਤੀ, 10ਵੀਂ ਜਮਾਤ ਦੇ ਅਨੀਸ਼ ਚਾਵਲਾ ਅਤੇ ਅਨਵੀ ਪੁਰੀ ਨੇ ਸਭ ਤੋਂ ਵੱਧ ਪ੍ਰਤੀਸ਼ਤ ਅੰਕ (98%) ਪ੍ਰਾਪਤ ਕੀਤੇ ਅਤੇ ਸਕੂਲ ਵਿੱਚ ਟਾਪ ਕੀਤਾ। ਇਹ ਸਕੂਲ ਲਈ ਬਹੁਤ ਹੀ ਖ਼ੁਸ਼ੀ ਵਾਲਾ ਪਲ ਸੀ।
ਮਾਨਿਆ ਗੁਪਤਾ 97.4% ਅੰਕ ਹਾਸਲ ਕਰਕੇ ਦੂਸਰੇ ਸਥਾਨ ’ਤੇ ਰਹੀ। ਇਸ਼ਕੀਰਤ ਸਿੰਘ, ਪੁਲਕਿਤ ਭਾਟੀਆ ਅਤੇ ਸਵਰ ਸ਼ਰਮਾ 97.2% ਅੰਕ ਹਾਸਲ ਕਰਕੇ ਤੀਸਰੇ ਸਥਾਨ ’ਤੇ ਰਹੇ।
ਸਕੂਲ ਬੜੇ ਮਾਣ ਨਾਲ ਜਮਾਤ ਬਾਰ੍ਹਵੀਂ ਦੇ ਉਭਰਦੇ ਸਿਤਾਰਿਆਂ ਬਾਰੇ ਦੱਸਦਾ ਹੈ:-
ਸਾਇੰਸ
ਮਨਨ ਜੈਨ ਨੇ 96.2% ਨਾਲ ਪਹਿਲਾ ਸਥਾਨ ਹਾਸਲ ਕੀਤਾ ਅਤੇ ਫ਼ਤਹਿਜੋਤ ਸਿੰਘ ਨੇ 93.8% ਲੈ ਕੇ ਦੂਸਰਾ ਸਥਾਨ ਹਾਸਲ ਕੀਤਾ। ਹੰਸਿਕਾ ਮੀਨੀਆ 93.4% ਨਾਲ ਤੀਸਰੇ ਸਥਾਨ ’ਤੇ ਰਹੀ।
ਕਾਮਰਸ
ਅਰਨਵ ਮਹਾਜਨ ਨੇ 93% ਨਾਲ ਪਹਿਲਾ ਸਥਾਨ ਪ੍ਰਾਪਤ ਕੀਤਾ, ਸਮਾਇਰਾ ਤਲਵਾਰ 92.6% ਨਾਲ ਦੂਸਰੇ ਸਥਾਨ ’ਤੇ ਰਹੀ ਅਤੇ ਅਰਨੀਤ ਕੰਗ ਨੇ 91.6% ਨਾਲ ਤੀਸਰਾ ਸਥਾਨ ਹਾਸਲ ਕੀਤਾ।
ਹਿਊਮੈਨਟੀਜ਼
ਸੰਧੀ ਕੌਲ ਅਤੇ ਸਾਨਵੀ ਮਹਿਰਾ ਨੇ 87.2% ਨਾਲ ਪਹਿਲਾ ਸਥਾਨ, ਆਸ਼ਿਮਾ ਚੱਡਾ ਨੇ 85.6% ਨਾਲ ਦੂਸਰਾ ਸਥਾਨ ਹਾਸਲ ਕੀਤਾ ਅਤੇ ਯਸ਼ਿਕਾ ਕੱਕੜ 85.5% ਨਾਲ ਤੀਸਰੇ ਸਥਾਨ ’ਤੇ ਰਹੀ।
ਸਾਡੇ ਮਾਣਯੋਗ ਚੇਅਰਮੈਨ ਸ਼੍ਰੀ ਨਿਤਿਨ ਕੋਹਲੀ, ਵਾਇਸ ਚੇਅਰਮੈਨ ਸ਼੍ਰੀ ਦੀਪਕ ਭਾਟੀਆ, ਵਾਇਸ ਪ੍ਰੈਜੀਡੈਂਟ ਸ਼੍ਰੀ ਪਾਰਥ ਭਾਟੀਆ, ਐਗਜ਼ੀਕਿਊਟਿਵ ਡਾਇਰੈਕਟਰ ਸ਼੍ਰੀ ਧਰੁਵ ਭਾਟੀਆ ਨੇ ਨਤੀਜੇ ਵਿੱਚ ਨਵੀਆਂ ਉਚਾਈਆਂ ’ਤੇ ਪਹੁੰਚਣ ਅਤੇ ਨਵੇਂ ਮਾਪਦੰਡ ਸਥਾਪਤ ਕਰਨ ਲਈ ਸਾਰੇ ਵਿਦਿਆਰਥੀਆਂ ਦੀ ਸ਼ਲਾਘਾ ਕੀਤੀ। ਉਨ੍ਹਾਂ ਨੇ ਆਪਣੇ ਟੀਚਿਆਂ ਦੀ ਪਾਲਣਾ ਕਰਨ ਲਈ ਸਕੂਲ ਅਤੇ ਉਹਨਾਂ ਦੀ ਵਚਨਬੱਧਤਾ ਦੀ ਸ਼ਲਾਘਾ ਕੀਤੀ।
ਸਾਡੇ ਮਾਣਯੋਗ ਪ੍ਰੈਜੀਡੈਂਟ, ਸ਼੍ਰੀਮਤੀ ਪੂਜਾ ਭਾਟੀਆ ਜੀ ਨੇ ਵਿਦਿਆਰਥੀਆਂ, ਉਹਨਾਂ ਦੇ ਪਰਿਵਾਰਾਂ ਅਤੇ ਅਧਿਆਪਕਾਂ ਨੂੰ ਉਹਨਾਂ ਦੀ ਸ਼ਾਨਦਾਰ ਪ੍ਰਾਪਤੀ ’ਤੇ ਦਿਲੋਂ ਵਧਾਈਆਂ ਦਿੱਤੀਆਂ। ਉਹਨਾਂ ਇਹ ਵੀ ਕਿਹਾ ਕਿ ਸਾਡੇ ਵਿਦਿਆਰਥੀਆਂ ਨੇ ਸ਼ਰਧਾ ਨਾਲ ਨਵੇਂ ਟੀਚਿਆਂ ਨੂੰ ਸਫ਼ਲਤਾਪੂਰਵਕ ਦਰਸਾਇਆ ਹੈ।
ਸਾਡੇ ਯੋਗ ਪ੍ਰਿੰਸੀਪਲ, ਐਜੂਕੇਸ਼ਨ ਅਫ਼ਸਰ, ਵਾਇਸ ਪ੍ਰਿੰਸੀਪਲ ਅਤੇ ਮੁੱਖ ਅਧਿਆਪਕਾ ਨੇ ਵਿਦਿਆਰਥੀਆਂ ਅਤੇ ਉਹਨਾਂ ਦੇ ਪਰਿਵਾਰਾਂ ਨੂੰ ਸਕੂਲ ਦਾ ਨਾਮ ਰੌਸ਼ਨ ਕਰਨ ਲਈ ਦਿਲੋਂ ਵਧਾਈ ਦਿੱਤੀ। ਸਕੂਲ ਦੇ ਕੋ-ਆਡੀਨੇਟਰਜ਼ ਅਤੇ ਅਧਿਆਪਕਾਵਾਂ ਨੇ ਵਿਦਿਆਰਥੀਆਂ ਦੀ ਸਫ਼ਲਤਾ ਲਈ ਉਹਨਾਂ ਦੀਆਂ ਜ਼ਿੰਮੇਵਾਰ ਕੋਸ਼ਿਸ਼ਾਂ ਦੀ ਸ਼ਲਾਘਾ ਕੀਤੀ।