Sliderपंजाब

ਪੰਜ ਰੋਜ਼ਾ ਨੌਰਥ ਜੋਨ ਇੰਟਰ ਯੂਨੀਵਰਸਿਟੀ ਹੈਂਡਬਾਲ (ਮੈਨ) ਚੈਂਪੀਅਨਸ਼ਿਪ ਦੇ ਚੌਥੇ ਦਿਨ ਫਿਜ਼ੀਕਲ ਕਾਲਜ ਆਫ਼ ਐਜੂਕੇਸ਼ਨ ਮਸਤੂਆਣਾ ਸਾਹਿਬ ਵਿਖੇ ਮੁੱਖ ਮਹਿਮਾਨ ਵਜੋਂ ਡਾਕਟਰ ਭੀਮ ਇੰਦਰ ਸਿੰਘ ਡਾਇਰੈਕਟਰ ਯੁਵਕ ਭਲਾਈ ਪਟਿਆਲਾ

ਪੰਜ ਰੋਜ਼ਾ ਨੌਰਥ ਜੋਨ ਇੰਟਰ ਯੂਨੀਵਰਸਿਟੀ ਹੈਂਡਬਾਲ (ਮੈਨ) ਚੈਂਪੀਅਨਸ਼ਿਪ ਦੇ ਚੌਥੇ ਦਿਨ ਫਿਜ਼ੀਕਲ ਕਾਲਜ ਆਫ਼ ਐਜੂਕੇਸ਼ਨ ਮਸਤੂਆਣਾ ਸਾਹਿਬ ਵਿਖੇ ਮੁੱਖ ਮਹਿਮਾਨ ਵਜੋਂ ਡਾਕਟਰ ਭੀਮ ਇੰਦਰ ਸਿੰਘ ਡਾਇਰੈਕਟਰ ਯੁਵਕ ਭਲਾਈ ਪਟਿਆਲਾ , ਉਹਨਾਂ ਨਾਲ ਉਹਨਾਂ ਦੇ ਸਪੁੱਤਰ ਸੁਰਦੀਪ ਸਿੰਘ,ਦਵਿੰਦਰ ਅੱਤਰੀ ਐਸ.ਪੀ ਸੰਗਰੂਰ, ਸੰਦੀਪ ਸਿੰਘ ਇੰਸਪੈਕਟਰ ਸੀ .ਏ ਸਟਾਫ਼ (ਇੰਚਾਰਜ) ਸੰਗਰੂਰ ਉਚੇਚੇ ਤੌਰ ‘ਤੇ ਮਸਤੂਆਣਾ ਸਾਹਿਬ ਵਿਖੇ ਪਹੁੰਚੇ। ਆਏ ਮਹਿਮਾਨਾਂ ਦਾ ਪ੍ਰਿੰਸੀਪਲ ਡਾ ਗੀਤਾਂ ਠਾਕੁਰ ਫਿਜ਼ੀਕਲ ਕਾਲਜ ਅਤੇ ਸਮੂਹ ਸਟਾਫ਼ ਵੱਲੋਂ ਨਿੱਘਾ ਸਵਾਗਤ ਕੀਤਾ ਗਿਆ। ਡਾਇਰੈਕਟਰ ਡਾ ਭੀਮ ਇੰਦਰ ਪਟਿਆਲਾ ਜੋ ਕਿ ਆਪ ਹੈਂਡਬਾਲ ਚੈਂਪੀਅਨਸ਼ਿਪ ਦੇ ਨੈਸ਼ਨਲ ਖਿਡਾਰੀ ਰਹਿ ਚੁੱਕੇ ਹਨ ਉਹਨਾਂ ਨੇ ਅਕਾਲ ਕਾਲਜ ਕੌਂਸਲ ਅਤੇ ਅਕਾਲ ਕਾਲਜ ਆਫ਼ ਫਿਜ਼ੀਕਲ ਐਜੂਕੇਸ਼ਨ ਦੇ ਅਜਿਹੇ ਉਪਰਾਲਿਆਂ ਦੀ ਸ਼ਲਾਘਾ ਕੀਤੀ। ਉਹਨਾਂ ਕਿਹਾ ਕਿ ਪੰਜਾਬ ਵਿੱਚ ਅਜਿਹੇ ਉਪਰਾਲੇ ਹੁੰਦੇ ਰਹਿਣੇ ਚਾਹੀਦੇ ਹਨ ਤਾਂ ਜੋ ਖਿਡਾਰੀ ਵੱਧ ਤੋਂ ਵੱਧ ਅੰਤਰਰਾਸ਼ਟਰੀ ਪੱਧਰ ਤੇ ਖੇਡ ਕੇ ਆਪਣੇ ਦੇਸ਼ ਦਾ , ਸਮਾਜ ਦਾ, ਮਾਤਾ ਪਿਤਾ ਦਾ ਨਾਮ ਰੌਸ਼ਨ ਕਰਨ। ਉਹਨਾਂ ਕਿਹਾ ਕਿ ਅਗਰ ਉਹ ਹੈਂਡਬਾਲ ਦੇ ਖਿਡਾਰੀ ਸਨ ਤਾਂ ਹੀ ਉਹ ਪੰਜਾਬੀ ਯੂਨੀਵਰਸਿਟੀ ਪਟਿਆਲਾ ਵਿੱਚ ਆਪਣੀਆਂ ਸੇਵਾਵਾਂ ਨਿਭਾ ਰਹੇ ਹਨ। ਦਵਿੰਦਰ ਅੱਤਰੀ ਐਸ.ਪੀ ਸੰਗਰੂਰ ਜੋ ਆਪ ਵੀ ਕਿਕ੍ਰੇਟ ਦੇ ਖਿਡਾਰੀ ਰਹਿ ਚੁੱਕੇ ਹਨ ਉਹਨਾਂ ਨੇ ਆਪਣੀਆਂ ਪ੍ਰਾਪਤੀਆਂ ਬਾਰੇ ਦੱਸਦਿਆਂ ਕਿਹਾ ਕਿ ਖੇਡਾਂ ਵੱਲ ਹਰ ਬੱਚੇ ਨੂੰ ਆਉਣਾ ਚਾਹੀਦਾ ਹੈ। ਮਸਤੂਆਣਾ ਸਾਹਿਬ ਦੀ ਧਰਤੀ ਤੋਂ ਹਰ ਸਾਲ ਨਾਮਵਰ ਖਿਡਾਰੀ ਪੈਦਾ ਹੋ ਕੇ ਅੰਤਰਰਾਸ਼ਟਰੀ ਪੱਧਰ ਤੇ ਜੋ ਮੱਲਾਂ ਮਾਰ ਰਹੇ ਹਨ ਉਹ ਵਾਕਿਏ ਕਾਬਲੇ ਤਾਰੀਫ਼ ਹਨ। ਉਹਨਾਂ ਨੇ ਸ ਜਸਵੰਤ ਸਿੰਘ ਖਹਿਰਾ ਸਕੱਤਰ ਅਕਾਲ ਕਾਲਜ ਕੌਂਸਲ ਅਤੇ ਪ੍ਰਿੰਸੀਪਲ ਡਾ ਗੀਤਾਂ ਠਾਕੁਰ ਅਤੇ ਸਮੂਹ ਮੈਨੇਜਮੈਂਟ ਨੂੰ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਸਹਿਯੋਗ ਨਾਲ ਨੌਰਥ ਜੋਨ ਇੰਟਰ ਯੂਨੀਵਰਸਿਟੀ ਟੂਰਨਾਮੈਂਟ ਕਰਵਾਉਣ ਲਈ ਮੁਬਾਰਕਵਾਦ ਦਿੱਤੀ। ਟੂਰਨਾਮੈਂਟਾਂ ਦੇ ਸ਼ੁਰੂ ਵਿੱਚ ਮੁੱਖ ਮਹਿਮਾਨਾਂ ਨੂੰ ਖਿਡਾਰੀਆਂ ਨਾਲ ਮਿਲਵਾਇਆ ਗਿਆ। ਸਵੇਰ ਦੇ ਸੈਸ਼ਨ ਵਿੱਚ ਹਿਮਾਚਲ ਯੂਨੀਵਰਸਿਟੀ ਸ਼ਿਮਲਾ ਨੇ (ਐਲ .ਪੀ) ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ ਫਗਵਾੜਾ ਨੂੰ 24-23 ਨਾਲ ਹਰਾ ਕੇ ਜਿੱਤ ਪ੍ਰਾਪਤ ਕੀਤੀ। ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ ਨੇ ਪੰਜਾਬੀ ਯੂਨੀਵਰਸਿਟੀ ਪਟਿਆਲਾ ਨੂੰ 22-20 ਨਾਲ ਹਰਾ ਕੇ ਜਿੱਤ ਪ੍ਰਾਪਤ ਕੀਤੀ। ਸ਼ਾਮ ਦੇ ਦੂਸਰੇ ਸੈਸ਼ਨ ਵਿੱਚ ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ ਨੇ ਹਿਮਾਚਲ ਪ੍ਰਦੇਸ਼ ਯੂਨੀਵਰਸਿਟੀ ਸ਼ਿਮਲਾ ਨੂੰ 18-16 ਨਾਲ ਹਰਾ ਕੇ ਜਿੱਤ ਪ੍ਰਾਪਤ ਕੀਤੀ। ਐਲ.ਪੀ ਯੂਨੀਵਰਸਿਟੀ ਨੇ ਪੰਜਾਬੀ ਯੂਨੀਵਰਸਿਟੀ ਪਟਿਆਲਾ ਨੂੰ 24-22 ਨਾਲ ਹਰਾ ਕੇ ਜਿੱਤ ਆਪਣੇ ਨਾਂ ਕੀਤੀ।
ਅੱਜ ਦੇ ਟੂਰਨਾਮੈਂਟ ਵਿੱਚ ਖਿਡਾਰੀਆਂ ਨੇ ਬੜੇ ਉਤਸ਼ਾਹ ਨਾਲ ਮੈਚ ਖੇਡਿਆ ਅਤੇ ਗਰਾਊਂਡ ਵਿੱਚ ਮੌਜੂਦ ਬੱਚਿਆਂ, ਅਧਿਆਪਕਾਂ,ਆਏ ਹੋਏ ਮਹਿਮਾਨਾਂ ਨੇ ਮੈਚ ਦਾ ਖੂਬ ਆਨੰਦ ਮਾਣਿਆ।
ਇਸ ਮੌਕੇ ਬਹਾਦਰ ਸਿੰਘ ਪੂਨੀਆ, ਸੀਨੀਅਰ ਕੌਂਸਲ ਮੈਂਬਰ ਸ ਹਾਕਮ ਸਿੰਘ,ਸ ਗਮਦੂਰ ਸਿੰਘ,ਸ ਗੁਰਜੰਟ ਸਿੰਘ,ਸ ਮਨਜੀਤ ਸਿੰਘ ਵਾਲੀਆ, ਗੁਰਸ਼ਰਨ ਸਿੰਘ ਗਿੱਲ, ਸੁਧਾਖਰ ਮੁਗਮ (ਆਬਜ਼ਰਵਰ)ਕਰਪਗਇਮ ਯੂਨੀਵਰਸਿਟੀ ਤਾਮਿਲਨਾਡੂ, ਪ੍ਰਿੰਸੀਪਲ ਡਾ ਵਿਜੇ ਪਲਾਹਾ ਅਕਾਲ ਅਕੈਡਮੀ, ਕੁਲਵਿੰਦਰ ਸਿੰਘ ਲੁਧਿਆਣਾ , ਡਾ ਨਿਰਪਜੀਤ ਸਿੰਘ, ਡਾਇਰੈਕਟਰ ਜਤਿੰਦਰ ਦੇਵ, ਪ੍ਰੋ ਰਣਧੀਰ ਸ਼ਰਮਾ,ਪ੍ਰੋ ਸੁਖਵਿੰਦਰ ਸਿੰਘ ਮਾਨ , ਪ੍ਰੋ ਸੁਖਜੀਤ ਸਿੰਘ, ਪ੍ਰੋ ਸੋਹਣਦੀਪ ਸਿੰਘ ਜੁਗਨੂੰ ਫਿਜ਼ੀਕਲ ਕਾਲਜ ਸਟਾਫ਼ ਅਤੇ ਅਕਾਲ ਕਾਲਜ ਕੌਂਸਲ ਦੇ ਅਹੁਦੇਦਾਰ ਮੌਜੂਦ ਸਨ।

Related Articles

Back to top button