ਏ ਪੀ ਜੇ ਸਕੂਲ ਹੁਸ਼ਿਆਰਪੁਰ ਰੋਡ ਜਲੰਧਰ ਵਿਖੇ ਏ ਪੀ ਜੇ ਐਜੂਕੇਸ਼ਨ ਦੇ ਬਾਨੀ ਚੇਅਰਮੈਨ ਸ਼੍ਰੀ ਸਤਿਆਪਾਲ ਜੀ ਦੇ ਆਸ਼ੀਰਵਾਦ , ਮੌਜੂਦਾ ਚੇਅਰਮੈਨ ਸ਼੍ਰੀਮਤੀ ਸੁਸ਼ਮਾ ਪਾਲ ਬਰਲੀਆ ਜੀ ਦੀ ਪ੍ਰੇਰਨਾ ਅਤੇ ਲੀਡ – ਐਜੁਕੇਸ਼ਨ ਵਰਟੀਕਲ ਡਾ. ਨੇਹਾ ਬਰਲੀਆ ਜੀ ਦੀ ਅਗਵਾਈ ਅਧੀਨ ਯੂ. ਕੇ. ਜੀ ਅਤੇ ਪੰਜਵੀਂ ਜਮਾਤ ਲਈ ‘ਗਰੈਜੁਏਸ਼ਨ ਸੈਰੇਮਨੀ’ ਕਰਵਾਈ ਗਈ। ਸਮਾਗਮ ਦੀ ਸ਼ੁਰੂਆਤ ਸਕੂਲ ਦੇ ਪ੍ਰਿੰਸੀਪਲ ਸ੍ਰੀ ਏ ਕੇ ਸ਼ਰਮਾ ,ਵਾਈਸ ਪ੍ਰਿੰਸੀਪਲ ਸ੍ਰੀਮਤੀ ਲਵਲੀਨ ਬੱਗਾ , ਸਟਾਫ਼ ਅਤੇ ਬੱਚਿਆਂ ਦੇ ਮਾਪਿਆਂ ਵੱਲੋਂ ਸ਼ਮਾ ਰੌਸ਼ਨ ਕਰਕੇ ਕੀਤੀ ਗਈ। ਵਿਦਿਆਰਥੀਆਂ ਵੱਲੋਂ ਸਵਾਗਤੀ ਗੀਤ ਗਾ ਕੇ ਅਤੇ ਡਾਂਸ ਕਰਕੇ ਸਾਰਿਆਂ ਨੂੰ ਜੀ ਆਇਆਂ ਕਿਹਾ ਗਿਆ।
ਸਕੂਲ ਵੱਲੋਂ ਡਿਗਰੀ, ਮੋਮੈਂਟੋ ਅਤੇ ਗਿਫਟ ਦੇ ਕੇ ਵਿਦਿਆਰਥੀਆਂ ਦਾ ਸਨਮਾਨ ਕੀਤਾ ਗਿਆ।
ਗਾਊਨ ਅਤੇ ਹੈਟ ਪਹਿਨ ਕੇ ਅਤੇ ਹੱਥ ਵਿੱਚ ਡਿਗਰੀ ਫੜ ਕੇ ਵਿਦਿਆਰਥੀ ਬਹੁਤ ਖੁਸ਼ ਨਜ਼ਰ ਆ ਰਹੇ ਸਨ ਅਤੇ ਬਹੁਤ ਸੁੰਦਰ ਲੱਗ ਰਹੇ ਸਨ । ਵਿਦਿਆਰਥੀਆਂ ਨੇਂ ਬਹੁਤ ਹੀ ਮਨਮੋਹਕ ਸ਼ਬਦਾਂ ਵਿੱਚ ਆਪਣੇ ਸਕੂਲ , ਅਧਿਆਪਕਾਂ ਅਤੇ ਆਪਣੇ ਪਿਆਰੇ ਜਮਾਤੀਆਂ ਲਈ ਆਪਣਾ ਪਿਆਰ ਪ੍ਰਗਟ ਕੀਤਾ। ਸਕੂਲ ਦੇ ਪ੍ਰਿੰਸੀਪਲ ਸਾਹਿਬ ਨੇਂ ਯੂ ਕੇ ਜੀ ਅਤੇ ਪੰਜਵੀਂ ਜਮਾਤ ਦੇ ਵਿਦਿਆਰਥੀਆਂ ਦੁਆਰਾ ਸਫ਼ਲਤਾ ਦੀ ਇੱਕ ਹੋਰ ਪੌੜੀ ਚੜ੍ਹਨ ਲਈ ਵਿਦਿਆਰਥੀਆਂ , ਉਨ੍ਹਾਂ ਦੇ ਮਾਪਿਆਂ ਅਤੇ ਅਧਿਆਪਕਾਂ ਨੂੰ ਵਧਾਈ ਦਿੱਤੀ । ਉਨ੍ਹਾਂ ਨੇਂ ਵਿਦਿਆਰਥੀਆਂ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਲਗਨ, ਇਮਾਨਦਾਰੀ ਅਤੇ ਸਖ਼ਤ ਮਿਹਨਤ ਸਦਕਾ ਅਸੀਂ ਜੀਵਨ ਦੇ ਹਰ ਪੜਾਅ ਤੇ ਆਉਣ ਵਾਲੀਆਂ ਚੁਣੌਤੀਆਂ ਨੂੰ ਪਾਰ ਕਰਕੇ ਸਫ਼ਲਤਾ ਹਾਸਲ ਕਰ ਸਕਦੇ ਹਾਂ। ਗ੍ਰੇਜੂਏਸ਼ਨ ਸੈਰੇਮਨੀ ਦੇ ਅੰਤ ਵਿੱਚ ਸਕੂਲ ਦੇ ਵਾਈਸ ਪ੍ਰਿੰਸੀਪਲ ਸ੍ਰੀਮਤੀ ਲਵਲੀਨ ਬੱਗਾ ਨੇਂ ਇਸ ਸਮਾਗਮ ਦੀ ਸਫ਼ਲਤਾ ਲਈ ਸਕੂਲ ਦੇ ਸਮੂਹ ਸਟਾਫ਼, ਵਿਦਿਆਰਥੀਆਂ, ਅਤੇ ਉਨ੍ਹਾਂ ਦੇ ਮਾਪਿਆਂ ਦਾ ਤਹਿ ਦਿਲ ਤੋਂ ਧੰਨਵਾਦ ਕੀਤਾ ਅਤੇ ਵਿਦਿਆਰਥੀਆਂ ਨੂੰ ਉਹਨਾਂ ਦੀ ਸਕੂਲੀ – ਸਿੱਖਿਆ ਦੇ ਅਗਲੇ ਪੜਾਅ ਵਿੱਚ ਕਦਮ ਰੱਖਣ ਤੇ ਵਧਾਈਆਂ ਦਿੱਤੀਆਂ।