ਜਲੰਧਰ ਸੈਂਟਰਲ ਹਲਕੇ ਦੇ ਵਾਰਡ ਨੰ 23 ਵਿੱਚ ਪੈਂਦੇ ਮੁਹੱਲਾ ਭੀਮ ਨਗਰ ਵਿਖੇ ਜਲੰਧਰ ਦੇ ਸਾਂਸਦ ਸ ਚਰਨਜੀਤ ਸਿੰਘ ਚੰਨੀ ਦੀ ਗਰਾਂਟ ਵਿੱਚੋ ਇਲਾਕੇ ਦੇ ਲੋਕਾਂ ਦੀ ਮੰਗ ਨੂੰ ਮੁੱਖ ਰੱਖਦੇ ਹੋਏ ਭੀਮ ਨਗਰ ਪਾਰਕ ਵਿੱਚ ਬੈਂਚ ਲਗਾਏ ਗਏ ਹਨ । ਮੁਹੱਲੇ ਦੇ ਬਜ਼ੁਰਗ, ਮਹਿਲਾਵਾਂ, ਬੱਚੇ ਇਸ ਪਾਰਕ ਵਿੱਚ ਸੈਰ ਕਰਨ ਆਉਂਦੇ ਹਨ, ਉਨਾਂ ਦੀ ਸਹੂਲਤ ਲਈ ਇਹ ਬੈਂਚ ਲਗਵਾਏ ਗਏ ਹਨ । ਇਸ ਮੌਕੇ ਤੇ ਸਾਬਕਾ ਵਿਧਾਇਕ ਅਤੇ ਜ਼ਿਲਾ ਕਾਂਗਰਸ ਪ੍ਰਧਾਨ ਰਜਿੰਦਰ ਬੇਰੀ, ਪ੍ਰਧਾਨ ਸੁਨੀਤਾ ਮੈਡਮ, ਰਮੇਸ਼ ਕੁਮਾਰ, ਮੁਨੀਪਾ ਸਵਾਮੀ, ਰਾਜੂ, ਨਰੇਸ਼, ਧਰਮਪਾਲ, ਸ਼ਾਮ ਮੌਜੂਦ ਹਨ