ਸ. ਦਲਜਿੰਦਰ ਸਿੰਘ ਢਿਲੋਂ ਐਸ.ਐਸ.ਪੀ. ਜਲੰਧਰ ਨੇ ਮੇਹਰ ਚੰਦ ਪੋਲੀਟੈਕਨਿਕ ਕਾਲਜ ਜਲੰਧਰ ਦਾ ਦੌਰਾ ਕੀਤਾ ਤੇ ਸਟਾਫ ਅਤੇ ਵਿਦਿਆਰਥੀਆਂ ਨਾਲ ਮੁਲਾਕਾਤ ਕੀਤੀ। ਉਹਨਾਂ ਕਾਲਜ ਦੀ ਲਾਈਬਰੇਰੀ, ਸੈਮੀਨਾਰ ਹਾਲ, ਕਾਨਫਰੰਸ ਹਾਲ, ਆਡੀਟੋਰੀਅਮ, ਵਰਕਸ਼ਾਪਾਂ, ਸੀ.ਡੀ.ਟੀ.ਪੀ. ਸੈਂਟਰ ਤੇ ਵੱਖ ਵੱਖ ਲੈਬਾਂ ਨੂੰ ਵੀ ਵੇਖਿਆਂ। ਪਿੰ੍ਰਸੀਪਲ ਡਾ. ਜਗਰੂਪ ਸਿੰਘ ਨੇ ਉਹਨਾਂ ਦਾ ਸਵਾਗਤ ਫੁੱਲਾਂ ਦੇ ਗੁਲਦਸਤੇ ਨਾਲ ਕੀਤਾ।ਲਾਈਬਰੇਰੀ ਵਿੱਚ ਸਾਹਿਤਕ ਪੁਸਤਕਾਂ ਦਾ ਭੰਡਾਰ ਵੇਖ ਕੇ ਮੁੱਖ ਮਹਿਮਾਨ ਢਿਲੋਂ ਸਾਹਿਬ ਬਹੁਤ ਖੁਸ਼ ਹੋਏ। ਉਹਨਾਂ ਕਿਹਾ ਕਿ ਉਹਨਾਂ ਪਹਿਲੀ ਵਾਰ ਕਿਸੇ ਤਕਨੀਕੀ ਸੰਸਥਾਨ ਦਾ ਦੌਰਾ ਕੀਤਾ ਹੈ ਤੇ ਇਥੇ ਆ ਕੇ ਉਹਨਾਂ ਨੂੰ ਸਕੂਨ ਭਰਿਆ ਅਹਿਸਾਸ ਹੋਇਆ। ਉਹਨਾਂ ਕਾਲਜ ਦੇ ਇਨਫਰਾਸਟਕਚਰ ਦੀ ਵੀ ਤਾਰੀਫ ਕੀਤੀ ਤੇ ਸਟਾਫ ਦੀਆਂ ਪ੍ਰਾਪਤੀਆਂ ਨੂੰ ਸਲਾਹਿਆ। ਢਿਲੋਂ ਸਾਹਿਬ ਨੇ ਕਾਲਜ ਵਿੱਚ ਬੂਟਾ ਲਗਾਕੇ ਵਾਤਾਵਰਣ ਦੀ ਸੰਭਾਲ ਅਤੇ ਗਰੀਨ ਕੈਂਪਸ ਰੱਖਣ ਦਾ ਸਨੇਹਾ ਦਿੱਤਾ। ਉਹਨਾਂ ਇਸ ਮੌਕੇ ਵਿਦਿਆਰਥੀਆਂ ਦੀ ਆਰਟ ਗੈਲਰੀ ਦਾ ਵੀ ਉਦਘਾਟਨ ਕੀਤਾ। ਪ੍ਰਿੰਸੀਪਲ ਡਾ. ਜਗਰੂਪ ਸਿੰਘ ਨੇ ਕਿਹਾ ਕਿ ਐਸ.ਐਸ.ਪੀ. ਸਾਹਿਬ ਬਹੁਤ ਹੀ ਨੇਕ, ਸਮਰਪਿਤ ਅਤੇ ਇਮਾਨਦਾਰ ਅਫਸਰ ਹਨ। ਜਿਹਨਾਂ ਨੂੰ ਸਾਹਿਤ ਅਤੇ ਕਲਾ ਨਾਲ ਡੂੰਘਾ ਪ੍ਰੇਮ ਹੈ।ਪ੍ਰਿੰਸੀਪਲ ਸਾਹਿਬ ਅਤੇ ਸਟਾਫ ਨੇ ਮੁਖ ਮਹਿਮਾਨ ਢਿਲੋਂ ਸਾਹਿਬ ਨੂੰ ਪੁਸਤਕਾਂ ਦਾ ਇੱਕ ਸੈਟ ਵੀ ਭੇਂਟ ਕੀਤਾ। ਢਿਲੋਂ ਸਾਹਿਬ ਨੇ ਕਿਹਾ ਕਿ ਉਹ ਛੇਤੀ ਹੀ ਕਾਲਜ ਵਿੱਚ ਵਿਜੀਲੈਂਸ ਵੀਕ ਮਨਾਉਣ ਲਈ ਸੈਮੀਨਾਰ ਕਰਨਗੇ।ਇਸ ਮੌਕੇ ਦਿਲਦਾਰ ਰਾਣਾ, ਸੰਜੇ ਬਾਂਸਲ, ਰਾਜੀਵ ਭਾਟੀਆ, ਜੇ.ਐਸ.ਘੇੜਾ, ਮੈਡਮ ਮੰਜੂ, ਮੈਡਮ ਰਿਚਾ, ਪਿੰ੍ਰਸ ਮਦਾਨ, ਹੀਰਾ ਮਹਾਜਨ, ਰਾਕੇਸ਼ ਸ਼ਰਮਾ, ਤਿਰਲੋਕ ਸਿੰਘ ਤੇ ਅਜੇ ਦੱਤਾ ਹਾਜਿਰ ਸਨ।