ਜਲੰਧਰ:-

ਦੁਆਬਾ ਸਪੋਰਟਸ ਕਲੱਬ ਵੱਲੋਂ ਗੁਰੂ ਨਾਨਕ ਸਟੇਡੀਅਮ ਕਪੂਰਥਲਾ ਵਿਖੇ ਦੂਸਰੀ ਕਬੱਡੀ ਚੈਂਪੀਅਨਸ਼ਿਪ 3 ਫਰਵਰੀ ਨੂੰ ਕਰਵਾਈ ਜਾ ਰਹੀ ਹੈ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਕਲੱਬ ਦੇ ਪ੍ਰਬੰਧਕਾਂ ਬਲਜੀਤ ਸਿੰਘ ਔਜਲਾ, ਦੁੱਲਾ ਸੁਰਖਪੁਰ, ਜੱਸ ਖੈੜਾ, ਪੰਮਾ ਧੰਜੂ, ਸੋਨੂੰ ਇਬਰਾਹਿਮਵਾਲ, ਚੰਨਾ ਹੁੰਦਲ ਆਦਿ ਨੇ ਦੱਸਿਆ ਕਿ ਕ ਚੈਂਪੀਅਨਸ਼ਿਪ ਦੀ ਜੇਤੂ ਟੀਮ ਨੂੰ ਪਹਿਲਾਂ ਇਨਾਮ 6 ਲੱਖ ਰੁਪਏ ਅਤੇ ਉਪਜੇਤੂ ਟੀਮ ਨੂੰ ਦੂਜਾ ਇਨਾਮ 5 ਲੱਖ ਦਿੱਤਾ ਜਾਵੇਗਾ, ਉਹਨਾਂ ਦੱਸਿਆ ਕਿ ਚੈਂਪੀਅਨਸ਼ਿਪ ਦੇ ਬੈਸਟ ਰੇਡਰ ਅਤੇ ਜਾਫੀ ਨੂੰ ਬੁਲਟ ਮੋਟਰਸਾਈਕਲ ਤੇ ਸਨਮਾਨਿਤ ਕੀਤਾ ਜਾਵੇਗਾ। ਇਸ ਮੌਕੇ ਤੇ ਪੰਜਾਬੀ ਗਾਇਕ ਕੇਐਸ ਮੱਖਣ ਦਾ ਖੁੱਲਾ ਅਖਾੜਾ ਵੀ ਲਗਾਇਆ ਜਾਵੇਗਾ। ਪ੍ਰਬੰਧਕਾਂ ਨੇ ਦੱਸਿਆ ਕਿ ਚੈਂਪੀਅਨਸ਼ਿਪ ਨੂੰ ਲੈ ਕੇ ਤਿਆਰੀਆਂ ਲਗਾਤਾਰ ਜਾਰੀ ਹਨ। ਕਬੱਡੀ ਚੈਂਪੀਅਨਸ਼ਿਪ ਦੌਰਾਨ ਪੰਜਾਬ ਦੇ ਜ਼ਿਲ੍ਹਿਆਂ ਦੀਆਂ ਟੀਮਾਂ ਅਤੇ ਇੱਕ ਹਰਿਆਣਾ ਦੀ ਟੀਮ ਹਿੱਸਾ ਲਵੇਗੀ। ਇਹ ਟੀਮਾਂ ਵਿੱਚ ਦੁਨੀਆਂ ਦੇ ਸੁਪਰ ਸਟਾਰ ਖਿਡਾਰੀ ਆਪਣੀ ਖੇਡ ਦੇ ਜੌਹਰ ਦਿਖਾਉਣਗੇ। ਕਬੱਡੀ ਚੈਂਪੀਅਨ ਨੂੰ ਦੁਨੀਆਂ ਦੇ ਵੱਖ-ਵੱਖ ਦੇਸ਼ਾਂ ਤੋਂ ਖੇਡ ਪ੍ਰਮੋਟਰ ਪੰਜਾਬ ਪਹੁੰਚ ਚੁੱਕੇ ਹਨ। ਕਬੱਡੀ ਚੈਂਪੀਅਨਸ਼ਿਪ ਦੌਰਾਨ ਕਬੱਡ ਪੁਰਾਣੇ ਸੁਪਰ ਸਟਾਰ ਖਿਡਾਰੀਆਂ ਨੂੰ ਵੀ ਵਿਸ਼ੇਸ਼ ਤੌਰ ਤੇ ਸਨਮਾਨਿਤ ਕੀਤਾ ਜਾਵੇਗਾ। ਪ੍ਰਬੰਧਕਾਂ ਨੇ ਦੱਸਿਆ ਉਹਨਾਂ ਦਾ ਕਬੱਡੀ ਚੈਂਪੀਅਨਸ਼ਿਪ ਕਰਵਾਉਣ ਦਾ ਮਕਸਦ ਨੌਜਵਾਨ ਪੀੜੀ ਨੂੰ ਖੇਡਾਂ ਦੇ ਨਾਲ ਜੋੜਨਾ ਹੈ ਲਗਾਤਾਰ ਦੂਸਰੀ ਚੈਂਪੀਅਨਸ਼ਿਪ ਕਰਵਾਈ ਜਾ ਰਹੀ ਹੈ ਉਹਨਾਂ ਨੇ ਦੱਸਿਆ ਕਿ ਆਉਂਦੇ ਸਾਲਾਂ ਵਿੱਚ ਵੀ ਇਹ ਚੈਂਪੀਅਨਸ਼ਿਪ ਜਾਰੀ ਰਹੇਗੀ। ਉਨ੍ਹਾਂ ਪੂਰੇ ਪੰਜਾਬ ਭਰ ਦੇ ਖੇਡ ਪ੍ਰੇਮੀਆਂ ਨੂੰ ਕਬੱਡੀ ਚੈਂਪੀਅਨਸ਼ਿਪ ਵਿੱ ਲੈਣ ਦੀ ਅਪੀਲ ਕੀਤੀ ਉਹਨਾਂ ਕਿਹਾ ਕਿ ਚੈਂਪੀਅਨਸ਼ਿਪ ਵਿਚ ਦਰਸ਼ਕਾਂ ਵਾਸਤੇ ਵੀ ਖਾਸ ਪ੍ਰਬੰਧ ਕੀਤੇ ਰਾ ਕਬੱਡੀ ਖਿਡਾਰੀਆਂ ਤੇ ਦਰਸ਼ਕਾਂ ਵਾਸਤੇ ਚਾਹ ਤੇ ਗੁਰੂ ਕੇ ਲੰਗਰ ਅਟੁੱਟ ਵਰਤਾਏ ਜਾਣਗੇ ਤੇ