ਜਲੰਧਰ ਸੈਂਟਰਲ ਹਲਕੇ ਦੇ ਅਧੀਨ ਆਉਂਦੇ ਵਾਰਡ ਨੰ 7 ਵਿੱਚ ਵੱਖ ਵੱਖ ਮੁਹੱਲਿਆਂ ਵਿੱਚ ਸੀਵਰੇਜ ਅਤੇ ਵਾਟਰ ਸਪਲਾਈ ਦੇ ਨਵੇਂ ਪਾਈਪ ਪਾਏ ਜਾਣੇ ਹਨ । ਇਸ ਸਬੰਧੀ ਅਜ ਇਸ ਵਾਰਡ ਤੋ ਮੌਜੂਦਾ ਕਾਂਗਰਸੀ ਕੌਂਸਲਰ ਨਿਰਮਲ ਕੌਰ ਨੇ ਇਸ ਕੰਮ ਦਾ ਉਦਘਾਟਨ ਕੀਤਾ । ਇਸ ਮੌਕੇ ਤੇ ਕੌਂਸਲਰ ਨਿਰਮਲ ਕੌਰ ਨੇ ਕਿਹਾ ਕਿ ਸੀਵਰੇਜ , ਵਾਟਰ ਸਪਲਾਈ , ਸੜਕਾਂ ਅਤੇ ਲਾਈਟਾਂ ਦਾ ਕੰਮ ਕੌਂਸਲਰ ਲੈਵਲ ਦਾ ਕੰਮ ਹੁੰਦਾ ਹੈ ਇਨਾਂ ਕੰਮਾਂ ਨੂੰ ਕਰਵਾਉਣ ਲਈ ਲੋਕ ਆਪਣੇ ਵਾਰਡ ਦੇ ਕੌਂਸਲਰ ਤੱਕ ਪਹੁੰਚਣ ਕਰਦੇ ਹਨ ਪਰ ਆਮ ਆਦਮੀ ਪਾਰਟੀ ਨੇ ਨਵੀਂ ਰੀਤ ਚਲਾ ਦਿੱਤੀ ਹੈ ਕਿ ਵਾਰਡ ਦੇ ਮੌਜੂਦਾ ਕੌਂਸਲਰ ਨੂੰ ਨਜ਼ਰਅੰਦਾਜ ਕੀਤਾ ਜਾ ਰਿਹਾ ਹੈ, ਕੌਂਸਲਰ ਨਿਰਮਲ ਕੌਰ ਨੇ ਕਿਹਾ ਕਿ ਵਾਰਡ ਦੇ ਜੋ ਨਗਰ ਨਿਗਮ ਦੀ ਗਰਾਂਟ ਨਾਲ ਕੰਮ ਕਰਵਾਏ ਜਾ ਰਹੇ ਹਨ ਉਨਾਂ ਦੇ ਉਦਘਾਟਨਾਂ ਦਾ ਜੋ ਕੰਮ ਹੈ ਉਹ ਵਾਰਡ ਦੇ ਮੌਜੂਦਾਂ ਕੌਂਸਲਰ ਦਾ ਅਤੇ ਇਲਾਕੇ ਦੇ ਲੋਕਾਂ ਦਾ ਹੱਕ ਹੈ । ਕੌਂਸਲਰ ਨੂੰ ਤਾਂ ਲੋਕਾਂ ਨੇ ਵੋਟਾਂ ਪਾ ਕੇ ਚੁਣਿਆਂ ਹੈ, ਹਲਕਾ ਇੰਚਾਰਜ ਅਤੇ ਵਾਰਡ ਇੰਚਾਰਜ ਕੋਲ ਕੀ ਅਧਿਕਾਰ ਨਾਲ ਕੀ ਉਹ ਸਰਕਾਰੀ ਨੀਂਹ ਪੱਥਰਾਂ ਉਪਰ ਆਪਣੇ ਨਾਮ ਲਿਖਵਾ ਰਹੇ ਹਨ ਅਤੇ ਉਦਘਾਟਨ ਕਰ ਰਹੇ ਹਨ । ਇਹ ਸਿਰਫ਼ ਤੇ ਸਿਰਫ਼ ਆਪ ਸਰਕਾਰ ਦੀ ਰਾਜਨੀਤੀ ਹੈ । ਇਸ ਮੌਕੇ ਤੇ ਉਨਾਂ ਦੇ ਨਾਲ ਸਾਬਕਾ ਵਿਧਾਇਕ ਅਤੇ ਜ਼ਿਲਾ ਪ੍ਰਧਾਨ ਰਜਿੰਦਰ ਬੇਰੀ, ਜਤਿੰਦਰ ਜੋਨੀ, ਰਵੀ ਕੁਮਾਰ, ਆਲਮ, ਕਪੂਰ, ਸਾਈ, ਕਾਲਾ, ਰਾਜੇਸ਼ ਬਿੱਟਾ,ਰਮਨਦੀਪ, ਹੁਸਨ ਲਾਲ , ਮੌਜੂਦ ਸਨ