ਜਲੰਧਰ :ਕਾਂਗਰਸ ਪਾਰਟੀ ਵਲੋ ਪੰਜਾਬ ਸਰਕਾਰ ਦੇ ਖਿਲਾਫ ਪੰਜਾਬ ਦੇ ਸਥਾਨਕ ਸਰਕਾਰਾਂ ਵਿਭਾਗ ਦੇ ਮੰਤਰੀ ਬਲਕਾਰ ਸਿੰਘ ਦੇ ਘਰ ਦੇ ਬਾਹਰ ਧਰਨਾ ਪ੍ਰਦਰਸ਼ਨ ਕੀਤਾ ਗਿਆ । ਪੰਜਾਬ ਦੀ ਮੌਜੂਦਾ ਸਰਕਾਰ ਆਮ ਜਨਤਾ ਨੂੰ ਮੁਢਲੀਆ ਸਹੂਲਤਾਂ ਦੇਣ ਵਿਚ ਫੇਲ ਸਾਬਿਤ ਹੋ ਗਈ ਹੈ । ਲੋਕਾਂ ਨੂੰ ਪੀਣ ਵਾਲਾ ਪਾਣੀ ਗੰਦਾ ਮਿਲ ਰਿਹਾ ਹੈ , ਸੀਵਰੇਜ ਭਰੇ ਪਏ ਹਨ । ਸਟ੍ਰੀਟ ਲਾਈਟਾਂ ਬੰਦ ਪਈਆ ਹਨ । ਸ਼ਹਿਰ ਵਿਚ ਥਾਂ ਥਾਂ ਤੇ ਕੂੜੇ ਦੇ ਢੇਰ ਲੱਗੇ ਹੋਏ ਹਨ । ਪੰਜਾਬ ਦੀ ਸਰਕਾਰ ਪੂਰੀ ਤਰਾਂ ਨਾਲ ਫੇਲ ਸਾਬਿਤ ਹੋ ਗਈ ਹੈ । ਪਿਛਲੇ ਮੰਗਲਵਾਰ ਕਾਂਗਰਸ ਪਾਰਟੀ ਵਲੋ ਨਗਰ ਨਿਗਮ ਜਲੰਧਰ ਦਫਤਰ ਦੇ ਬਾਹਰ ਧਰਨਾ ਪ੍ਰਦਰਸ਼ਨ ਕੀਤਾ ਗਿਆ ਸੀ ਤੇ ਕਿਹਾ ਗਿਆ ਸੀ ਕਿ ਜਲੰਧਰ ਸ਼ਹਿਰ ਦੇ ਹਾਲਾਤ ਸੁਧਾਰੇ ਜਾਣ ਪਰ ਕੋਈ ਵੀ ਕੰਮ ਨਹੀ ਕੀਤਾ ਗਿਆ । ਇਸ ਕਾਰਨ ਅੱਜ ਸੰਬੰਧਤ ਮੰਤਰੀ ਦੇ ਘਰ ਦੇ ਬਾਹਰ ਧਰਨਾ ਪ੍ਰਦਰਸ਼ਨ ਕੀਤਾ ਗਿਆ । ਜੇਕਰ ਹੁਣ ਵੀ ਨਗਰ ਨਿਗਮ ਜਲੰਧਰ ਵਲੋ ਕੋਈ ਕੰਮ ਨਾ ਕੀਤਾ ਗਿਆ ਤਾਂ ਆਉਣ ਵਾਲੇ 15 ਦਿਨਾ ਬਾਅਦ ਨਗਰ ਨਿਗਮ ਦਫ਼ਤਰ ਵਿਚ ਤਾਲਾ ਲਗਾਇਆ ਜਾਵੇਗਾ । ਇਸ ਮੌਕੇ ਜ਼ਿਲਾ ਕਾਂਗਰਸ ਕਮੇਟੀ ਸ਼ਹਿਰੀ ਦੇ ਪ੍ਰਧਾਨ ਰਜਿੰਦਰ ਬੇਰੀ , ਜਲੰਧਰ ਨਾਰਥ ਹਲਕੇ ਤੋ ਵਿਧਾਇਕ ਅਵਤਾਰ ਸਿੰਘ ਜੂਨੀਅਰ ਬਾਵਾ ਹੈਨਰੀ , ਜਲੰਧਰ ਵੈਸਟ ਹਲਕੇ ਤੋ ਇੰਚਾਰਜ ਸੁਰਿੰਦਰ ਕੌਰ , ਪਵਨ ਕੁਮਾਰ ਸੀ.ਉਪ ਪ੍ਰਧਾਨ , ਬਲਦੇਵ ਸਿੰਘ ਦੇਵ ਸਾਬਕਾ ਪ੍ਰਧਾਨ ਜ਼ਿਲਾ ਕਾਂਗਰਸ , ਬਲਰਾਜ ਠਾਕੁਰ ਸਾਬਕਾ ਪ੍ਰਧਾਨ ਜ਼ਿਲਾ ਕਾਂਗਰਸ , ਜਗਜੀਤ ਸਿੰਘ ਕੰਬੋਜ , ਕੰਚਨ ਠਾਕੁਰ ਪ੍ਰਧਾਨ ਜਿਲਾ ਮਹਿਲਾ ਕਾਂਗਰਸ , ਰਣਦੀਪ ਸਿੰਘ ਲੱਕੀ ਸੰਧੂ ਪ੍ਰਧਾਨ ਯੂਥ ਕਾਂਗਰਸ , ਰਜਿੰਦਰ ਸਿੰਘ ਚੌਹਾਨ , ਨਰੇਸ਼ ਵਰਮਾ ਸਕੱਤਰ ਪੰਜਾਬ ਕਾਂਗਰਸ , ਗੁਰਵਿੰਦਰ ਸਿੰਘ ਬੰਟੀ ਨੀਲਕੰਠ , ਭਗਤ ਬਿਸ਼ਨ ਦਾਸ , ਜਗਜੀਤ ਸਿੰਘ ਜੀਤਾ , ਮਹਿੰਦਰ ਸਿੰਘ ਗੁਲੂ , ਬਚਨ ਲਾਲ , ਬਲਬੀਰ ਅੰਗੁਰਾਲ , ਲਖਵੀਰ ਸਿੰਘ ਬਾਜਵਾ , ਪ੍ਰਭਦਿਆਲ ਭਗਤ , ਪਰਮਜੀਤ ਸਿੰਘ ਪੰਮਾ , ਬਿਕਰਮ ਖੈਰਾ , ਗਿਆਨ ਚੰਦ , ਮਾਇਕ ਖੋਸਲਾ , ਮੀਨੂ ਬੱਗਾ , ਬਿਸ਼ੰਬਰ ਕੁਮਾਰ , ਸਚਿਨ ਸਰੀਨ , ਸੁਰਿੰਦਰ ਚੌਧਰੀ , ਸਾਹਿਲ ਸਹਿਦੇਵ , ਲਛਮਣ ਮਹੇ , ਮੁਨੀਸ਼ ਪਾਹਵਾ , ਸੁਦੇਸ਼ ਭਗਤ , ਯਸ਼ ਪਾਲ ਮੈਂਡਲੇ , ਵਿਕਾਸ ਸੰਗਰ , ਅਤੁਲ ਚੱਢਾ , ਜਗਦੀਪ ਸਿੰਘ ਸੋਨੂੰ ਸੰਧਰ , ਅਸ਼ਵਨੀ ਜੰਗਰਾਲ , ਬੋਬ ਮਲਹੋਤਰਾ , ਰਾਘਵ ਜੈਨ , ਯਸ਼ ਪਾਲ ਸਫਰੀ , ਸੁਖਜਿੰਦਰ ਪਾਲ ਮਿੰਟੂ , ਹਰਭਜਨ ਸਿੰਘ , ਕੀਮਤੀ ਸੈਣੀ , ਰਾਣਾ ਹਰਸ਼ ਵਰਮਾ , ਵਿਪਨ ਕੁਮਾਰ , ਰਵੀ ਬੱਗਾ , ਹਰਮੀਤ ਸਿੰਘ , ਬ੍ਰਹਮ ਦੇਵ ਸਹੋਤਾ , ਵਰਿੰਦਰ ਕਾਲੀ , ਕੁਲਵਿੰਦਰ ਕੌਰ , ਦੀਪਕ ਟੈਲਾ , ਸਤਪਾਲ ਮਿੱਕਾ , ਵਿਕਰਮ ਸ਼ਰਮਾ , ਨਿਰਮਲ ਕੁਮਾਰ , ਵਿਨੋਦ ਨਾਰੰਗ , ਕਰਨ ਵਰਮਾ , ਅਰੁਣ ਸਹਿਗਲ , ਗੋਗੀ ਮਖਦੂਮਪੁਰਾ ਮੌਜੂਦ ਸਨ

Disclaimer : यह खबर उदयदर्पण न्यूज़ को सोशल मीडिया के माध्यम से प्राप्त हुई है। उदयदर्पण न्यूज़ इस खबर की आधिकारिक तौर पर पुष्टि नहीं करता है। यदि इस खबर से किसी व्यक्ति अथवा वर्ग को आपत्ति है, तो वह हमें संपर्क कर सकते हैं।