
ਕੇਂਦਰੀ ਮੰਤਰੀ ਰਵਨੀਤ ਸਿੰਘ ਬਿੱਟੂ ਵੱਲੋਂ ਬਿਆਨ ਦਿੱਤਾ ਗਿਆ ਹੈ ਕਿ “ਬਾਦਲ ਪਰਿਵਾਰ ਦੀ ਅਗਵਾਈ ਹੇਠ ਇੱਕ ਡੇਰੇ ਦੀਆਂ ਵੋਟਾਂ ਲੈਣ ਲਈ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਕਰਵਾਈ ਗਈ ਸੀ।”
ਬੇਅਦਬੀ ਮਾਮਲਿਆਂ ਤੋਂ ਲੈ ਕੇ ਮੌੜ ਬੰਬ ਧਮਾਕੇ ਤੱਕ ਡੇਰੇ ਦਾ ਨਾਮ ਜਾਂਚਾਂ ਵਿੱਚ ਆ ਚੁੱਕਿਆ ਹੈ, ਪਰ ਕੀ ਉਸ ਡੇਰੇ ਦਾ ਨਾਮ ਇਸ ਲਈ ਨਹੀਂ ਲਿਆ ਜਾ ਰਿਹਾ ਕਿ ਮੰਤਰੀ ਜੀ ਦੀ ਪਾਰਟੀ ਨੂੰ ਹਰਿਆਣਾ ਵਿੱਚ ਉਸੇ ਡੇਰੇ ਤੋਂ ਸਿਆਸੀ ਲਾਭ ਮਿਲ ਰਿਹਾ ਹੈ? ਪੈਰੋਲ ਜਾਂ ਹੋਰ ਰਿਆਇਤਾਂ ਉਸੇ ਸਿਆਸੀ ਸਮੀਕਰਨਾਂ ਦਾ ਹਿੱਸਾ ਹਨ?
ਗੱਲ ਇਹ ਵੀ ਹੈ ਕਿ ਮੰਤਰੀ ਸਿਰਫ਼ ਗੱਲ ਹੀ ਕਿਉਂ ਕਰ ਰਿਹਾ ਹੈ, ਉਹਨਾਂ ਨੂੰ ਤਾਂ ਆਪਣੀ ਪਾਰਟੀ ਦੀ ਅਗਵਾਈ ਵਾਲੀ ਕੇਂਦਰ ਸਰਕਾਰ ‘ਤੇ ਦਬਾਅ ਬਣਾ ਕੇ ਇਨ੍ਹਾਂ ਬੇਅਦਬੀ ਮਾਮਲਿਆਂ ਵਿੱਚ ਇਨਸਾਫ਼ ਯਕੀਨੀ ਬਣਾਉਣਾ ਚਾਹੀਦਾ ਹੈ।
ਕੇਂਦਰੀ ਮੰਤਰੀ ਦੇ ਇਸ ਬਿਆਨ ‘ਤੇ ਭਗੌੜਾ ਦਲ ਚੁੱਪ ਹੈ, ਉਹਨਾਂ ਦੀ ਚੁੱਪ ‘ਤੇ ਕੋਈ ਹੈਰਾਨੀ ਨਹੀਂ ਹੈ!