
ਕੇਂਦਰ ਸਰਕਾਰ ਦੀ ਸਿੱਖਾਂ ਨੂੰਪਾਕਿਸਤਾਨ ਰਹਿ ਗਏ ਗੁਰਧਾਮਾਂ ਤੋ ਦੂਰ ਕਰਨ ਦੀ ਸਾਜਿਸ਼ ਸਿੱਖ ਤਾਲਮੇਲ ਕਮੇਟੀ ਵੱਲੋਂ ਵਿਸ਼ਾਲ ਰੋਸ ਪ੍ਰਦਰਸ਼ਨ ਪਾਕਿਸਤਾਨ ਵਿੱਚ ਸਿੱਖ ਕੋਮ ਦੇ ਅਨੇਕਾਂ ਗੁਰਧਾਮਾਂਜਿਹਨਾਂ ਵਿੱਚ ਗੁਰੂ ਨਾਨਕ ਸਾਹਿਬ ਦੇ ਜਨਮ ਅਸਥਾਨ ਨਨਕਾਣਾ ਸਾਹਿਬ ਸ੍ਰੀ ਪੰਜਾ ਸਾਹਿਬ ਸ੍ਰੀ ਕਰਤਾਰਪੁਰ ਸਾਹਿਬ ਜਿੱਥੇ ਗੁਰੂ ਨਾਨਕ ਦੇਵ ਜੀ ਨੇ ਜੋਤੀ ਜੋਤ ਸਮਾਏ ਸਨ ਗੁਰੂ ਅਰਜਨ ਦੇਵ ਜੀ ਸ਼ਹਾਦਤ ਵਾਲਾ ਸਥਾਨ ਅਤੇ ਹੋਰ ਵੀ ਸੈਂਕੜੇ ਗੁਰਧਾਮਾਂ ਜਿਨਾਂ ਦੇ ਦਰਸ਼ਨ ਦੀਦਾਰਾਂ ਦੀ ਮੰਗ ਹਰ ਸਿੱਖ ਰੋਜਾਨਾ ਸਵੇਰੇ ਸ਼ਾਮ ਅਰਦਾਸ ਵਿੱਚ ਗੁਰੂ ਸਾਹਿਬ ਅੱਗੇ ਅਰਜੋਈ ਕਰਕੇ ਕਰਦਾ ਹੈ। ਪਿੱਛੇ ਜਹੇਜੰਗ ਦੇ ਮਾਹੌਲ ਕਾਰਨ ਕਰਤਾਰਪੁਰ ਸਾਹਿਬ ਜੀ ਦਾ ਲਾਂਗਾ ਬੰਦ ਕਰ ਦਿੱਤਾ ਗਿਆ ਸੀ। ਉਸ ਤੋਂ ਬਾਅਦ ਪਾਕਿਸਤਾਨ ਅਤੇ ਭਾਰਤ ਦਰਮਿਆਨ ਕ੍ਰਿਕਟ ਮੈਚ ਹੋ ਕੇ ਹਟਿਆ ਪਰ ਕੇਂਦਰੀ ਗ੍ਰਹਿ ਮੰਤਰੀ ਵੱਲੋਂ ਹੁਣ ਹੁਕਮ ਜਾਰੀ ਹੋਇਆ ਕਿ ਗੁਰੂ ਨਾਨਕ ਸਾਹਿਬ ਜੀ ਦੇ ਪ੍ਰਕਾਸ਼ ਅਸਥਾਨ ਨਨਕਾਣਾ ਸਾਹਿਬ 3000 ਦੇ ਲਗਭਗ ਸਿੱਖ ਸੰਗਤਾਂ ਦਾ ਦਰਸ਼ਨ ਲਈ ਜਾਦੀਆਂ ਹਨ ਤੇ ਰੋਕ ਲਗਾ ਦਿੱਤੀ ਗਈ ਹੈ। ਹੁਣ ਜੱਥਾ ਦਰਸ਼ਨਾਂ ਨੂੰਨਹੀਂ ਜਾ ਸਕੇਗਾ ਇਨ ਹੁਕਮ ਵਿਰੁੱਧ ਸਿੱਖ ਤਾਲਮੇਲ ਕਮੇਟੀ ਵੱਲੋਂ ਕੇਂਦਰ ਸਰਕਾਰ ਦੀ ਸਿੱਖਾਂ ਨੂੰ ਗੁਰੂਘਰਾਂ ਤੋਂ ਤੋੜਨ ਦੀ ਸਾਜਿਸ਼ ਵਿਰੁੱਧ ਪੁਲੀ ਅਲੀ ਮਹੱਲਾ ਵਿਖੇ ਇੱਕ ਵਿਸ਼ਾਲ ਰੋਸ਼ ਪ੍ਰਦਰਸ਼ਨ ਕੀਤਾ ਗਿਆ ਰੋਸ ਪ੍ਰਦਰਸ਼ਨ ਦੀ ਅਗਵਾਈ ਤਜਿੰਦਰ ਸਿੰਘ ਪਰਦੇਸੀ ਹਰਪਾਲ ਸਿੰਘ ਚੱਢਾ ਹਰਪ੍ਰੀਤ ਸਿੰਘਨੀਟੂ ਕਰ ਰਹੇ ਸਨ ਇਸ ਮੌਕੇ ਤੇ ਬੋਲਦਿਆਂ ਉਕਤ ਆਗੂਆਂ ਨੇ ਕਿਹਾ ਸਿੱਖ ਹਰ ਤਰ੍ਹਾਂ ਦੀ ਦੂਰੀ ਬਰਦਾਸ਼ਤ ਕਰ ਸਕਦਾ ਹੈ। ਪਰ ਗੁਰਧਾਮਾਂ ਤੋ ਵਿਛੋੜਾ ਹਰਗਿਜ ਪਰਵਾਨ ਨਹੀਂ ਕਰ ਸਕਦਾ ਅਸੀਂ ਕੇਂਦਰ ਸਰਕਾਰ ਨੂੰ ਬੇਨਤੀ ਕਰ ਰਹੇ ਹਾਂ ਕਿ ਆਪਣੇ ਫੈਸਲੇ ਪੁਨਰ ਵਿਚਾਰ ਕਰੇ ਗੁਰੂ ਸਾਹਿਬ ਜੀ ਦੇ ਪ੍ਰਕਾਸ਼ ਅਸਥਾਨ ਲਈ ਜਥੇ ਨੂੰ ਤੁਰੰਤ ਪ੍ਰਵਾਨਗੀ ਦੇਣ ਕਿਉਂਕਿ ਸਿੱਖਾਂ ਨੂੰ ਨਨਕਾਣਾ ਸਾਹਿਬ ਜਾਣ ਤੋਂ ਦੂਰ ਕਰਨਾ ਸਦੀਆਂ ਪੁਰਾਣੀ ਪਰੰਪਰਾ ਤੇ ਆਸਥਾ ਤੇ ਵਾਰ ਹੈ। ਇਹ ਦਰਸ਼ਨ ਦੀਦਾਰੇ ਸਾਡੀ ਆਤਮਾ ਤੇ ਵਿਰਾਸਤ ਹੈ ਇਸ ਮੌਕੇ ਤੇ ਕੇਂਦਰ ਸਰਕਾਰ ਵਿਰੁੱਧ ਸਿੱਖ ਤਾਲਮੇਲ ਕਮੇਟੀ ਦੇ ਮੈਂਬਰਾਂ ਵੱਲੋਂ ਜੰਮ ਕੇ ਨਾਅਰੇਬਾਜ਼ੀ ਕੀਤੀ ਗਈ ਇਸ ਮੌਕੇ ਤੇ ਗੁਰਦੀਪ ਸਿੰਘ ਕਾਲੀਆ ਕਾਲੋਨੀ ਜਸਬੀਰ ਸਿੰਘ ਬੱਗਾ ਤਜਿੰਦਰ ਸਿੰਘ ਸੰਤ ਨਗਰ ਮਨਬੀਰ ਸਿੰਘ ਐਡਵੋਕੇਟ ਕਮਲਜੀਤ ਸਿੰਘ ਬਲਵਿੰਦਰ ਸਿੰਘ ਸਤਪਾਲ ਸਿੰਘ ਸਿਦਕੀ ਹਰਬਿੰਦਰ ਸਿੰਘ ਚਿਤਕਾਰਾ ਭਵੰਜੀਤ ਸਿੰਘ ਕਰਮਜੀਤ ਸਿੰਘ ਬੰਟੀ ਰਾਠੌਰ ਦਲਜੀਤ ਸਿੰਘ ਨੋਨੀ ਮਨਪ੍ਰੀਤ ਸਿੰਘ ਬਿੰਦਰਾ ਹਰਨੇਕ ਸਿੰਘ ਨੇਕੀ ਆਤਮ ਪ੍ਰਕਾਸ਼ ਸੁਰੇਸ਼ ਸਾਲੂ ਸਤੀਸ਼ ਕਾਲੜਾ ਲੱਕੀ ਧੀਮਾਨ ਰਾਜਪ੍ਰੀਤ ਸਿੰਘ ਹਾਜਰ ਸਨ