
ਮੇਹਰ ਚੰਦ ਬਹੁਤਕਨੀਕੀ ਕਾਲਜ ਦੇ ਕੰਮਪਿਉਟਰ ਵਿਭਾਗ ਨੇ ਆਪਣੀ ਸਮੁੱਚੀ ਕਾਰਗੁਜਾਰੀ ਲਈ ਲਾਲਾ ਮੇਹਰ ਚੰਦ ਬੈਸਟ ਡਿਪਾਰਟਮੈਂਟ ਟਰਾਫੀ – 2023 ਤੇ ਕਬਜ਼ਾ ਕੀਤਾ।ਕਿਸੇ ਇੱਕ ਡਿਪਾਰਮੈਂਟ ਦੇ ਸਟਾਫ ਅਤੇ ਵਿਦਿਆਰਥੀਆਂ ਨੂੰ ਅਕੈਡਮਿਕ, ਪਲੇਸਮੈਂਟ , ਸਪੋਰਟਸ,ਰਿਸਰਚ, ਸਾਫ ਸਫਾਈ, ਵਾਤਾਵਰਣ ਤੇ ਵਿਸ਼ੇਸ਼ ਸਰਗਰਮੀਆਂ ਵਿੱਚ ਵਧੀਆ ਪ੍ਰਦਰਸ਼ਨ ਅਤੇ ਕਾਰਗੁਜ਼ਾਰੀ ਲਈ ਇਹ ਐਵਾਰਡ ਹਰ ਸਾਲ ਦਿੱਤਾ ਜਾਦਾ ਹੈ।ਪ੍ਰਿੰਸੀਪਲ ਡਾ. ਜਗਰੂਪ ਸਿੰਘ ਨੇ ਦੱਸਿਆ ਕਿ 2023 ਲਈ ਕੰਮਪਿਉਟਰ ਵਿਭਾਗ ਨੂੰ ਬੈਸਟ ਡਿਪਾਰਟਮੈਂਟ ਐਵਾਰਡ ਮਿਲਿਆ ਅਤੇ ਆਟੋਮੋਬਾਇਲ ਵਿਭਾਗ ਨੂੰ ਵੀ 2023 ਲਈ ਰੱਨਰਅਪ ਐਵਾਰਡ ਦਿੱਤਾ ਗਿਆ।ਬੈਸਟ ਡਿਪਾਰਟਮੈਂਟ ਟਰਾਫੀ ਅਤੇ 5100 ਰੁਪਏ ਕੈਸ਼ ਇਨਾਮ ਸ਼੍ਰੀ ਪ੍ਰਿਸ ਮੰਦਾਨ ਅਤੇ ਸਟਾਫ ਨੇ ਡਾ. ਜਗਰੂਪ ਸਿੰਘ ਪ੍ਰਿੰਸੀਪਲ ਪਾਸੋਂ ਰਿਸੀਵ ਕੀਤਾ।ਇਸੇ ਤਰ੍ਹਾਂ ਰੱਨਰਅਪ ਐਵਾਰਡ ਤੇ 2100 ਰੁਪਏ ਕੈਸ਼ ਇਨਾਮ ਸ਼੍ਰੀ ਗੋਰਵ ਸ਼ਰਮਾ , ਸ਼੍ਰੀ ਸੁੰਦਾਸ਼ੂ ਨਾਗਪਾਲ , ਸ਼੍ਰੀ ਸਾਹਿਲ ਸ਼ਰਮਾ ਤੇ ਸਟਾਫ ਨੇ ਹਾਸਿਲ ਕੀਤਾ।ਪ੍ਰਿੰਸੀਪਲ ਡਾ. ਜਗਰੂਪ ਸਿੰਘ ਨੇ ਦੱਸਿਆ ਕਿ ਇਸ ਤਰ੍ਹਾਂ ਦੇ ਐਵਾਰਡ ਵਿਦਿਆਰਥੀਆਂ ਅਤੇ ਸਟਾਫ ਵਿੱਚ ਆਤਮਵਿਸ਼ਵਾਸ਼ ਦੀ ਭਾਵਨਾ ਪੈਦਾ ਕਰਦੇ ਹਨ ਅਤੇ ਉਤਸਾਹਜਨਕ ਮੁਕਾਬਲਾ ਬਣਾਉਂਦੇ ਹਨ।ਡੀ.ਏ.ਵੀ. ਮੈਨੇਜਿਮੈਂਟ ਵਲੋਂ ਸਥਾਪਿਤ ਇਹ ਐਵਾਰਡ ਸਾਲ ਭਰ ਵਿੱਚ ਸਰਵਉਤਮ ਪਰਦਰਸ਼ਨ ਲਈ ਕਿਸੇ ਇੱਕ ਜਾਂ ਇੱਕ ਤੋਂ ਵੱਧ ਵਿਭਾਗਾਂ ਨੂੰ ਦਿੱਤਾ ਜਾਂਦਾ ਹੈ। ਇਸ ਵਿੱਚ ਸਬੰਧਤ ਵਿਭਾਗ ਨੂੰ ਟ੍ਰਾਫੀ ਅਤੇ ਨਗਦ ਇਨਾਮ ਵੀ ਦਿੱਤਾ ਜਾਂਦਾ ਹੈ। ਇਸ ਮੌਕੇ ਡਾ. ਸੰਜੇ ਬਾਂਸਲ, ਡਾ. ਰਾਜੀਵ ਭਾਟੀਆ, ਸ੍ਰੀਮਤੀ ਮੰਜੂ, ਸ਼੍ਰੀਮਤੀ ਰਿਚਾ, ਸ੍ਰੀ ਪ੍ਰਿੰਸ ਮਦਾਨ, ਸ੍ਰੀ ਤਰਲੋਕ ਸਿੰਘ, ਮੈਡਮ ਪ੍ਰੀਤ ਕੰਵਲ, ਸ਼੍ਰੀ ਵਿਕਰਮਜੀਤ ਸਿੰਘ, ਸ਼੍ਰੀ ਸੁਸ਼ੀਲ ਕੁਮਾਰ ਤੇ ਹੋਰ ਹਾਜ਼ਰ ਸਨ।