
ਜਲੰਧਰ, ਬਸਤੀ ਸ਼ੇਖ ਦਰਵੇਸ਼: () ਇਤਿਹਾਸਕ ਗੁਰਦੁਆਰਾ ਚਰਨ ਕੰਵਲ ਸਾਹਿਬ, ਛੇਵੀਂ ਪਾਤਸ਼ਾਹੀ, ਵਿਖੇ ਮੀਰੀ-ਪੀਰੀ ਦੇ ਮਾਲਕ ਧੰਨ ਧੰਨ ਸ਼੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਦਾ ਚਰਨ ਪਾਵਨ ਦਿਵਸ ਬੇਹੱਦ ਸ਼ਾਨ ਤੇ ਸ਼ਰਧਾ ਨਾਲ ਮਨਾਇਆ ਗਿਆ। ਹਜ਼ਾਰਾਂ ਸ਼ਰਧਾਲੂਆਂ ਨੇ ਹਾਜ਼ਰੀ ਭਰ ਕੇ ਗੁਰੂ ਸਾਹਿਬ ਦੀਆਂ ਖੁਸ਼ੀਆਂ ਤੇ ਬੇਅੰਤ ਕਿਰਪਾ ਦਾ ਲਾਹਾ ਲਿਆ।
ਸਵੇਰ 6 ਤੋਂ 8 ਵਜੇ ਤੱਕ ਵਿਸ਼ੇਸ਼ ਅੰਮ੍ਰਿਤ ਵੇਲਾ ਸਮਾਗਮ ਹੋਇਆ ਜਿਸ ਵਿੱਚ ਭਾਈ ਸ਼ੌਕੀਨ ਸਿੰਘ ਜੀ (ਹਜ਼ੂਰੀ ਰਾਗੀ, ਸ੍ਰੀ ਦਰਬਾਰ ਸਾਹਿਬ) ਅਤੇ ਭਾਈ ਤਜਿੰਦਰ ਸਿੰਘ ਪਾਰਸ ਨੇ ਗੁਰਬਾਣੀ ਕੀਰਤਨ ਰਾਹੀਂ ਸੰਗਤ ਨੂੰ ਨਿਹਾਲ ਕੀਤਾ। ਇਸ ਤੋਂ ਬਾਅਦ 10 ਵਜੇ ਤੋਂ 3 ਵਜੇ ਤੱਕ ਚਰਨ ਪਾਵਨ ਸਮਾਗਮ ਵਿੱਚ ਪ੍ਰਸਿੱਧ ਧਾਰਮਿਕ ਸ਼ਖਸੀਅਤਾਂ — ਮਹਾਮੰਡਲੇਸ਼ਵਰ ਸੁਆਮੀ ਸ਼ਾਂਤਾਨੰਦ ਜੀ ਉਦਾਸੀਨ, ਸੰਤ ਬਾਬਾ ਭਗਵਾਨ ਸਿੰਘ ਜੀ ਹਰਖੋਵਾਲੀਏ, ਸੰਤ ਰਣਜੀਤ ਸਿੰਘ ਜੀ (ਡੇਰਾ ਸੰਤਪੁਰਾ), ਸੰਤ ਬਾਬਾ ਜਸਵਿੰਦਰ ਸਿੰਘ ਜੀ (ਬਸ਼ੀਰਪੁਰਾ), ਭਾਈ ਚਰਨਜੀਤ ਸਿੰਘ ਹੀਰਾ (ਦਿੱਲੀ), ਭਾਈ ਕਰਨਵੀਰ ਸਿੰਘ (ਪਟਿਆਲਾ) ਸਮੇਤ ਹੋਰ ਗੁਰਸੇਵਕਾਂ ਨੇ ਵਿਸ਼ੇਸ਼ ਹਾਜ਼ਰੀ ਭਰੀ ਤੇ ਕੀਰਤਨ ਦੀ ਰਸਵਾਹੀ ਬਖ਼ਸ਼ੀ।
ਸ਼ਾਮ 7:30 ਤੋਂ 11 ਵਜੇ ਤੱਕ ਹੋਏ ਆਤਮ ਰਸ ਕੀਰਤਨ ਦਰਬਾਰ ਵਿੱਚ ਭਾਈ ਜਗਜੀਤ ਸਿੰਘ ਬੰਬੀਹਾ (ਦਿੱਲੀ), ਭਾਈ ਜਬਰਤੋੜ ਸਿੰਘ (ਹਜ਼ੂਰੀ ਰਾਗੀ ਸ੍ਰੀ ਦਰਬਾਰ ਸਾਹਿਬ), ਬੀਬੀ ਬਲਜਿੰਦਰ ਕੌਰ (ਖੱਡੂਰ ਸਾਹਿਬ) ਆਦਿ ਨੇ ਅਪਾਰ ਰੂਹਾਨੀ ਮਾਹੌਲ ਪੈਦਾ ਕੀਤਾ।
ਗੁਰਦੁਆਰਾ ਸਾਹਿਬ ਦੇ ਪ੍ਰਧਾਨ ਸ. ਮਨਜੀਤ ਸਿੰਘ ਟੀਟੂ ਤੇ ਬਾਬਾ ਹਰਜੀਤ ਸਿੰਘ ਨੇ ਸਮੂਹ ਸੇਵਾਦਾਰਾਂ ਨੂੰ ਸਿਰਪਾਓ ਦੇ ਕੇ ਸਨਮਾਨਿਤ ਕੀਤਾ ਅਤੇ ਗੁਰੂ ਘਰ ਦੀ ਸੇਵਾ ਵਿੱਚ ਉਹਨਾਂ ਦੇ ਅਣਥੱਕ ਯੋਗਦਾਨ ਦੀ ਸਰਾਹਨਾ ਕੀਤੀ। ਸ. ਟੀਟੂ ਨੇ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਕੋਟੀ ਕੋਟੀ ਸ਼ੁਕਰਾਨਾ ਕੀਤਾ ਅਤੇ ਸਾਰੇ ਸੇਵਾਦਾਰਾਂ, ਜਥੇਬੰਦੀਆਂ ਤੇ ਇਲਾਕੇ ਦੀ ਸੰਗਤ ਦਾ ਵਿਸ਼ੇਸ਼ ਧੰਨਵਾਦ ਕੀਤਾ।
ਇਸ ਮੌਕੇ ਸਾਬਕਾ ਸੰਸਦ ਮੈਂਬਰ ਸੁਸ਼ੀਲ ਕੁਮਾਰ ਰਿੰਕੂ, ਲਵਲੀ ਗਰੁੱਪ ਦੇ ਚਾਂਸਲਰ ਰਮੇਸ਼ ਮਿੱਤਲ, ਹੋਟਲ ਸਰੋਵਰ ਪੋਰਟੀਕੋ ਦੇ ਮਾਲਿਕ ਸ. ਗੁਰਪ੍ਰਤਾਪ ਸਿੰਘ ਖੁਰਾਨਾ ਅਤੇ ਇੰਦਰਜੀਤ ਸਿੰਘ ਖੁਰਾਨਾ, RK TECT ਦੇ ਮਨਜੀਤ ਸਿੰਘ ਦੂਆ ਅਤੇ ਮਨਜਿੰਦਰ ਸਿੰਘ ਦੂਆ, ਤਰਵਿੰਦਰ ਸਿੰਘ ਰਿੰਕੂ (ਸਰਪ੍ਰਸਤ 13 -13 ਹੱਟੀ), ਭਗਵਾਨ ਮੰਦਰ ਕਮੇਟੀ ਦੇ ਪ੍ਰਧਾਨ ਸੁਰਿੰਦਰ ਸ਼ਰਮਾ (ਪੱਪੂ), ਐਡਵੋਕੇਟ ਰਾਜ ਕੁਮਾਰ ਭੱਲਾ, ਮਾਲਟੂ ਜੁਲਕਾ, ਸਤੀ ਮੰਦਿਰ ਕਮੇਟੀ ਤੋਂ ਅਨੂਪ ਜੈਰਥ, ਦੁਸ਼ਹਿਰਾ ਕਮੇਟੀ ਦੇ ਪ੍ਰਧਾਨ ਰਾਜ ਕੁਮਾਰ ਸੂਰੀ, ਐਡਵੋਕੇਟ ਪਰਦੀਪ ਕੁਮਾਰ ਸਮੇਤ ਵੱਖ ਵੱਖ ਸਿੱਖ ਜਥੇਬੰਦੀਆਂ ਦੇ ਪ੍ਰਤਿਨਿਧੀ ਵੀ ਹਾਜ਼ਰ ਰਹੇ।
ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸ. ਤਰਲੋਚਨ ਸਿੰਘ ਛਾਬੜਾ, ਪਰਵਿੰਦਰ ਸਿੰਘ ਗੱਗੂ, ਇੰਦਰਜੀਤ ਸਿੰਘ ਬੱਬਰ, ਅਮਰਪ੍ਰੀਤ ਸਿੰਘ ਰਿੰਕੂ, ਜਗਜੀਤ ਸਿੰਘ ਗਾਬਾ, ਲੱਕੀ ਸਿੰਘ, ਜੀਵਨ ਜੋਤੀ ਟੰਡਨ, ਪ੍ਰਿਤਪਾਲ ਸਿੰਘ ਲੱਕੀ, ਗੁਰਸ਼ਰਨ ਸਿੰਘ ਸ਼ਨੂੰ, ਰਣਜੀਤ ਸਿੰਘ ਸੰਤ, ਕਮਲਜੀਤ ਸਿੰਘ ਜੱਜ ਅਤੇ ਹੋਰ ਮੈਂਬਰ ਵੀ ਵਿਸ਼ੇਸ਼ ਤੌਰ ’ਤੇ ਸਮਾਗਮ ਵਿੱਚ ਸ਼ਾਮਲ ਰਹੇ।