ਗੁਰਦੁਆਰਾ ਸ੍ਰੀ ਗੁਰੂ ਅਮਰਦਾਸ ਜੀ ਪਾਤਸ਼ਾਹੀ ਤੀਸਰੀ ਏਕਤਾ ਵਿਹਾਰ ਵਿਖੇ ਮਾਨਵਤਾ ਦੇ ਸਾਂਝੇ ਗੁਰੂ ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਦਿਹਾੜੇ ਨੂੰ ਬਹੁਤ ਸ਼ਰਧਾ ਨਾਲ ਸੰਗਤਾਂ ਦੇ ਸਹਿਯੋਗ ਨਾਲ ਮਨਾਇਆ ਗਿਆ ਜਿਸ ਵਿੱਚ ਸ੍ਰੀ ਅਖੰਡ ਪਾਠ ਸਾਹਿਬ ਦੇ ਪ੍ਰਵਾਹ ਪਿਛਲੇ ੨ ਦਿਨਾ ਤੋਂ ਚਲ ਰਹੇ ਸਨ ਅਤੇ ਸਵੇਰ 10:30 ਵਜੇ ਅਖੰਡ ਪਾਠ ਸਾਹਿਬ ਦੇ ਭੋਗ ਪਾਏ ਗਏ , ਉਸ ਤੋਂ ਉਪਰੰਤ ਗੁਰੂਦਵਾਰਾ ਗੁਰੂ ਅਮਰਦਾਸ ਸਾਹਿਬ ਦੀ ਇਸਤ੍ਰੀ ਸਤਸੰਗ ਸਭਾ ਦੀਆਂ ਬੀਬੀਆਂ ਦਵਾਰਾ ਇਕ ਘੰਟਾ ਕੀਰਤਨ ਨਾਲ ਸੰਗਤ ਨੂੰ ਜੋੜਿਆ ਗਿਆ, ਉਪਰੰਤ ਭਾਈ ਸਾਹਿਬ ਭਾਈ ਸਤਵੰਤ ਸਿੰਘ ਜੀ ਨੇ ਜਥੇ ਨਾਲ ਗੁਰੂ ਚਰਨਾਂ ਵਿੱਚ ਹਾਜ਼ਰੀ ਲਗਵਾਈ, ਪੰਥ ਪ੍ਰਸਿੱਧ ਕਥਾਵਾਚਕ ਭਾਈ ਸਾਹਿਬ ਭਾਈ ਸੁਖਰਾਜ ਸਿੰਘ ਜੀ ਨੇ ਲੱਗਭਗ 45 ਮਿੰਟ ਗੁਰੂ ਸਾਹਿਬ ਦੇ ਜੀਵਾਂ ਤੇ ਪ੍ਰਕਾਸ਼ ਪਾਏ ਅਤੇ ਸੰਗਤ ਨੂੰ ਗੁਰੂ ਜੀ ਦੇ ਹੁਕਮਾ ਤੇ ਚਲਣ ਲਈ ਪ੍ਰੇਰਿਆ | ਗੁਰੂ ਘਰ ਦੇ ਉੱਘੇ ਕੀਰਤਨੀਏ ਭਾਈ ਸਾਹਿਬ ਭਾਈ ਹਰਭੇਜ ਸਿੰਘ‌ ਸਠਿਆਲਾ ਜੀ ਨੇ ਕੀਰਤਨ ਰਾਹੀ ਸਮਾ ਬੰਨ ਦਿਤਾ | ਸਮਾਪਤੀ ਤੋਂ ਬਾਦ ਗੁਰੂ ਕਾ ਲੰਗਰ ਅਟੁੱਟ ਵਰਤਾਇਆ ਗਿਆ | ਸੰਗਤਾਂ ਦਾ ਉਤਸ਼ਾਹ ਵੇਖਦੇ ਹੀ ਬਣਦਾ ਸੀ | ਸ਼ਾਮ ਦੇ ਦੀਵਾਨ ਵਿੱਚ ਸੋਦਰ ਸਾਹਿਬ ਦੇ ਪਾਠ ਉਪਰੰਤ ਭਾਈ ਸਾਹਿਬ ਭਾਈ ਭਾਗ ਸਿੰਘ ਨੇ ਗੁਰਮਤਿ ਵਿਚਾਰਾਂ ਸਾਂਝੀਆਂ ਕੀਤੀਆਂ ਅਤੇ ਗੁਰੂ ਘਰ ਦੇ ਪੁਰਾਤਨ ਕਿਰਤਨੀਏ ਭਾਈ ਸਾਹਿਬ ਭਾਈ ਰਜਿੰਦਰ ਸਿੰਘ ਨੇ ਸੰਗਤ ਦੇ ਵਿਸ਼ੇਸ਼ ਸੱਦੇ ਤੇ ਹਾਜ਼ਰੀ ਭਰੀ| ਸ਼ਾਮ ਨੂੰ ਦੁਧ ਦੇ ਲੰਗਰ ਲਗਾਏ ਗਏ | ਇਸ ਮੌਕੇ ਜਥੇਦਾਰ ਜਗਜੀਤ ਸਿੰਘ ਗਾਬਾ, ਤੇਜਿੰਦਰ ਸਿੰਘ ਸਿਆਲ, ਚਰਨਜੀਤ ਸਿੰਘ ਭੋਲਾਵਾਸੀਆ, ਮੰਗਤ ਸਿੰਘ ਬੇਦੀ, ਜਰਨੈਲ ਸਿੰਘ, ਹਰਬੰਸ ਸਿੰਘ , ਸਤਵਿੰਦਰ ਸਿੰਘ ,ਅਮਨਦੀਪ ਸਿੰਘ, ਲਖਬੀਰ ਸਿੰਘ, ਬਲਵਿੰਦਰ ਸਿੰਘ, ਧਰਮਿੰਦਰ ਸਿੰਘ, ਜਸਪਾਲ ਸਿੰਘ, ਤੇਜਿਦਰ ਸਿੰਘ ਹਾਂਡਾ, ਗੁਰਜੀਤ ਸਿੰਘ, ਗੱਜਣ ਸਿੰਘ , ਬਲਵਿੰਦਰ ਸਿੰਘ, ਜੰਗਬੀਰ ਸਿੰਘ, ਸਤਨਾਮ ਸਿੰਘ, ਸਵਰਨ ਕੌਰ, ਅਮਰਜੀਤ ਕੌਰ, ਜਸਬੀਰ ਕੌਰ ਮੱਕੜ. ਜਸਵਿੰਦਰ ਕੌਰ, ਪ੍ਰਵੇਸ਼ ਕੌਰ, ਮਨਜੀਤ ਕੌਰ, ਜਸਬੀਰ ਕੌਰ, ਰਜਿੰਦਰ ਕੌਰ, ਪ੍ਰੀਤ ਕੌਰ, ਕੁਲਵਿੰਦਰ ਕੌਰ, ਨਰਿੰਦਰ ਕੌਰ, ਸੀਤਲ ਕੌਰ, ਪੁਸ਼ਪਿੰਦਰ ਕੌਰ ਸੰਧੂ, ਪਰਮਜੀਤ ਕੌਰ, ਆਦਿ ਮੌਜੂਦ ਸਨ|

Disclaimer : यह खबर उदयदर्पण न्यूज़ को सोशल मीडिया के माध्यम से प्राप्त हुई है। उदयदर्पण न्यूज़ इस खबर की आधिकारिक तौर पर पुष्टि नहीं करता है। यदि इस खबर से किसी व्यक्ति अथवा वर्ग को आपत्ति है, तो वह हमें संपर्क कर सकते हैं।