
ਜਲੰਧਰ-
ਜਲੰਧਰ ਲੋਕ ਸਭਾ ਹਲਕੇ ਤੋਂ ਕਾਂਗਰਸ ਪਾਰਟੀ ਦੇ ਉਮੀਦਵਾਰ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੇ ਪਰਿਵਰਿਕ ਮੈਂਬਰਾਂ ਵੱਲੋਂ ਲਗਾਤਾਰ ਚੋਣ ਪ੍ਰਚਾਰ ਕੀਤਾ ਤੇ ਕਾਂਗਰਸ ਦੇ ਹੱਕ ਵਿੱਚ ਭੁਗਤਣ ਦੀ ਅਪੀਲ ਕੀਤੀ।ਚਰਨਜੀਤ ਸਿੰਘ ਚੰਨੀ ਦੀ ਪਤਨੀ ਡਾ.ਕਮਲਜੀਤ ਕੋਰ ਅਤੇ ਨੂੰਹ ਸਿਮਰਨ ਸਮੇਤ ਬਾਕੀ ਪਰਿਵਾਰਿਕ ਮੈਂਬਰਾਂ ਤੇ ਸਥਾਨਕ ਕਾਂਗਰਸੀ ਆਗੂਾਂ ਨੇ ਘਰ ਘਰ ਜਾ ਕੇ ਚਰਨਜੀਤ ਸਿੰਘ ਚੰਨੀ ਲਈ ਵੋਟਾਂ ਮੰਗੀਆਂ ਤੇ ਕਾਂਗਰਸ ਪਾਰਟੀ ਦੀਆ ਲੋਕ ਪੱਖੀ ਨੀਤੀਆਂ ਬਾਰੇ ਦੱਸਿਆ।ਇਨਾਂ ਵੱਲੋਂ ਪ੍ਰਤਾਪ ਪੁਰਾ,ਬੜਿੰਗ,ਰਾਮ ਨਗਰ,ਮੋਹਿੰਦਰ ਸਿੰਘ ਕਲੋਨੀ,ਰੋਜ਼ ਇੰਨਕਲੇਵ,ਪਰਾਗਪੁਰ,ਰਾਮਾ ਮੰਡੀ ਆਦਿ ਇਲਾਕਿਆਂ ਵਿੱਚ ਚੋਣ ਪ੍ਰਚਾਰ ਕੀਤਾ ਗਿਆ।ਇਸ ਦੌਰਾਨ ਚਰਨਜੀਤ ਸਿੰਘ ਚੰਨੀ ਦੀ ਪਤਨੀ ਡਾ.ਕਮਲਜੀਤ ਕੋਰ ਨੇ ਕਿਹਾ ਕਿ ਉਹ ਜਲੰਧਰ ਲੋਕ ਸਭਾ ਹਲਕੇ ਦੇ ਜਿਸ ਹਿੱਸੇ ਵਿੱਚ ਜਾ ਰਹੇ ਹਨ ਉਥੇ ਲੋਕਾਂ ਵੱਲੋਂ ਅਥਾਹ ਪਿਆਰ ਅਤੇ ਸਮਰਥਨ ਦਿੱਤਾ ਜਾ ਰਿਹਾ ਹੈ।ਉਨਾਂ ਕਿਹਾ ਕਿ ਲੋਕਾਂ ਨੇ ਚਰਨਜੀਤ ਸਿੰਘ ਚੰਨੀ ਨੂੰ ਜਿਤਾਉਣ ਦਾ ਮਨ ਬਣਾ ਲਿਆ ਹੈ।ਉਨਾਂ ਕਿਹਾ ਕਿ ਸ.ਚੰਨੀ ਵੱਲੋਂ ਜਲੰਧਰ ਦੇ ਵਿਕਾਸ ਲਈ ਦਿੱਤੇ ਗਏ ਮਾਡਲ ਤੇ ਇਥੋਂ ਕੁਰੀਤੀਆਂ ਖਤਮ ਕਰਨ ਦੇ ਕੀਤੇ ਗਏ ਐਲਾਨ ਤੋਂ ਲੋਕ ਕਾਫੀ ਪ੍ਰਭਾਵਿਤ ਹੋਏ ਹਨ ਤੇ ਘਰ ਘਰ ਦੇ ਵਿੱਚ ਲੋਕ ਚੰਨੀ ਦੀ ਗੱਲ ਕਰ ਰਹੇ ਹਨ।ਇਸ ਦੌਰਾਨ ਚਰਨਜੀਤ ਸਿੰਘ ਚੰਨੀ ਦੀ ਨੂੰਹ ਸਿਮਰਨ ਨੇ ਲੋਕਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਅੱਜ ਜਲੰਧਰ ਦੀ ਨੌਜਵਾਨੀ ਨੂੰ ਬਚਾਉਣ ਤੇ ਸਹੀ ਦਿਖਾਉਣ ਦੀ ਲੋੜ ਹੈ।ਉਨਾਂ ਕਿਹਾ ਕਿ ਚਰਨਜੀਤ ਸਿੰਘ ਚੰਨੀ ਨੋਜਵਾਨਾ ਦੀ ਆਵਾਜ ਹਨ ਤੇ ਉਹਨਾਂ ਕੋਲ ਨਸ਼ਿਆਂ ਦੀ ਦਲ ਦਲ ਵਿੱਚ ਫਸੇ ਨੋਜਵਾਨਾ ਨੂੰ ਸਹੀ ਰਸਤਾ ਦਿਖਾਉਣ ਦਾ ਰੋਡ ਮੈਪ ਹੈ।ਉਨਾ ਕਿਹਾ ਕਿ ਸ.ਚੰਨੀ ਹਰ ਵਰਗ ਦੀ ਸਮੱਸਿਆ ਨੂੰ ਸਮਝਦੇ ਹਨ ਤੇ ਹੱਲ ਕਰਵਾਉਣ ਦੀ ਸਮਝ ਅਤੇ ਸਮਰੱਥਾ ਵੀ ਰੱਖਦੇ ਹਨ।ਉਨਾਂ ਕਿਹਾ ਕਿ ਅੱਜ ਜਲੰਧਰ ਚੋਂ ਨਸ਼ਾ ਖਤਮ ਕਰਨ ਅਤੇ ਰੋਜਗਾਰ ਦੇ ਸਾਧਨ ਵਧਾਉਣ ਲਈ ਚਰਨਜੀਤ ਸਿੰਘ ਚੰਨੀ ਵਰਗੇ ਲੀਡਰ ਨੂੰ ਜਿਤਾਉਣ ਦੀ ਲੋੜ ਹੈ ਤਾਂ ਜੋ ਚਰਨਜੀਤ ਸਿੰਘ ਚੰਨੀ ਲੋਕ ਸਭਾ ਵਿੱਚ ਜਲੰਧਰ ਦੀ ਆਵਾਜ ਬਣਕੇ ਗੁੰਜਣ।ਇਸ ਮੋਕੇ ਤੇ ਬਿਮਲਾ ਰਾਣੀ ਸਾਬਕਾ ਕੋਸਲਰ,ਮਨੂੰ ਬਡਿੰਗ,ਨੰਬਰਦਾਰ ਜਤਿੰਦਰ ਜੱਜੀ ਆਦਿ ਹਾਜ਼ਰ ਸਨ।