Sliderपंजाब

ਕੁਝ ਪਾਰਟੀਆਂ ਆਪਣੇ ਵੋਟ ਬੈਂਕ ਲਈ ਸਿੱਖ ਕੌਮ ਨੂੰ ਡੇਰਾਵਾਦ ਵੱਲ ਧੱਕਣ ਨੂੰ ਉਤਾਵਲੀਆਂ

ਸਿੱਖ ਤਾਲਮੇਲ ਕਮੇਟੀ ਗੁਰੂ ਨਾਨਕ ਸਾਹਿਬ ਸਿੱਖ ਕੌਮ ਨੂੰ ਸ਼ਬਦ ਗੁਰੂ ਨਾਲ ਜੋੜਕੇ ਵਿਅਕਤੀਵਾਦ ਤੋਂ ਉਪਰ ਉਠਾ ਕੇ ਸਿੱਖਾਂ ਨੂੰ ਪਾਖੰਡ ਵੇਹਮਾ ਭਰਮਾ ਤੋਂ ਕੱਢਿਆ ਉਸ ਤੋਂ ਬਾਅਦ ਦਸ ਗੁਰੂ ਸਾਹਿਬਾਨ ਨੇ ਸਾਨੂੰ ਨਿਰੰਤਰ ਬਾਣੀ ਨਾਲ ਜੋੜਿਆ ਗੁਰੂ ਅਰਜਨ ਦੇਵ ਜੀ ਨੇ ਸਮੁੱਚੀ ਬਾਣੀ ਦਾ ਸੰਪਾਦਨ ਕਰੇ ਪੋਥੀ ਪਰਮੇਸ਼ਰ ਦਾ ਥਾਂਨ ਦਾ ਦਰਜਾ ਦਿੱਤਾ ਜਿਸ ਨੂੰ ਦਸਮੇਸ਼ ਪਿਤਾ ਧੰਨ ਧੰਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਸਿੱਖਾਂ ਨੂੰ ਸਦਾ ਸਦਾ ਲਈ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਲੜ ਲਾਕੇ ਗੁਰਤਾ ਗੱਦੀ ਹੀ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਦੇ ਦਿੱਤੀ ਸਿੱਖ ਤਾਲਮੇਲ ਕਮੇਟੀ ਦੇ ਆਗੂ ਤਜਿੰਦਰ ਸਿੰਘ ਪਰਦੇਸੀ ਹਰਪਾਲ ਸਿੰਘ ਚੱਡਾ ਹਰਪ੍ਰੀਤ ਸਿੰਘ ਨੀਟੂ ਗੁਰਵਿੰਦਰ ਸਿੰਘ ਸਿੱਧੂ ਨੇ ਇੱਕ ਸਾਂਝੇ ਬਿਆਨ ਵਿੱਚ ਕਿਹਾ ਹੈ ਕਿ ਕੁਝ ਪਾਰਟੀਆਂ ਜਿਹੜੀਆਂ ਆਪਣੇ ਆਪ ਨੂੰ ਪੰਥ ਦੀ ਨੁਮਾਇੰਦਾ ਜਥੇਬੰਦੀ ਹੋਣ ਦਾ ਦਾਅਵਾ ਕਰਦੀਆਂ ਹਨ ਚੰਦ ਵੋਟਾਂ ਹਾਸਲ ਕਰਨ ਲਈ ਸਿੱਖ ਕੌਮ ਨੂੰ ਸ਼ਬਦ ਗੁਰੂ ਨਾਲੋ ਤੋੜਕੇ ਬਾਰ ਬਾਰ ਡੇਰਾਵਾਦ ਦੀ ਡੂੰਘੀ ਘੱਡ ਵਿੱਚ ਸੁੱਟਣ ਲਈ ਅਤੇ ਕੌਮ ਨੂੰ ਸਿੱਖੀ ਸਿਧਾਂਤਾਂ ਤੋਂ ਉਲਟ ਲਿਜਾਣ ਲਈ ਤਰਲੋਮੱਛੀ ਹੋ ਰਹੀਆਂ ਹਨ ਅਸੀਂ ਸਮੁੱਚੀ ਸਿੱਖ ਕੌਮ ਨੂੰ ਬੇਨਤੀ ਕਰਦੇ ਹਾਂ ਵੋਟਾਂ ਜਿੱਥੇ ਮਰਜ਼ੀ ਪਾਉਣ ਪਰ ਸਿੱਖ ਕੌਮ ਦੇ ਸ਼ਬਦ ਗੁਰੂ ਦੇ ਸਿਧਾਂਤ ਨੂੰ ਕਮਜ਼ੋਰ ਕਰਨ ਵਾਲੀ ਕਿਸੇ ਵੀ ਤਾਕਤ ਨੂੰ ਕਾਮਜਾਬ ਨਾ ਹੋਣ ਦੇਣ ਅਸੀ ਸਿੱਖ ਕੌਮ ਧਾਰਮਿਕ ਸਖਸੀਅਤਾਂ ਨੂੰ ਬੇਨਤੀ ਕਰਦੇ ਹਾਂ ਅਜਿਹੇ ਲੋਕਾਂ ਨੂੰ ਸੰਗਤਾਂ ਵਿੱਚ ਨੰਗਾ ਕੀਤਾ ਜਾਵੇ ਸ਼ਬਦ ਗੁਰੂ ਨਾਲ ਜੋੜਨ ਲਈ ਸਿੱਖ ਸੰਗਤਾ ਵਿਸੇਸ ਉਪਰਾਲੇ ਕੀਤੇ ਜਾਣ ਅਸੀ ਖਾਲਸਾ ਪੰਥ ਨੂੰ ਵੀ ਅਪੀਲ ਕਰਦੇ ਹਾਂ ਅਗਰ ਖਾਲਸੇ ਦੇ ਨਿਆਰੇਪਣ ਨੂੰ ਕੋਈ ਵੀ ਤਾਕਤ ਨੁਕਸਾਨ ਕਰਨ ਦੀ ਕੋਸ਼ਿਸ਼ ਕਰਦਾ ਹੈ ਉਸ ਦਾ ਡਟਕੇ ਵਿਰੋਧ ਕੀਤਾ ਜਾਵੇ ਇਕ ਪਾਰਟੀ ਦੀਆਂ ਸਿੱਖ ਵਿਰੋਧੀ ਕਾਰਵਾਈਆਂ ਦੇ ਨਤੀਜੇ ਸਾਰੀ ਸਿੱਖ ਕੌਮ ਨੂੰ ਭੁਗਤਣੇ ਪੈਣਗੇ

Related Articles

Back to top button