ਜਲੰਧਰ, 10 ਮਈ : ਪੁਲਿਸ ਕਮਿਸ਼ਨਰ ਸ੍ਰੀ ਸਵਪਨ ਸ਼ਰਮਾ ਦੀ ਅਗਵਾਈ ਹੇਠ ਜਲੰਧਰ ਕਮਿਸ਼ਨਰੇਟ ਪੁਲਿਸ ਨੇ ਜਾਅਲੀ ਛੁੱਟੀਆਂ ਦੇ ਪੈਕੇਜ ਸਕੀਮ ਰਾਹੀਂ ਲੋਕਾਂ ਨੂੰ ਠੱਗਣ ਵਾਲੇ ਇੱਕ ਗਿਰੋਹ ਦਾ ਪਰਦਾਫਾਸ਼ ਕਰਦਿਆਂ 15 ਅਪਰਾਧੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ।

ਵਧੇਰੇ ਵੇਰਵਿਆਂ ਦਾ ਖੁਲਾਸਾ ਕਰਦਿਆਂ ਪੁਲਿਸ ਕਮਿਸ਼ਨਰ ਨੇ ਦੱਸਿਆ ਕਿ ਉਨ੍ਹਾਂ ਨੂੰ ਗੁਰਦੀਪ ਸਿੰਘ ਦੀ ਸ਼ਿਕਾਇਤ ਮਿਲੀ ਸੀ, ਜਿਸ ਨੇ ਦੱਸਿਆ ਸੀ ਕਿ 8 ਮਈ, 2024 ਨੂੰ ਦੁਪਹਿਰ 1 ਵਜੇ, ਉਸ ਨੂੰ ਇੱਕ ਵਿਅਕਤੀ ਵਿਰਾਟ ਦਾ ਫ਼ੋਨ ਆਇਆ ਜਿਸ ਵਿੱਚ ਉਸ ਨੂੰ ਐਮਜੀਵੀਪੀਐਲ ਨਾਲ ਜਲੰਧਰ ਦੇ ਲਾਜਪਤ ਨਗਰ ਨੇੜੇ ਹੋਟਲ ਫੌਰਚਰ ਵਿਖੇ ਛੁੱਟੀਆਂ ਦੇ ਪੈਕੇਜ ਸਬੰਧੀ ਨਵੀਂ ਦਿੱਲੀ ਤੋਂ ਆਈ ਟੀਮ ਨਾਲ ਮੀਟਿੰਗ ਵਿੱਚ ਸ਼ਾਮਲ ਹੋਣ ਲਈ ਕਿਹਾ ਗਿਆ ਸੀ। ਉਸਨੇ ਦੱਸਿਆ ਕਿ 9 ਮਈ, 2024 ਨੂੰ, ਗੁਰਦੀਪ, ਆਪਣੇ ਪਰਿਵਾਰ ਸਮੇਤ, ਪਹਿਲੀ ਮੰਜ਼ਿਲ ਦੇ ਬੋਰਡਰੂਮ ਵਿੱਚ ਗਿਆ ਜਿੱਥੇ ਉਹ ਮੁਕੇਸ਼ ਦੂਬੇ, ਮੋਹਿਤ ਸੈਣੀ ਅਤੇ ਅਜੇ ਨੂੰ ਮਿਲਿਆ, ਜਿਨ੍ਹਾਂ ਨੇ ਉਸਨੂੰ ਪੈਕੇਜ ਬਾਰੇ ਜਾਣੂ ਕਰਵਾਇਆ। ਸ੍ਰੀ ਸਵਪਨ ਸ਼ਰਮਾ ਨੇ ਦੱਸਿਆ ਕਿ ਗੁਰਦੀਪ ਨੇ ਅੱਗੇ ਸ਼ਿਕਾਇਤ ਕੀਤੀ ਕਿ ਉਸਨੇ ਇੱਕ ਪੈਕੇਜ ਦੀ ਚੋਣ ਕੀਤੀ ਅਤੇ ਉਨ੍ਹਾਂ ਨੂੰ ਕੁੱਲ 1,90,000 ਰੁਪਏ ਦੋ ਕ੍ਰੈਡਿਟ ਕਾਰਡ ਰਾਹੀਂ ਦਿੱਤੇ ।

ਹਾਲਾਂਕਿ, ਪੁਲਿਸ ਕਮਿਸ਼ਨਰ ਨੇ ਕਿਹਾ ਕਿ ਬਾਅਦ ਵਿੱਚ, MGVPL ਦੀ ਵੈੱਬਸਾਈਟ ‘ਤੇ ਜਾਣ ‘ਤੇ, ਗੁਰਦੀਪ ਨੂੰ ਪਤਾ ਲੱਗਾ ਕਿ ਕਾਰਪੋਰੇਟ ਪਤਾ ਅਸਥਾਈ ਤੌਰ ‘ਤੇ ਬੰਦ ਸੀ। ਉਸਨੇ ਕਿਹਾ ਕਿ ਗੁਰਦੀਪ ਨੇ ਬਰੋਸ਼ਰ ਵਿੱਚ ਸੂਚੀਬੱਧ ਵਿਅਕਤੀਆਂ ਨਾਲ ਸੰਪਰਕ ਕਰਨ ਦੀ ਵਿਅਰਥ ਕੋਸ਼ਿਸ਼ ਕੀਤੀ ਜਿਸ ਤੋਂ ਬਾਅਦ ਉਸਨੂੰ ਅਹਿਸਾਸ ਹੋਇਆ ਕਿ ਉਸਦੇ ਨਾਲ ਧੋਖਾ ਹੋਇਆ ਹੈ। ਸ੍ਰੀ ਸਵਪਨ ਸ਼ਰਮਾ ਨੇ ਦੱਸਿਆ ਕਿ ਗੁਰਦੀਪ ਦੀ ਸ਼ਿਕਾਇਤ ’ਤੇ ਕਾਰਵਾਈ ਕਰਦਿਆਂ ਪੁਲੀਸ ਨੇ 15 ਮੁਲਜ਼ਮਾਂ ਖ਼ਿਲਾਫ਼ ਥਾਣਾ ਡਿਵੀਜ਼ਨ 6 ਜਲੰਧਰ ਵਿਖੇ ਐਫਆਈਆਰ 89 ਮਿਤੀ 10-05-2024 ਅਧੀਨ 420,465,467,471 ਆਈ.ਪੀ.ਸੀ. ਦਰਜ ਕੀਤੀ ।

ਇਸੇ ਤਰ੍ਹਾਂ ਪੁਲਿਸ ਕਮਿਸ਼ਨਰ ਨੇ ਦੱਸਿਆ ਕਿ ਪੁਲਿਸ ਨੇ ਜੈ ਪ੍ਰਕਾਸ਼ ਯਾਦਵ ਪੁੱਤਰ ਰਾਮ ਦਾਸ ਯਾਦਵ ਵਾਸੀ ਮੁਹੱਲਾ ਨੰਬਰ 32 ਈਸਟ ਲਕਸ਼ਮੀ ਮਾਰਕੀਟ ਨਵੀਂ ਦਿੱਲੀ, ਮੋਹਿਤ ਪੁੱਤਰ ਮੁਕੇਸ਼ ਕੁਮਾਰ ਵਾਸੀ ਈ.1504 ਗਲੋਬਲ ਸੋਸਾਇਟੀ ਗੁੜਗਾਓਂ ਹਰਿਆਣਾ, ਦੀਪਕ ਉਰਫ ਨਿਖਿਲ ਪੁੱਤਰ ਮੁਕੇਸ਼ ਕੌਸ਼ਲ ਵਾਸੀ ਨੰਬਰ 03 ਜਵਾਹਰ ਮੁਹੱਲਾ ਸ਼ੰਦਰਾ ਦਿੱਲੀ, ਸੰਦੀਪ ਕੁਮਾਰ ਪੁੱਤਰ ਕ੍ਰਿਸ਼ਨ ਕੁਮਾਰ ਵਾਸੀ ਸੁੰਦਰ ਸਾਵਰੀ ਸੋਨੀਪਤ ਪੀ.ਐੱਸ ਸੋਨੀਪਤ ਹਰਿਆਣਾ, ਅਭਿਸ਼ੇਕ ਪੁੱਤਰ ਵਰਿੰਦਰ ਕੁਮਾਰ ਵਾਸੀ o ਖੋਰਾ ਕਲੋਨੀ PS ਗਾਜ਼ੀਆਬਾਦ ਯੂ.ਪੀ., ਮੁਕੇਸ਼ ਦੂਬੇ ਪੁੱਤਰ ਸ਼੍ਰੀਕਾਂਤ ਦੂਬੇ ਵਾਸੀ ਪਿੰਡ ਬਸਤਾ ਰੀਬਾ ਪੀ.ਐੱਸ. ਤਿਓਖਰ ਜ਼ਿਲਾ ਰੀਬਾ ਐਮ.ਪੀ., ਅਮਨ ਸ਼੍ਰੀਵਾਸਤਵ ਪੁੱਤਰ ਰਾਜੇਸ਼ ਸ਼੍ਰੀਵਾਸਤਵ ਵਾਸੀ ਨੰਬਰ 23 ਪੂਰਬੀ ਦਿੱਲੀ ਰਾਮ ਨਗਰ ਦਿੱਲੀ, ਅਜੈ ਪੁੱਤਰ ਕਮਲ ਵਾਸੀ ਨੰਬਰ 52 ਏ ਸ਼ਾਮ ਨਗਰ ਦਿੱਲੀ, ਸ਼ਿਵਮ ਪੁੱਤਰ ਮੁਕੇਸ਼ ਵਾਸੀ ਨੰਬਰ 103 ਜਵਾਹਰ ਮੁਹੱਲਾ ਬਾਜਰੇ ਵਾਲੀ ਗਲੀ ਸ਼ਾਹਦਰਾ ਦਿੱਲੀ, ਵਿਕਾਸ ਪੁੱਤਰ ਦਯਾਨੰਦ ਪਰਸ਼ਾਦ ਵਾਸੀ ਨੰਬਰ 100 ਸੈਕਟਰ 5 ਆਰ ਕੇ ਪੁਰਮ ਨਿਊ ਦਿੱਲੀ, ਅਸ਼ੀਸ਼ ਨੇਗੀ ਪੁੱਤਰ ਰਾਜਵੀਰ ਸਿੰਘ ਵਾਸੀ ਆਰਜ਼ੈੱਡ-65 ਗਲੀ ਨੰ: 2 ਪੂਰਨ ਨਗਰ ਪਾਲਮ ਨਵੀਂ ਦਿੱਲੀ, ਅਮਿਤ ਸਿੰਘ ਪੁੱਤਰ ਦਾਰਾ ਸਿੰਘ ਵਾਸੀ ਡੀ-363 ਫਰੀਦਾਬਾਦ ਹਰਿਆਣਾ, ਪ੍ਰਿਆ ਪੁੱਤਰੀ ਸ਼ਾਮ ਲਾਲ ਵਾਸੀ 39/1321 ਡੀ.ਡੀ.ਏ ਫਲੈਟ ਅੰਬੇਡਕਰ ਨਗਰ ਦਿੱਲੀ, ਖੁਸ਼ਬੂ d/o ਸਵਰਾਜ ਸਿੰਘ ਵਾਸੀ ਗ੍ਰੇਟਰ ਨੋਇਡਾ ਦਿੱਲੀ PS ਗਾਜ਼ੀਆਬਾਦ ਦਿੱਲੀ ਅਤੇ ਮੁਸਕਾਨ d/o ਮਰਹੂਮ ਰਜਿੰਦਰ ਕੁਮਾਰ ਵਾਸੀ HNO 1882 ਕੋਟਲਾ ਮੁਬਾਰਕਪੁਰ ਦਿੱਲੀ PS ਕੋਟਲਾ ਦਿੱਲੀ ਸਮੇਤ ਸਾਰੇ 15 ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਉਨ੍ਹਾਂ ਕਿਹਾ ਕਿ ਸਾਰੇ ਮੁਲਜ਼ਮਾਂ ਦਾ ਕੋਈ ਅਪਰਾਧਿਕ ਪਿਛੋਕੜ ਨਹੀਂ ਹੈ ਅਤੇ ਇਸ ਮਾਮਲੇ ਦੀ ਅਗਲੇਰੀ ਜਾਂਚ ਕੀਤੀ ਜਾ ਰਹੀ ਹੈ ਅਤੇ ਵੇਰਵੇ ਬਾਅਦ ਵਿੱਚ ਸਾਂਝੇ ਕੀਤੇ ਜਾਣਗੇ।

Disclaimer : यह खबर उदयदर्पण न्यूज़ को सोशल मीडिया के माध्यम से प्राप्त हुई है। उदयदर्पण न्यूज़ इस खबर की आधिकारिक तौर पर पुष्टि नहीं करता है। यदि इस खबर से किसी व्यक्ति अथवा वर्ग को आपत्ति है, तो वह हमें संपर्क कर सकते हैं।