ਜਲੰਧਰ, 11 ਸਤੰਬਰ (): ਜਲੰਧਰ ਸ਼ਹਿਰ ਅੱਜ ਬੇਹਾਲੀ ਦਾ ਸ਼ਿਕਾਰ ਹੈ। ਭਾਜਪਾ ਦੇ ਵਿਰੋਧੀ ਧਿਰ ਦੇ ਨੇਤਾ ਅਤੇ ਵਾਰਡ ਨੰਬਰ 50 ਦੇ ਕੌਂਸਲਰ ਸਰਦਾਰ ਮਨਜੀਤ ਸਿੰਘ ਟੀਟੂ ਨੇ ਕਿਹਾ ਕਿ ਕਰੋੜਾਂ ਰੁਪਏ ਲਗਾ ਕੇ ਬਣਾਏ ਗਏ ਪ੍ਰੋਜੈਕਟ ਧੜਾਮ ਹੋ ਰਹੇ ਹਨ, ਗਲੀਆਂ ਤੇ ਸੜਕਾਂ ਗੰਦਗੀ ਨਾਲ ਭਰੀਆਂ ਪਈਆਂ ਹਨ ਅਤੇ ਲੋਕਾਂ ਦੀ ਸਿਹਤ ਵੱਡੇ ਖ਼ਤਰੇ ਹੇਠ ਹੈ।

ਫੋਲੜੀਵਾਲ ਪਲਾਂਟ, ਜਿਸ ‘ਤੇ ਕਰੋੜਾਂ ਰੁਪਏ ਖਰਚ ਕੀਤੇ ਗਏ ਸਨ, ਪੂਰੀ ਤਰ੍ਹਾਂ ਫੇਲ੍ਹ ਹੋ ਗਿਆ। ਪਲਾਂਟ ਦੀ ਮੋਟਰ ਸੜ ਗਈ ਅਤੇ ਜਨਰੇਟਰ ਜਾਂ ਬੈਕਅਪ ਮੋਟਰ ਦੀ ਕੋਈ ਸਹੂਲਤ ਨਾ ਹੋਣ ਕਰਕੇ ਇਹ ਬੰਦ ਪੈ ਗਿਆ। ਇਸ ਕਾਰਨ ਸ਼ਹਿਰ ਵਿੱਚ ਪਾਈ ਵੜ ਗਿਆ। ਮਾਡਲ ਟਾਊਨ ਸਮੇਤ ਕਈ ਇਲਾਕਿਆਂ ਦੇ ਘਰਾਂ, ਬੇਸਮੈਂਟਾਂ ਅਤੇ ਸ਼ੋਰੂਮਾਂ ‘ਚ ਪਾਈ ਜਾਣ ਨਾਲ ਲੋਕਾਂ ਦਾ ਕਰੋੜਾਂ ਰੁਪਏ ਦਾ ਨੁਕਸਾਨ ਹੋਇਆ, ਪਰ ਅਜੇ ਤੱਕ ਕਿਸੇ ਨੂੰ ਜਵਾਬਦੇਹ ਨਹੀਂ ਬਣਾਇਆ ਗਿਆ।ਸ਼ਹਿਰ ਦੇ ਕਈ ਇਲਾਕੇ ਅਜੇ ਵੀ ਅੰਨ੍ਹੇਰੇ ਵਿੱਚ ਡੁੱਬੇ ਹੋਏ ਹਨ। ਸਟਰੀਟ ਲਾਈਟਾਂ ਦੀ ਚੋਰੀ ਆਮ ਗੱਲ ਬਣ ਚੁੱਕੀ ਹੈ, ਪਰ ਪ੍ਰਸ਼ਾਸਨ ਚੁੱਪ ਹੈ। ਇਤਿਹਾਸਕ ਸੋਡਲ ਮੇਲੇ ਦੌਰਾਨ ਵੀ ਟੁੱਟੀਆਂ ਤੇ ਖੰਡਿਆਂ ਨਾਲ ਭਰੀਆਂ ਸੜਕਾਂ ਨੇ ਨਗਰ ਨਿਗਮ ਦੀ ਕਾਰਗੁਜ਼ਾਰੀ ਨੂੰ ਬੇਨਕਾਬ ਕਰ ਦਿੱਤਾ।

ਬਰਸਾਤੀ ਪਾਣੀ ਨਿਕਾਸ ਲਈ ਇਸ ਵਾਰ ਵੀ ਕੋਈ ਪ੍ਰਬੰਧ ਨਹੀਂ ਸੀ। ਗਲੀਆਂ ਤੇ ਚੌਰਾਹਿਆਂ ‘ਚ ਗੰਦਲਾ ਪਾਈ ਖੜ੍ਹਾ ਹੋਣ ਨਾਲ ਲੋਕਾਂ ਦੀ ਜ਼ਿੰਦਗੀ ਮੁਸ਼ਕਲ ਹੋ ਗਈ। ਸਭ ਤੋਂ ਵੱਡੀ ਚਿੰਤਾ ਇਹ ਹੈ ਕਿ ਇਹ ਗੰਦਲਾ ਪਾਣੀ ਕਈ ਥਾਵਾਂ ‘ਤੇ ਪੀਣ ਵਾਲੇ ਪਾਣੀ ਨਾਲ ਮਿਲ ਗਿਆ, ਜਿਸ ਨਾਲ ਲੋਕਾਂ ਦੀ ਸਿਹਤ ਖਤਰੇ ਵਿੱਚ ਪੈ ਗਈ ਹੈ। ਸ਼ਹਿਰ ਦੇ ਜਿਹੜੀ ਵੀ ਗਲੀ ਮੁਹੱਲਿਆਂ ਦੇ ਵਿੱਚ ਗੰਦਾ ਪਾਣੀ ਖੜਾ ਹੈ ਉਥੇ ਕਦੀ ਵੀ ਬਿਮਾਰੀ ਫੈਲ ਸਕਦੀ ਹੈ ਪਰ ਸ਼ਹਿਰ ਵਿਚ ਸਿਹਤ ਵਿਭਾਗ ਦੀ ਟੀਮ ਵੱਲੋਂ ਕੋਈ ਵੀ ਹਰਕਤ ਦੇਖਣ ਨੂੰ ਨਹੀਂ ਮਿਲੀ।ਬਸਤੀ ਸ਼ੇਖ ਵਿੱਚ ਲਗ ਰਹੀ ਕੂੜਾ-ਖਾਦ ਫੈਕਟਰੀ ਲੋਕਾਂ ਦੀ ਨਾਰਾਜ਼ਗੀ ਦਾ ਕਾਰਨ ਬਈ ਹੋਈ ਹੈ। ਲੋਕਾਂ ਦਾ ਕਹਿਣਾ ਹੈ ਕਿ ਰਿਹਾਇਸ਼ੀ ਇਲਾਕੇ ਤੇ ਧਾਰਮਿਕ ਸਥਾਨਾਂ ਦੇ ਨੇੜੇ ਇਹ ਫੈਕਟਰੀ ਲਗਾਉਣਾ ਉਨ੍ਹਾਂ ਦੀ ਜ਼ਿੰਦਗੀ ਨਾਲ ਖ਼ਤਰਨਾਕ ਖਿਲਵਾੜ ਹੈ।

ਸ਼ਹਿਰ ਦੇ ਹਰ ਚੌਰਾਹੇ ‘ਤੇ ਕੂੜੇ ਦੇ ਢੇਰ ਪਏ ਹਨ। ਸਫਾਈ ਪ੍ਰਣਾਲੀ ਪੂਰੀ ਤਰ੍ਹਾਂ ਫੇਲ੍ਹ ਹੋ ਗਈ ਹੈ ਅਤੇ ਸ਼ਹਿਰ ਦੀ ਸੁੰਦਰਤਾ ਗੰਦਗੀ ਹੇਠ ਦਬ ਗਈ ਹੈ। ਪਾਰਕ ਤੇ ਹਰੇ-ਭਰੇ ਇਲਾਕੇ ਉਜੜ ਗਏ ਹਨ, ਜਿੱਥੇ ਲੋਕਾਂ ਲਈ ਨਾ ਆਰਾਮ ਦੀ ਕੋਈ ਥਾਂ ਬਚੀ ਹੈ ਅਤੇ ਨਾ ਸਿਹਤ ਲਈ ਵਾਤਾਵਰਣ।ਟੁੱਟੀਆਂ ਸੜਕਾਂ ਤੇ ਖੱਡਿਆਂ ਕਾਰਨ ਹਰ ਰੋਜ਼ ਹਾਦਸੇ ਵਾਪਰ ਰਹੇ ਹਨ, ਸਭ ਤੋਂ ਵੱਧ ਬਾਈਕ ਸਵਾਰ ਇਸਦਾ ਸ਼ਿਕਾਰ ਬਣ ਰਹੇ ਹਨ। ਗੰਦਗੀ ਤੇ ਪਾਣੀ ਦੇ ਜਾਮ ਹੋਣ ਕਰਕੇ ਡੇਂਗੂ, ਮਲੇਰੀਆ ਤੇ ਟਾਈਫਾਇਡ ਵਰਗੀਆਂ ਬਿਮਾਰੀਆਂ ਫੈਲ ਰਹੀਆਂ ਹਨ।

ਭਾਜਪਾ ਦੇ ਉਪ ਵਿਰੋਧੀ ਧਿਰ ਦੇ ਨੇਤਾ ਅਤੇ ਕੌਂਸਲਰ ਚਰਨਜੀਤ ਕੌਰ ਸੰਧਾ ਨੇ ਕਿਹਾ ਕਿ ਨਗਰ ਨਿਗਮ ਵੱਡੇ-ਵੱਡੇ ਦਾਅਵੇ ਤਾਂ ਕਰਦਾ ਹੈ, ਪਰ ਇਹ ਸਾਰੇ ਦਾਅਵੇ ਸਿਰਫ਼ ਕਾਗਜ਼ਾਂ ‘ਚ ਹੀ ਰਹਿ ਜਾਂਦੇ ਹਨ। ਸ਼ਹਿਰ ਦੀ ਬੇਹਾਲ ਹਕੀਕਤ ਅੱਜ ਪ੍ਰਸ਼ਾਸਨ ਦੀ ਨਾਕਾਮੀ ਨੂੰ ਪੂਰੀ ਤਰ੍ਹਾਂ ਬੇਨਕਾਬ ਕਰ ਰਹੀ ਹੈ।

ਕੰਵਰ ਸਰਤਾਜ मिश्र ਇਸ ਮੌਕੇ ਗੁਰਦੀਪ ਸਿੰਘ (ਫੌਜੀ), ਰਿੰਪੀ ਪ੍ਰਭਾਕਰ, ਰਵੀ ਕੁਮਾਰ, ਸ਼ਿਵਮ ਸ਼ਰਮਾ, ਮਨਜੀਤ ਕੌਰ, ਮੀਨੂ ਢੰਡ, ਰਜੀਵ ਢੀਂਗਰਾ, ਤਰਵਿੰਦਰ ਸੋਈ, ਅਜੇ ਕੁਮਾਰ ਬੱਬਲ, ਰਾਈ ਭਗਤ, ਜਯੋਤੀ, ਸ਼ੋਭਾ ਮੀਨਿਆ ਆਦਿ ਸ਼ਾਮਿਲ ਸਨ।

Disclaimer : यह खबर उदयदर्पण न्यूज़ को सोशल मीडिया के माध्यम से प्राप्त हुई है। उदयदर्पण न्यूज़ इस खबर की आधिकारिक तौर पर पुष्टि नहीं करता है। यदि इस खबर से किसी व्यक्ति अथवा वर्ग को आपत्ति है, तो वह हमें संपर्क कर सकते हैं।