ਜਲੰਧਰ / ਪੰਜਾਬ ਸਰਕਾਰ ਵਲੋਂ ਜਲੰਧਰ ਵਾਸੀਆਂ ਦੀ ਸਹੂਲਤਾਂ ਲਈ ਬੀਤੇ ਲੰਬੇ ਸਮੇ ਤੋਂ ਲੋਕਲ ਬੱਸ / ਮਿੰਨੀ ਬੱਸ ਸਰਵਿਸ ਸ਼ੁਰੂ ਕੀਤੀ ਗਈ ਸੀ ਪਰ ਕੁਝ ਕੁ ਨਿੱਜੀ ਮਿੰਨੀ ਅਤੇ ਵੱਡੀ ਬੱਸ ਚਾਲਕਾਂ ਵਲੋਂ ਜਲੰਧਰ ਜਰਨਲ ਬੱਸ ਸਟੈਂਡ ਤੋਂ ਬਿਨਾਂ ਬੱਸ ਇੰਸ਼ੋਰਸ ਦੇ ਕਾਨੂੰਨ ਦੀਆ ਧਜੀਆਂ ਉਡਾਉਂਦੇ ਹੋਏ ਸ਼ਰੇਆਮ ਆਪਣੀਆਂ ਬੱਸਾਂ ਵੱਖ ਵੱਖ ਰੂਟ ਪਰਮਿਟ ਤੇ ਚਲਾ ਕੇ ਸ਼ਹਿਰੀ ਤੇ ਪੇਂਡੂ ਆਮ ਲੋਕਾਂ ਦੀਆ ਜਿੰਦਗੀਆਂ ਨਾਲ ਖਿਲਵਾੜ੍ਹ ਕੀਤਾ ਜਾ ਰਿਹਾ ਹੈ। ਜਾਣਕਾਰੀ ਮੁਤਾਬਿਕ ਇਹ ਵੀ ਪਤਾ ਲਗਾ ਹੈ ਬੀਤੇ ਦਿਨੀ ਪੰਜਾਬ ਰੋਡਵੇਜ ਦੇ ਜਰਨਲ ਮੈਨੇਜਰ ਮਨਿਦਰ ਸਿੰਘ ਵਲੋਂ ਇਨਾ ਲੋਕਲ ਬੱਸਾਂ ਦੇ ਪੇਪਰਾਂ ਦੀ ਚੈਕਿੰਗ ਕਰਵਾਈ ਗਈ ਤਾ ਅਨੇਕਾਂ ਉਹ ਸਾਰੇ ਗਲਤ ਪਾਏ ਗਏ ਸਨ ਜੋ ਕਿ ਫੇਕ ਇੰਸ਼ਰਨਸ ਹੋਈ ਸੀ। ਜਿਸ ਕਾਰਨ ਰੋਡਵੇਜ ਅਧਿਕਾਰੀਆਂ ਵਲੋਂ ਇਨਾ ਲੋਕਲ ਮਿੰਨੀ ਬੱਸਾਂ ਨੂੰ ਬੱਸ ਸਟੈਂਡ ਦੇ ਕਾਉੰਟਰਾਂ ਤੇ ਲਗਾ ਕੇ ਸਵਾਰੀ ਭਰਨ ਤੋਂ ਰੋਕ ਦਿਤਾ ਗਿਆ ਸੀ. ਇਸ ਤਹਿਤ ਰੋਡਵੇਜ ਅਧਿਕਾਰੀ ਨੂੰ ਕੁਝ ਸਿਆਸੀ ਲੋਕਾਂ ਨੇ ਫੋਨ ਕਰਨੇ ਸ਼ੁਰੂ ਕਰ ਦਿਤੇ ਸਨ ਅਤੇ ਉਸ ਸਮੇ ਉਕਤ ਰੋਡਵੇਜ ਅਧਿਕਰੀ ਵਲੋਂ ਵੀ ਸਿਆਸੀ ਲੋਕਾਂ ਨੂੰ ਇਹ ਕਹਿ ਦਿੱਤਾ ਗਿਆ ਕਿ ਇਨ੍ਹਾਂ ਲੋਕਲ ਬੱਸਾਂ ਦੇ ਪੇਪਰ ਤੇ ਇੰਸ਼ੋਰਸ ਗਲਤ ਹਨ ਇਸ ਲਈ ਇਨ੍ਹਾਂ ਬੱਸਾਂ ਨੂੰ ਬੱਸ ਅੱਡੇ ਦੇ ਅੰਦਰੋਂ ਸਵਾਰੀ ਭਰਨ ਦੀ ਇਜਾਜਤ ਨਹੀਂ ਦਿਤੀ ਜਾ ਸਕਦੀ ਅਤੇ ਉਕਤ ਅਧਿਕਾਰੀ ਨੇ ਕਿਹਾ ਕਿ ਇਨ੍ਹਾਂ ਮਿੰਨੀ ਬੱਸਾਂ ਦੇ ਸਾਰੇ ਪੇਪਰਾਂ ਦੀ ਚੈਕਿੰਗ ਕਰਨ ਲਈ ਪੱਤਰ ਲਿਖਿਆ ਗਿਆ ਹੈ ,

ਲੇਕਿਨ ਇਥੇ ਹੈਰਾਨੀ ਦੀ ਇਹ ਗੱਲ ਹੈ ਉਕਤ ਅਧਿਕਾਰੀ ਵਲੋਂ ਸਿਰਫ ਇਕ ਦਿਨ ਬੱਸਾਂ ਰੋਕਣ ਤੋਂ ਬਾਅਦ ਹੁਣ ਦੁਵਾਰਾ ਫਿਰ ਬਿਨਾ ਇੰਸ਼ੋਰਨਸ ਤੋਂ ਹੀ ਇਨ੍ਹਾਂ ਮਿੰਨੀ ਲੋਕਲ ਬੱਸਾਂ ਨੂੰ ਜਨਰਲ ਬੱਸ ਸਟੈਂਡ ਤੋਂ ਚਲਾਉਣ ਦੀ ਆਗਿਆ ਦਿਤੀ ਗਈ ਹੈ ਪਰ ਉਹ ਕਿਵੇਂ ਤੇ ਕਿਉਂ ? ਕਿਉਂ ਕਿ ਹੁਣ ਫਿਰ ਓਸੇ ਤਰਾਂ ਹੀ ਮਿੰਨੀ ਬੱਸਾਂ ਮਾਲਕਾਂ ਵਲੋਂ ਬੱਸ ਸਟੈਂਡ ਦੇ ਕਾਊਂਟਰਾਂ ਤੋਂ ਹੀ ਬੱਸ ਲਗਾ ਕੇ ਸਵਾਰੀਆਂ ਭਰ ਰਹੇ ਹਨ.

ਹੁਣ ਸਵਾਲ ਇਹ ਹੈ ਕਿ ਕਾਨੂੰਨ ਦੇ ਹਵਾਲੇ ਦੇਣ ਵਾਲੇ ਉਕਤ ਰੋਡਵੇਜ ਅਧਿਕਾਰੀਆ ਨੇ ਆਪਣੀਆਂ ਅੱਖਾਂ ਕਿਉਂ ਮੀਟ ਲਈਆਂ ਹਨ ਜਾਂ ਫਿਰ ਦਾਲ ਵਿਚ ਕੁਝ ਕੋਈ ਕਾਲਾ ਹੈ ? ਜੇ ਗੱਲ ਕਰਦੇ ਹਾਂ ਰੱਬ ਨਾ ਕਰ ਕਿਸੇ ਵੀ ਬੱਸ ਦੀ ਸੜਕ ਤੇ ਕੋਈ ਦੂਰਘਟਨਾ ਵਾਪਰ ਜਾਂਦੀ ਹੈ ਜਿਸ ਕੋਲ ਕੋਈ ਇੰਸ਼ੋਰਨਸ ਪੇਪਰ ਨਹੀਂ ਹੈ ਪਰ ਉਹ ਬੱਸ ਜਲੰਧਰ ਦੇ ਜਨਰਲ ਬੱਸ ਸਟੈਂਡ ਤੋਂ ਅੱਡਾ ਪਰਚੀ ਲੈ ਕੇ ਜਾਂਦੀ ਹੈ ਅਤੇ ਉਸ ਦੇ ਐਕਸੀਡੈਂਟ ਕਲੇਮ ਲਈ ਪੰਜਾਬ ਰੋਡਵੇਜ ਜਲਧੰਰ 1 ਦੇ ਉਕਤ ਉਕਤ ਅਧਿਕਾਰੀ ਜੁੰਮੇਵਾਰ ਹੋਣਗੇ ?

Disclaimer : यह खबर उदयदर्पण न्यूज़ को सोशल मीडिया के माध्यम से प्राप्त हुई है। उदयदर्पण न्यूज़ इस खबर की आधिकारिक तौर पर पुष्टि नहीं करता है। यदि इस खबर से किसी व्यक्ति अथवा वर्ग को आपत्ति है, तो वह हमें संपर्क कर सकते हैं।