ਪ੍ਰੈਸ ਨੋਟ

ਜਿਲ੍ਹਾ ਟੀਕਾਕਰਨ ਅਫ਼ਸਰ ਡਾ. ਰਾਕੇਸ਼ ਚੋਪੜਾ ਵੱਲੋਂ ‘ਵਿਸ਼ਵ ਟੀਕਾਕਰਨ ਹਫ਼ਤਾ’ ਮਨਾਉਣ ਸਬੰਧੀ ਐਲ.ਐਚ.ਵੀਜ਼ ਅਤੇ ਏ.ਐਨ.ਐਮਜ਼ ਨੂੰ ਹਦਾਇਤਾਂ ਜਾਰੀ


– ਸਿਹਤ ਵਿਭਾਗ ਵੱਲੋਂ 24 ਤੋਂ 30 ਅਪ੍ਰੈਲ ਤੱਕ ਮਨਾਇਆ ਜਾਵੇਗਾ ‘ਵਿਸ਼ਵ ਟੀਕਾਕਰਨ ਹਫ਼ਤਾ’

ਜਲੰਧਰ (22.04.2024): ਗਰਭਵਤੀ ਮਾਵਾਂ ਨੂੰ ਟੈਟਨਸ ਅਤੇ ਛੋਟੇ ਬੱਚਿਆਂ ਨੂੰ ਵੱਖ-ਵੱਖ ਤਰ੍ਹਾਂ ਦੀਆਂ ਨਾਮੁਰਾਦ ਬਿਮਾਰੀਆਂ ਤੋਂ ਬਚਾਉਣ ਲਈ ਉਨ੍ਹਾਂ ਦਾ ਸੰਪੂਰਨ ਟੀਕਾਕਰਨ ਕਰਨਾ ਅਤੀ ਜ਼ਰੂਰੀ ਹੁੰਦਾ ਹੈ, ਕਿਸੇ ਕਾਰਨ ਟੀਕਾਕਰਨ ਤੋਂ ਵਾਂਝੇ ਰਹਿ ਗਏ ਮਾਵਾਂ ਤੇ ਬੱਚਿਆਂ ਦਾ ਸੰਪੂਰਨ ਟੀਕਾਕਰਨ ਕਰਨ ਲਈ ਸਿਹਤ ਵਿਭਾਗ ਵੱਲੋਂ 24 ਅਪ੍ਰੈਲ ਤੋਂ 30 ਅਪ੍ਰੈਲ 2024 ਤੱਕ ‘ਵਿਸ਼ਵ ਟੀਕਾਕਰਨ ਹਫ਼ਤਾ’ ਮਨਾਇਆ ਜਾਵੇਗਾ। ਇਸਦੇ ਮੱਦੇਨਜਰ ਸਿਵਲ ਸਰਜਨ ਡਾ. ਜਗਦੀਪ ਚਾਵਲਾ ਦੇ ਦਿਸ਼ਾ-ਨਿਰਦੇਸ਼ਾ ਅਨੁਸਾਰ ਜਿਲ੍ਹਾ ਟੀਕਾਕਰਨ ਅਫ਼ਸਰ ਡਾ. ਰਾਕੇਸ਼ ਚੋਪੜਾ ਦੀ ਅਗਵਾਈ ਹੇਠ ਜਿਲ੍ਹਾ ਸਿਖਲਾਈ ਕੇਂਦਰ ਸਿਵਲ ਸਰਜਨ ਦਫ਼ਤਰ ਜਲੰਧਰ ਵਿਖੇ ਸੋਮਵਾਰ ਨੂੰ ਅਰਬਨ ਐਲ.ਐਚ.ਵੀਜ਼. ਅਤੇ ਏ.ਐਨ.ਐਮਜ਼. ਨਾਲ ਮੀਟਿੰਗ ਦਾ ਆਯੋਜਨ ਕੀਤਾ ਗਿਆ। ਇਸਦ ਦੌਰਾਨ ਐਲ.ਐਚ.ਵੀਜ਼ ਅਤੇ ਏ.ਐਨ.ਐਮਜ਼ ਨੂੰ ਵਿਸ਼ਵ ਟੀਕਾਕਰਨ ਹਫ਼ਤਾ ਮਨਾਉਣ ਸੰਬੰਧੀ ਹਦਾਇਤਾਂ ਜਾਰੀ ਕੀਤੀਆਂ ਗਈਆਂ।

ਜਿਲ੍ਹਾ ਟੀਕਾਕਰਨ ਅਫ਼ਸਰ ਡਾ. ਰਾਕੇਸ਼ ਚੋਪੜਾ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਐਕਸਪੈਂਡਿਡ ਪ੍ਰੋਗਰਾਮ ਆਨ ਇੰਮੂਨਾਈਜੇਸ਼ਨ ਦੇ 50 ਵਰ੍ਹੇ ਪੂਰੇ ਹੋਣ ਤੇ ਵਿਸ਼ਵ ਭਰ ਵਿੱਚ ‘ਵਿਸ਼ਵ ਟੀਕਾਕਰਨ ਹਫ਼ਤਾ’ ਮਨਾਇਆ ਜਾ ਰਿਹਾ ਹੈ, ਉਨ੍ਹਾਂ ਕਿਹਾ ਕਿ ਬੁੱਧਵਾਰ ਦਾ ਦਿਨ ਛੱਡ ਕੇ ਪੂਰਾ ਹਫ਼ਤਾ ਚੱਲਣ ਵਾਲੀ ਇਸ ਮੁਹਿੰਮ ਦੌਰਾਨ ਖਾਸ ਤੌਰ ਤੇ ਸ਼ਹਿਰੀ ਸਲਮ ਏਰੀਏ ਵਿੱਚ ਕਿਸੇ ਕਾਰਨ ਟੀਕਾਕਰਨ ਤੋਂ ਵਾਂਝੇ ਰਹਿ ਗਏ ਬੱਚਿਆਂ ਵੱਲ ਵਧੇਰੇ ਧਿਆਨ ਕੇਂਦਰਿਤ ਕੀਤਾ ਜਾਵੇਗਾ। ਡਾ. ਰਾਕੇਸ਼ ਚੋਪੜਾ ਨੇ ਦੱਸਿਆ ਕਿ ਸਿਹਤ ਵਿਭਾਗ ਪੰਜਾਬ ਤੋਂ ਪ੍ਰਾਪਤ ਨਿਰਦੇਸ਼ਾਂ ਅਨੁਸਾਰ ਜਿਲ੍ਹੇ ਅੰਦਰ ਪੈਂਦੇ ਖਾਸ ਤੌਰ ‘ਤੇ ਸ਼ਹਿਰੀ ਅਤੇ ਪ੍ਰਵਾਸੀ ਵਸੋ ਵਾਲੇ ਇਲਾਕੇ ਜਿਵੇਂ ਸਲੱਮ ਏਰੀਆ, ਝੁੱਗੀਆਂ, ਝੋਪੜੀਆਂ, ਭੱਠਿਆਂ, ਗੁਜਰਾਂ ਦੇ ਡੇਰੇ ਆਦਿ ਇਲਾਕਿਆਂ ਵਿੱਚ ਗਰਭਵਤੀ ਔਰਤਾਂ ਅਤੇ ਨਵਜੰਮੇ ਤੋਂ ਪੰਜ ਸਾਲ ਤੱਕ ਦੀ ਉਮਰ ਦੇ ਬੱਚਿਆਂ ਦਾ ਸੰਪੂਰਨ ਟੀਕਾਕਰਨ ਕਰਨ ਲਈ ਆਊਟ ਰੀਚ ਕੈਂਪ ਲਗਾਏ ਜਾਣਗੇ ਤਾਂ ਜੋ ਇਸ ਮੁਹਿੰਮ ਦੌਰਾਨ ਕੋਈ ਵੀ ਗਰਭਵਤੀ ਔਰਤ ਅਤੇ ਬੱਚਾ ਟੀਕਾਕਰਨ ਤੋਂ ਵਾਂਝਾ ਨਾ ਰਹੇ। ਇਸ ਹਫ਼ਤੇ ਦੌਰਾਨ ਲੋਕਾਂ ਨੂੰ ਟੀਕਾਕਰਨ ਸੰਬੰਧੀ ਵੱਧ ਤੋਂ ਵੱਧ ਜਾਗਰੂਕ ਕੀਤਾ ਜਾਵੇ।

ਸਰਵਿਲੈਂਸ ਮੈਡੀਕਲ ਅਫ਼ਸਰ (ਡਬਲਯੂ.ਐਚ.ਓ.) ਡਾ. ਗਗਨ ਸ਼ਰਮਾ ਵੱਲੋਂ ਦੱਸਿਆ ਗਿਆ ਕਿ ਨਿਰਧਾਰਤ ਟੀਕਾਕਰਨ ਸੂਚੀ ਤੋਂ ਇਲਾਵਾ ਮੀਜ਼ਲ ਅਤੇ ਰੂਬੇਲਾ ਦੇ ਟੀਕਾਕਰਨ ਦੀ ਦੂਸਰੀ ਖੁਰਾਕ ਦੀ 100 ਫੀਸਦੀ ਕਵਰੇਜ ਕਰਨੀ ਯਕੀਨੀ ਬਣਾਈ ਜਾਵੇ ਅਤੇ 10 ਤੇ 16 ਸਾਲ ਦੇ ਬੱਚਿਆਂ ਨੂੰ ਟੀ.ਡੀ. ਦਾ ਟੀਕਾ ਵੀ ਲਗਾਇਆ ਜਾਵੇ। ਇਸ ਮੌਕੇ ਜਿਲ੍ਹਾ ਬੀ.ਸੀ.ਜੀ. ਅਫ਼ਸਰ ਡਾ. ਚਸ਼ਮ ਮਿਤਰਾ, ਜਿਲ੍ਹਾ ਸਮੂਹ ਸਿੱਖਿਆ ਤੇ ਸੂਚਨਾ ਅਫ਼ਸਰ ਗੁਰਦੀਪ ਸਿੰਘ, ਜਿਲ੍ਹਾ ਆਰ.ਬੀ.ਐਸ.ਕੇ. ਕੋਆਰਡੀਨੇਟਰ ਪਰਮਵੀਰ ਝੱਮਟ, ਕੰਪਿਊਟਰ ਆਪਰੇਟਰ ਜੋਤੀ ਮੌਜੂਦ ਸਨ।

Show quoted text

Disclaimer : यह खबर उदयदर्पण न्यूज़ को सोशल मीडिया के माध्यम से प्राप्त हुई है। उदयदर्पण न्यूज़ इस खबर की आधिकारिक तौर पर पुष्टि नहीं करता है। यदि इस खबर से किसी व्यक्ति अथवा वर्ग को आपत्ति है, तो वह हमें संपर्क कर सकते हैं।