ਹਿੰਦੁਸਤਾਨ ਵਿੱਚ ਇਹ ਗੱਲ ਪ੍ਰਮਾਣਿਤ ਹੋ ਗਈ ਹੈ ਕਿ ਬਲਾਤਕਾਰ , ਕਤਲਾਂ ਤੇ ਨਸ਼ੇ ਦਾ ਵਪਰ ਕਰਨ ਦੇ ਦੋਸ਼ੀਆਂ ਨੂੰ ਤਾਂ ਜ਼ਮਾਨਤ ਮਿਲ ਸਕਦੀ ਹੈ ਪੈਰੋਲ ਮਿਲ ਸਕਦੀ ਹੈ ਪਰ ਕੌਮ ਲਈ 30,32, ਸਾਲਾਂ ਤੋਂ ਜੇਲ੍ਹਾਂ ਵਿਚ ਬੰਦ ਬੰਦੀ ਸਿੰਘਾਂ ਨੂੰ ਜੇਲ ਵਿੱਚੋ ਇੱਕ ਦਿਨ ਦੀ ਵੀ ਨਾ ਜਮਾਨਤ ਅਤੇ ਨਾ ਹੀ ਪੈਰੋਲ ਮਿਲ ਰਹੀ ਹੈ। ਸਿੱਖ ਤਾਲਮੇਲ ਕਮੇਟੀ ਦੇ ਆਗੂ ਤਜਿੰਦਰ ਸਿੰਘ ਪਰਦੇਸੀ ਹਰਪਾਲ ਸਿੰਘ ਚੱਡਾ ਹਰਪ੍ਰੀਤ ਸਿੰਘ ਨੇ ਇੱਕ ਸਾਂਝੇ ਬਿਆਨ ਵਿੱਚ ਕਿਹਾ ਹੈ ਇਸ ਤੋਂ ਵੱਧ ਸਿੱਖ ਕੌਮ ਨਾਲ ਬੇਇਨਸਾਫ਼ੀ ਹੋਰ ਕਿ ਹੋ ਸਕਦੀ ਹੈ ਸਿੱਖ ਕੌਮ ਇਹਨਾਂ ਕੌਮੀ ਯੋਧਿਆਂ ਦੀ ਰਿਹਾਈ ਲਈ ਅਨੇਕਾਂ ਯਤਨ ਕਰ ਚੁੱਕੀ ਹੈ ਪਰ ਕਿਸੇ ਦੇ ਸਿਰ ਤੇ ਜੂੰ ਤਕ ਨਹੀਂ ਰੇਂਗਦੀ ਭਾਈ ਅੰਮ੍ਰਿਤਪਾਲ ਸਿੰਘ ਪਿਛਲੇ 3ਸਾਲਾਂ ਤੋਂ ਵੱਧ ਸਮੇਂ ਤੋਂ ਲਗਾਤਾਰ ਡਿਬਰੂਗੜ੍ਹ ਜੇਲ੍ਹ ਵਿੱਚ ਵਿਚ ਬੰਦ ਹੋ ਅਤੇ ਉਹ ਮੈਂਬਰ ਪਾਰਲੀਮੈਂਟ ਵੀ ਹੈ ਪਰ ਰਿਹਾਈ ਤਾਂ ਇੱਕ ਪਾਸੇ ਰਹੀ ਉਸ ਨੂੰ ਸੰਸਦ ਦੇ ਸੈਸ਼ਨ ਵਿੱਚ ਹਿਸਾ ਲੈਣ ਲਈ ਪਰੋਲ ਵੀ ਨਹੀਂ ਦਿੱਤੀ ਜਾ ਰਹੀ ਹੋਰ ਵਿਤਕਰਾ ਕਿਸ ਨੂੰ ਕਹਿੰਦੇ ਹਨ ਕਿ ਸਿੱਖੀ ਦੀ ਚੜ੍ਹਦੀ ਕਲਾ ਦੀ ਗੱਲ ਕਰਨੀ ਅਤੇ ਸਿੱਖ ਨੌਜਵਾਨਾਂ ਨੂੰ ਅੰਮ੍ਰਿਤਧਾਰੀ ਹੋਣ ਲਈ ਪ੍ਰੇਰਣਾ ਦੇਣਾ ਏਨਾ ਵੱਡਾ ਅਪਰਾਧ ਹੈ ਗੁਰੂ ਗ੍ਰੰਥ ਸਾਹਿਬ ਜੀ ਨੂੰ ਸਮਰਪਿਤ ਸਿੱਖ ਲੀਡਰਸ਼ਿਪ ਨੂੰ ਸਿਰਫ ਸਿੱਖ ਨੌਜਵਾਨਾਂ ਨੂੰ ਸਿਰਫ਼ ਤੇ ਸਿਰਫ਼ ਗੁਰੂ ਗ੍ਰੰਥ ਸਾਹਿਬ ਜੀ ਦੇ ਲੜ ਲੱਗਣ ਲਈ ਪ੍ਰੇਰਨ ਨਾਲ ਹੀ ਕੌਮ ਚੜਦੀਕਲਾ ਵਿੱਚ ਜਾ ਸਕਦੀ ਹੈ ਬੰਦੀ ਸਿੰਘਾਂ ਦੀ ਰਿਹਾਈ ਲਈ ਸਮੁਚੀ ਸਿੱਖ ਲੀਡਰਸ਼ਿਪ ਇਮਾਨਦਾਰੀ ਨਾਲ ਯਤਨ ਕਰਨੇ ਚਾਹੀਦੇ ਹਨ