
ਜੰਮੁ ਕਸ਼ਮੀਰ ਦੇ ਜ਼ਿਲ੍ਹੇ ਪਹਿਲਗਾਮ ਵਿਖੇ ਮਾਸੂਮਾਂ ਸੈਲਾਨੀਆਂ ਦਾ ਕਤਲ ਕਰਕੇ ਹੈਵਾਨੀਅਤ ਦਿਖਾ ਕੇ ਪਾਕਿਸਤਾਨੀ ਪੱਖੀ ਅੱਤਵਾਦੀਆਂ ਨੇ ਬੁੱਜਦਿਲ ਵਾਲਾ ਕੰਮ ਕੀਤਾ – ਜਸਵਿੰਦਰ ਸਿੰਘ ਸਾਹਨੀ ਪ੍ਰਧਾਨ
ਬੀਤੇ ਦਿਨੀ ਪਹਿਲਗਾਮ ਵਿਖੇ ਸੈਲਾਨੀਆਂ ਉਪਰ ਹੋਏ ਅੱਤਵਾਦੀ ਹਮਲੇ ਵਿੱਚ ਮਾਰੇ ਗਏ ਸੈਲਾਨੀਆਂ ਨੂੰ ਸ਼ਰਧਾਂਜਲੀ ਦੇਣ ਇੱਕ ਸ਼ੋਕ ਮੀਟਿੰਗ ਜੁਆਇੰਟ ਐਕਸ਼ਨ ਕਮੇਟੀ ਮਾਡਲ ਟਾਊਨ ਜਲੰਧਰ ਦੀ ਸ਼੍ਰੀ ਵਰਿੰਦਰ ਮਲਿਕ ਚੇਅਰਮੈਨ ਦੀ ਪ੍ਰਧਾਨਗੀ ਹੇਠ ਹੋਈ ਧੰਨ ਧੰਨ ਗੁਰੂ ਗ੍ਰੰਥ ਸਾਹਿਬ ਜੀ ਦੇ ਅੱਗੇ ਅਰਦਾਸ ਕੀਤੀ ਗਈ ।ਜੰਮੁ ਕਸ਼ਮੀਰ ਵਿਚ ਅੱਤਵਾਦੀਆਂ ਵਲੋਂ ਮਾਸੂਮ ਸੈਲਾਨੀਆਂ ਦੇ ਬੇਰਹਿਮੀ ਨਾਲ ਕੀਤੇ ਕਤਲਾਂ ਨੂੰ ਹੈਵਾਨੀਅਤ ਵਾਲਾ ਕਾਰਾ ਦਸਦਿਆਂ ਸਖ਼ਤ ਸ਼ਬਦਾਂ ਵਿਚ ਨਿੰਦਾ ਕੀਤੀ ਗਈ! ਮਾਸੂਮਾਂ ਤੇ ਕਹਿਰ ਵਰਤਾਉਣ ਵਾਲੇ ਇਨਸਾਨ ਨਹੀਂ ਦਰਿੰਦੇ ਅਤੇ ਜਾਲਮ ਹਨ ਇੰਨਾਂ ਕਾਤਲਾਂ ਨੂੰ ਜਲਦ ਤੋਂ ਜਲਦ ਫੜ ਕੇ ਫਾਂਸੀ ਦੀ ਸਜ਼ਾ ਦੇਣੀ ਚਾਹੀਦੀ ਹੈ ਦੁਖੀ ਪਰਿਵਾਰਾਂ ਪ੍ਰਤੀ ਸਾਡੀ ਸੰਵੇਦਨਾ ਹੈ। ਇਸ ਮੋਕੇ ਤੇ ਜਸਵਿੰਦਰ ਸਿੰਘ ਸਾਹਨੀ,ਮਨਮੀਤ ਸਿੰਘ ਸੋਢੀ, ਕਰਨਲ ਅਮਰੀਕ ਸਿੰਘ ਸੁਨੀਲ ਚੋਪੜਾ,ਮਨਮੋਹਨ ਸਿੰਘ ,ਨਰਿੰਦਰ ਮਹਿਤਾ ਜਗਦੀਪ ਸਿੰਘ ਨੰਦਾ ਵਿਵੇਕ ਭਾਰਦਵਾਜ ਸਵਤੰਤਰ ਚਾਵਲਾ ਲਲਿਤ ਤਿਖਾ ,ਸੰਜੀਵ ਸਿੰਘ , ਕਰਨਦੀਪ ਸਿੰਘ ਮੋਗਾ ,ਸੁਰਿੰਦਰ ਪਾਲ ਸਿੰਘ , ਦਵਿੰਦਰ ਸਿੰਘ ,ਹਰਜਿੰਦਰ ਸਿੰਘ , ਆਦਿ ਹੋਰਨਾਂ ਮੈਂਬਰਾਂ ਨੇ ਵੀ ਦੁੱਖ ਪ੍ਰਗਟ ਕੀਤਾ । । *ਇਸ ਮੋਕੇ ਤੇ ਵਰਿੰਦਰ ਮਲਿਕ ਜਸਵਿੰਦਰ ਸਾਹਨੀ ਨੇ ਕਿਹਾ ਕਿ ਪਹਿਲਗਾਮ ਵਿਖੇ ਸੈਲਾਨੀਆਂ ਉਪਰ ਹੋਏ ਅੱਤਵਾਦੀ ਹਮਲੇ ਵਿੱਚ ਮਾਰੇ ਗਏ ਸੈਲਾਨੀਆਂ ਨੂੰ ਸ਼ਰਧਾਂਜਲੀ ਦੇਣ ਲਈ 25-04-2025 ਦਿਨ ਸ਼ੁੱਕਰਵਾਰ ਨੂੰ ਸ਼ਾਮ 7:00 ਵਜੇ ਸ਼ਹੀਦ-ਏ-ਆਜ਼ਮ ਭਗਤ ਸਿੰਘ ਜੀ ਸਮਾਰਕ ਸਾਹਮਣੇ ਮਾਡਲ ਟਾਊਨ ਸ਼ਮਸ਼ਾਨਘਾਟ ਜਲੰਧਰ ਵਿਖੇ ਕੈਂਡਲਾਂ ਜਗਾ ਕੇ ਮਾਰੇ ਗਏ ਸੈਲਾਨੀਆਂ ਨੂੰ ਸ਼ਰਧਾਂਜਲੀ ਦਿੱਤੀ ਜਾਵੇਗੀ*। ਜੋ ਨਗਰ ਨਿਵਾਸੀ ਭਾਰਤ ਦੇਸ਼ ਦੇ ਸੱਚੇ ਸਪੂਤ ਹਨ ਵੱਧ ਤੋਂ ਵੱਧ ਸਾਥੀਆਂ ਸਮੇਤ ਪਹੁੰਚ ਕੇ ਮਾਰੇ ਗਏ ਸੈਲਾਨੀਆਂ ਲਈ ਇਕਜੁੱਟ ਹੋ ਕੇ ਉੱਨਾਂ ਲਈ ਅਰਦਾਸ ਕਰਨ ਲਈ ਪੁੱਜਣਾ ਜੀ ।