
ਜਲੰਧਰ () : ਵੈਸਟ ਵਿਧਾਨ ਸਭਾ ਹਲਕੇ ਵਿੱਚ ਟੈਂਡਰ ਪੂਲ ਮਾਮਲੇ ਨੇ ਸਥਾਨਕ ਕਾਰਪੋਰੇਸ਼ਨ ਦੀ ਕਾਰਗੁਜ਼ਾਰੀ ‘ਤੇ ਗੰਭੀਰ ਸਵਾਲ ਖੜੇ ਕਰ ਦਿੱਤੇ ਹਨ। ਖ਼ਬਰਾਂ ਅਨੁਸਾਰ, ਕਈ ਠੇਕੇਦਾਰ ਇੱਕ ਹੋਟਲ ਵਿੱਚ ਇਕੱਠੇ ਹੋ ਕੇ ਟੈਂਡਰ ਪੂਲ ਕਰਦੇ, ਜੋ ਕਿ ਕਾਨੂੰਨੀ ਤੌਰ ‘ਤੇ ਗਲਤ ਅਤੇ ਨੈਤਿਕ ਤੌਰ ‘ਤੇ ਨਿੰਦਣਯੋਗ ਹੈ। ਇਨ੍ਹਾਂ ਟੈਂਡਰਾਂ ਦੀ ਕੀਮਤ ਕਰੋੜਾਂ ਰੁਪਏ ਦੀ ਦੱਸਣੀ ਜਾ ਰਹੀ ਹੈ।
ਚਿੰਤਾਜਨਕ ਗੱਲ ਇਹ ਹੈ ਕਿ ਇਸ ਮਾਮਲੇ ਦੀ ਪੂਰੀ ਜਾਣਕਾਰੀ ਹੋਣ ਦੇ ਬਾਵਜੂਦ ਵੀ ਮੇਅਰ, ਕਮਿਸ਼ਨਰ ਅਤੇ ਹੋਰ ਸੀਨੀਅਰ ਅਧਿਕਾਰੀਆਂ ਨੇ ਕੋਈ ਢੰਗ ਦੀ ਕਾਰਵਾਈ ਨਹੀਂ ਕੀਤੀ। ਇਸ ਤੋਂ ਇਲਾਵਾ, ਜਿਹੜੇ ਜਨਤਾ ਵੱਲੋਂ ਚੁਣੇ ਨੁਮਾਇੰਦੇ ਹਨ, ਉਹਨਾਂ ਨੇ ਵੀ ਇਸ ਮਾਮਲੇ ‘ਚ ਮੋਨ ਧਾਰੇ ਹੋਏ ਹਨ ਰਹੇ। ਇਹ ਸਿਰਫ਼ ਨਿਗਰਾਨੀ ਦੀ ਘਾਟ ਨਹੀਂ, ਬਲਕਿ ਸਾਫ਼ ਤੌਰ ‘ਤੇ ਮਿਲੀਭਗਤ ਦਾ ਸੰਕੇਤ ਦਿੰਦਾ ਹੈ।
ਇਸ ਦੇ ਨਤੀਜੇ ਵਜੋਂ, ਸ਼ਹਿਰ ਦੀ ਹਾਲਤ ਦਿਨੋਦਿਨ ਖਰਾਬ ਹੋ ਰਹੀ ਹੈ – ਸੜਕਾਂ ਟੁੱਟੀ ਪਈਆਂ ਹਨ, ਲਾਈਟਾਂ ਦਾ ਕੋਈ ਪ੍ਰਬੰਧ ਨਹੀਂ, ਤੇ ਮੀਂਹ ਪੈਂਦੇ ਹੀ ਬਾਜ਼ਾਰਾਂ ਵਿੱਚ ਗੋਡੇ-ਗੋਡੇ ਪਾਣੀ ਖੜਾ ਹੋ ਜਾਂਦਾ ਹੈ। ਕਾਰੋਬਾਰੀ ਲੋਕ ਬਹੁਤ ਜ਼ਿਆਦਾ ਪ੍ਰਭਾਵਿਤ ਹੋ ਰਹੇ ਹਨ। ਇਹ ਸਾਬਤ ਕਰਦਾ ਹੈ ਕਿ ਕਾਰਪੋਰੇਸ਼ਨ ਦੀ ਕੰਮਕਾਜ ਦੀ ਪੱਧਰੀ ਹਾਲਤ ਇਤਹਾਸਕ ਰੂਪ ਵਿੱਚ ਸਭ ਤੋਂ ਨੀਵੇਂ ਪੱਧਰ ‘ਤੇ ਪਹੁੰਚ ਚੁੱਕੀ ਹੈ।
ਵਾਰਡ ਨੋ 50 ਦੇ ਕੌਂਸਲਰ ਅਤੇ ਵਿਰੋਧੀ ਧਿਰ ਦੇ ਨੇਤਾ ਸਰਦਾਰ ਮਨਜੀਤ ਸਿੰਘ ਟੀਟੂ, ਚਰਨਜੀਤ ਕੌਰ ਸੰਧਾ ਅਤੇ ਹੋਰ ਕੌਂਸਲਰਾਂ ਵਲੋਂ ਸਖ਼ਤ ਰਵੱਈਆ
ਇਸ ਸਾਰੇ ਮਾਮਲੇ ਦੇ ਵਿਰੋਧ ਵਜੋਂ ਵਾਰਡ ਨੰਬਰ 50 ਦੇ ਕੌਂਸਲਰ ਅਤੇ ਵਿਰੋਧੀ ਧਿਰ ਦੇ ਨੇਤਾ ਸਰਦਾਰ ਮਨਜੀਤ ਸਿੰਘ ਟੀਟੂ, ਕੌਂਸਲਰ ਚਰਨਜੀਤ ਕੌਰ ਸੰਧਾ ਅਤੇ ਉਹਨਾਂ ਦੇ ਸਾਥੀ ਕੌਂਸਲਰਾਂ ਨੇ ਸਪੱਸ਼ਟ ਕੀਤਾ ਹੈ ਕਿ ਉਹ ਟੈਂਡਰ ਪੂਲ ਮਾਮਲੇ ਦੀ ਪੂਰੀ ਤਰ੍ਹਾਂ ਵਿਰੋਧੀ ਹਨ। ਉਨ੍ਹਾਂ ਮੰਗ ਕੀਤੀ ਹੈ ਕਿ ਤੁਰੰਤ ਸਾਰੇ ਟੈਂਡਰ ਰੱਦ ਕੀਤੇ ਜਾਣ ਅਤੇ ਨਵੇਂ ਟੈਂਡਰ ਪਾਰਦਰਸ਼ੀ ਤਰੀਕੇ ਨਾਲ ਲਗਾਏ ਜਾਣ ਅਤੇ ਦੋਸ਼ੀ ਅਧਿਕਾਰੀਆਂ ਅਤੇ ਨੁਮਾਇੰਦਿਆਂ ਖ਼ਿਲਾਫ਼ ਸਖ਼ਤ ਤੋਂ ਸਖ਼ਤ ਕਾਰਵਾਈ ਕੀਤੀ ਜਾਵੇ।
ਉਨ੍ਹਾਂ ਇਹ ਵੀ ਮੰਗ ਕੀਤੀ ਕਿ ਜਿਵੇਂ ਹੋਰ ਨੇਤਾ ਔਰ ਅਧਿਕਾਰੀਆਂ ਖ਼ਿਲਾਫ਼ ਕੇਂਦਰੀ ਸਰਕਾਰ ਨੇ ਕਾਰਵਾਈ ਕੀਤੀ ਹੈ, ਓਸੇ ਤਰ੍ਹਾਂ ਇਥੇ ਵੀ ਨਿਸ਼ਪੱਖ ਜਾਂਚ ਹੋਣੀ ਚਾਹੀਦੀ ਹੈ, ਤਾਂ ਜੋ ਭਵਿੱਖ ਵਿੱਚ ਕਿਸੇ ਨੂੰ ਵੀ ਸ਼ਹਿਰ ਦੀ ਜਨਤਾ ਨਾਲ ਧੋਖਾ ਕਰਨ ਦੀ ਹਿੰਮਤ ਨਾ ਹੋਵੇ।
ਇਸ ਲਈ ਭਾਜਪਾ ਦੇ ਸਾਰੇ ਕੌਂਸਲਰ ਗੁਰਦੀਪ ਸਿੰਘ ਫੌਜੀ, ਰਿੰਪੀ ਪਰਭਾਕਰ, ਰਵੀ ਕੁਮਾਰ, ਸ਼ਿਵਮ ਸ਼ਰਮਾ, ਮਨਜੀਤ ਕੌਰ, ਮੀਨੂ ਢੰਡ, ਰਜੀਵ ਢੀਂਗਰਾ, ਤਰਵਿੰਦਰ ਸੋਈ, ਚਰਨਜੀਤ ਕੌਰ ਸੰਧਾ, ਅਜੇ ਕੁਮਾਰ, ਮਨਜੀਤ ਸਿੰਘ ਟੀਟੂ, ਰਾਣੀ ਭਗਤ, ਜੋਤੀ, ਸ਼ੋਭਾ ਮਿਨਿਆ ਅਤੇ ਪ੍ਰੋ. ਕੰਵਰ ਸਰਤਾਜ ਸਾਰੇ ਤੱਤ ਤੇ ਹਨ ਅਤੇ ਸੰਘਰਸ਼ ਕਰ ਰਹੇ ਹਨ ਕਿ ਕਦੋਂ ਸ਼ਹਿਰ ਦੇ ਹਾਲਾਤ ਸੁਧਰਨਗੇ।
ਨਤੀਜਾ: ਲੋਕਾਂ ਦੀ ਉਡੀਕ ਅਤੇ ਪ੍ਰਸ਼ਾਸਨ ਦੀ ਚੁੱਪੀ
ਅਜੇ ਤਕ ਕਿਸੇ ਵੀ ਉੱਚ ਅਧਿਕਾਰੀ ਵੱਲੋਂ ਇਸ ਮਾਮਲੇ ‘ਤੇ ਕੋਈ ਵਾਜਬ ਜਵਾਬ ਨਹੀਂ ਆਇਆ। ਲੋਕ ਉਡੀਕ ਕਰ ਰਹੇ ਹਨ ਕਿ ਕਦੋਂ ਨਿਆਂ ਮਿਲੇਗਾ ਅਤੇ ਕਦੋਂ ਸ਼ਹਿਰ ਦੇ ਹਾਲਾਤ ਸਧਰਣਗੇ।