
3 ਅਪ੍ਰੈਲ – ਪੰਜਾਬ ਦੇ ਪ੍ਰਮੁਖ ਅਖਬਾਰ ਰੋਜ਼ਾਨਾ ਅਜੀਤ ਦੇ ਮੁਖ ਸੰਪਾਦਕ ਅਤੇ ਸਾਬਕਾ ਰਾਜ ਸਭਾ ਮੈਂਬਰ ਡਾ. ਬਰਜਿੰਦਰ ਸਿੰਘ ਹਮਦਰਦ ਇਥੇ ਅਕਾਲ ਗਰੁੱਪ ਆਫ਼ ਇੰਸਟੀਚਿਊਸ਼ਨਜ਼ ਗੁਰਸਾਗਰ, ਮਸਤੂਆਣਾ ਸਾਹਿਬ ਵਿਖੇ ਵਿਸ਼ੇਸ਼ ਤੌਰ ’ਤੇ ਪਧਾਰੇ| ਇਸ ਸਮੇਂ ਉਨ੍ਹਾਂ ਦੇ ਨਾਲ ਧਰਮ ਪਤਨੀ ਸਰਬਜੀਤ ਕੌਰ ਹਮਦਰਦ ਵੀ ਸਨ| ਡਾ. ਹਮਦਰਦ ਦਾ ਕੈਂਪਸ ਵਿਖੇ ਪਹੁੰਚਣ ’ਤੇ ਅਕਾਲ ਡਿਗਰੀ ਕਾਲਜ ਗੁਰਸਾਗਰ ਮਸਤੂਆਣਾ ਸਾਹਿਬ ਦੀ ਮੈਨੇਜਮੈਂਟ ਅਤੇ ਸਮੂਹ ਸਟਾਫ਼ ਵਲੋਂ ਨਿੱਘਾ ਸਵਾਗਤ ਕੀਤਾ ਗਿਆ| ਇਸ ਦੌਰਾਨ ਡਾ. ਹਮਦਰਦ ਅਕਾਲ ਗਰੁੱਪ ਦੇ ਸਮੂਹ ਸਟਾਫ਼ ਨਾਲ ਰੂਬਰੂ ਹੋਏ| ਉਹ ਇਸ ਦੌਰਾਨ ਵਿਸ਼ੇਸ਼ ਤੌਰ ’ਤੇ ਪ੍ਰਮੁੱਖ ਧਾਰਮਿਕ ਅਸਥਾਨ ਮਸਤੂਆਣਾ ਸਾਹਿਬ ਵਿਖੇ ਵੀ ਨਤਮਸਤਕ ਹੋਏ| ਉਹ ਪਹਿਲਾਂ ਵੀ ਕਈ ਵਾਰ ਇਸ ਸਥਾਨ ਦੇ ਦਰਸ਼ਨ ਕਰ ਚੁੱਕੇ ਹਨ| ਉਨ੍ਹਾਂ ਕਿਹਾ ਕਿ ਇਸ ਪਵਿੱਤਰ ਧਰਤੀ ’ਤੇ ਆ ਕੇ ਉਹਨਾਂ ਨੂੰ ਅਥਾਹ ਸ਼ਾਂਤੀ ਪ੍ਰਾਪਤ ਹੁੰਦੀ ਹੈ| ਇਸ ਮੌਕੇ ’ਤੇ ਬੋਲਦਿਆਂ ਉਨ੍ਹਾਂ ਕਿਹਾ ਕਿ ਇਸ ਸੰਸਥਾ ਦੇ ਮੁਖੀ ਅਤੇ ਪ੍ਰਮੁ¾ਖ ਅਕਾਲੀ ਆਗੂ ਸ. ਸੁਖਦੇਵ ਸਿੰਘ ਢੀਡਸਾ ਨਾਲ ਉਹਨਾਂ ਦੇ ਬਹੁਤ ਨਿੱਜੀ ਸਬੰਧ ਹਨ| ਉਨÎ੍ਹਾਂ ਕਿਹਾ ਕਿ ਇਸ ਇਲਾਕੇ ਨੂੰ ਸੰਤ ਬਾਬਾ ਅਤਰ ਸਿੰਘ ਮਸਤੂਆਣਾ ਸਾਹਿਬ ਵਾਲਿਆਂ ਦੀ ਵਡਮੁੱਲੀ ਦੇਣ ਹੈ| ਉਨ੍ਹਾਂ ਦੇ ਕਾਰਨ ਹੀ ਇੱਥ ਵੱਡੇ ਵਿਦਿਅਕ ਅਦਾਰੇ ਸਥਾਪਤ ਕੀਤੇ ਗਏ| ਉਸ ਸਮੇਂ ਲੜਕੀਆਂ ਦੀ ਪੜ੍ਹਾਈ ਬਾਰੇ ਕਲਪਨਾ ਵੀ ਨਹੀਂ ਕੀਤੀ ਜਾ ਸਕਦੀ ਸੀ| ਉਨ੍ਹਾਂ ਨੇ ਇਸ ਗੱਲ ’ਤੇ ਚਿੰਤਾਂ ਪ੍ਰਗਟ ਕੀਤੀ ਕਿ ਪੰਜਾਬ ਦਾ ਵਾਤਾਵਰਣ ਦੂਸ਼ਿਤ ਰਿਹਾ ਹੈ| ਨਸ਼ਿਆਂ ਅਤੇ ਹੋਰ ਕਾਰਨਾਂ ਕਰਕੇ ਨਵੀਂ ਪੀੜ੍ਹੀ ਨੂੰ ਵੱਡੀਆਂ ਮੁਸ਼ਕਿਲਾਂ ਪੇਸ਼ ਆ ਰਹੀਆਂ ਹਨ| ਉਨ੍ਹਾਂ ਕਿਹਾ ਕਿ ਬਾਹਰੀ ਹਮਲਾਵਰਾਂ ਦਾ ਮੁਕਾਬਲਾ ਕਰਨ ਵਾਲਾ ਪੰਜਾਬ ਅੰਦਰਲੀਆਂ ਸ਼ਕਤੀਆਂ ਅੱਗੇ ਢੈਅ ਢੇਰੀ ਹੁੰਦਾ ਜਾਪ ਰਿਹਾ ।
ਉਹਨਾਂ ਦੱਸਿਆ ਕਿ ਜਦੋਂ ਸਵਰਗਵਾਸੀ ਡਾ. ਸਾਧੂ ਸਿਘ ਹਮਦਰਦ ਵ¾ਲੋਂ ਰੋਜ਼ਾਨਾ ਅਜੀਤ ਅਖ਼ਬਾਰ ਸ਼ੁਰੂ ਕੀਤਾ ਗਿਆ ਸੀ ਤਾਂ ਉਹ ਇਸ ਗੱਲ ਵੱਲ ਸੁਚੇਤ ਸਨ ਕਿ ਅਖਬਾਰ ਕਦਰਾਂ ਕੀਮਤਾਂ ਦੀ ਸੰਭਾਲ ਲਈ ਵਿਸ਼ੇਸ਼ ਅਤੇ ਯੋਗਦਾਨ ਜ਼ਰੂਰ ਪਾਵੇਗਾ| ਉਹਨਾਂ ਨੇ ਕਿਹਾ ਕਿ ਮਸਤੂਆਣਾ ਸਾਹਿਬ ਵਿਖੇ ਆ ਕੇ ਉਨਾਂ ਦੀ ਖੁਸ਼ੀ ਦਸ ਗੁਣਾ ਵੱਧ ਵਧ ਗਈ ਹੈ|। ਅਕਾਲ ਕਾਲਜ ਕੌਂਸਲ ਦੇ ਸਕਤਰ ਸ. ਜਸਵੰਤ ਸਿੰਘ ਖਹਿਰਾ ਅਤੇ ਪ੍ਰਿੰਸੀਪਲ ਡਾ ਅਮਨਦੀਪ ਕੌਰ ਵੱਲੋਂ ਡਾ. ਹਮਦਰਦ ਅਤੇ ਉਹਨਾਂ ਦੀ ਸੁਪਤਨੀ ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ| ਇਸ ਮੌਕੇ ਡਾ. ਗੁਰਬੀਰ ਸਿੰਘ ਸੋਹੀ ਡਾਇਰੈਕਟਰ, ਡਾ. ਅਮਰਜੀਤ ਸਿੰਘ ਸਿੱਧੂ ਡਾਰੈਕਟਰ, ਡਾ. ਨਿਰਪਜੀਤ ਸਿੰਘ ਅਤੇ ਡਾ. ਮੇਜਰ ਸਿੰਘ, ਅਜੀਤ ਦੇ ਸੰਗਰੂਰ ਤੋਂ ਇੰਚਾਰਜ ਸੁਖਵਿੰਦਰ ਸਿੰਘ ਫੁੱਲ, ਅਕਾਲ ਕਾਲਜ ਕੌਂਸਲ ਦੇ ਅਹੁਦੇਦਾਰ, ਸਮੂਹ ਸਟਾਫ਼ ਅਤੇ ਵਿਦਿਆਰਥੀ ਮੌਜੂਦ ਸਨ| ਮੰਚ ਸੰਚਾਲਨ ਦੀ ਭੂਮਿਕਾ ਡਾ. ਹਰਜਿੰਦਰ ਸਿੰਘ (ਮੁਖੀ ਪੰਜਾਬੀ ਵਿਭਾਗ) ਨੇ ਬਾਖੂਬੀ ਨਿਭਾਈ| ਇਹ ਜਾਣਕਾਰੀ ਕਾਲਜ ਦੀ ਮੀਡੀਆ ਮੈਨੇਜਰ ਪ੍ਰੀਤ ਹੀਰ ਵਲੋਂ ਸਾਂਝੀ ਕੀਤੀ ਗਈ|