ਡੀ.ਏ.ਵੀ.ਕਾਲਜ ਜਲੰਧਰ ਦੇ ਐੱਨ.ਐੱਸ.ਐੱਸ ਯੂਨਿਟ, ਰੈੱਡ ਰਿਬਨ ਕਲੱਬ ਅਤੇ ਐੱਨ.ਸੀ.ਸੀ ਆਰਮੀ ਵਿੰਗ ਅਤੇ ਏਅਰ ਵਿੰਗ ਵੱਲੋਂ ਸਾਂਝੇ ਤੌਰ ‘ਤੇ ਪ੍ਰਿੰਸੀਪਲ ਡਾ.ਰਾਜ਼ੇਸ ਕੁਮਾਰ ਹੁਰਾਂ ਦੇ ਦਿਸ਼ਾ ਨਿਰਦੇਸ਼ਾਂ ਹੇਠ ‘ਵਿਸ਼ਵ ਵਾਤਾਵਰਣ ਦਿਵਸ’ ਮਨਾਇਆ ਗਿਆ। “ਏਕ ਪੇਡ ਮਾਂ ਕੇ ਨਾਮ” ਅਭਿਆਨ ਤਹਿਤ ਕਾਲਜ ਦੀ ਪਾਰਕਿੰਗ ਵਿਖੇ ਨਿੰਮ, ਧਰੇਕ ਅਤੇ ਜੈਕਰਾਂਡਾ ਦੇ ਪੌਦੇ ਲਗਾਏ ਗਏ। ਪੌਦੇ ਲਗਾਉਣ ਦੀ ਇਸ ਮੁਹਿੰਮ ਦੀ ਸ਼ੁਰੂਆਤ ਖ਼ੁਦ ਕਾਲਜ ਪ੍ਰਿੰਸੀਪਲ ਹੁਰਾਂ ਵੱਲੋਂ ਕੀਤੀ ਗਈ। ਇਸ ਉਪਰੰਤ ਪ੍ਰਿੰਸੀਪਲ ਡਾ.ਰਾਜ਼ੇਸ ਕੁਮਾਰ ਹੁਰਾਂ ਵਲੰਟੀਅਰਜ਼ ਅਤੇ ਕੈਡਿਟਸ ਨਾਲ਼ ਆਪਣੇ ਵਿਚਾਰਾਂ ਦੀ ਸਾਂਝ ਪਾਉਂਦਿਆਂ ਜਿੱਥੇ ਵਾਤਾਵਰਣ ਦੀ ਸ਼ੁੱਧਤਾ ਲਈ ਪਲਾਸਟਿਕ ਦੀਆਂ ਵਸਤਾਂ ਨਾ ਵਰਤਣ ਦੀ ਗੱਲ ਉੱਪਰ ਜ਼ੋਰ ਦਿੱਤਾ ਉਥੇ ਉਹਨਾਂ ਕਿਹਾ ਕਿ ਅਜੋਕੇ ਸਮੇਂ ਵਿੱਚ ਵਾਤਾਵਰਣ ਦੀ ਸਾਂਭ-ਸੰਭਾਲ ਕਰਨੀ ਬਹੁਤ ਹੀ ਜ਼ਰੂਰੀ ਹੈ ਪ੍ਰੰਤੂ ਅਜੋਕਾ ਮਨੁੱਖ ਵਾਤਾਵਰਣ ਪ੍ਰਤੀ ਆਪਣੀਆਂ ਬਣਦੀਆਂ ਜ਼ਿੰਮੇਵਾਰੀਆਂ ਤੋਂ ਮੁਨਕਰ ਹੁੰਦਾ ਜਾ ਰਿਹਾ ਹੈ। ਉਹਨਾਂ ਐੱਨ.ਐੱਸ.ਐੱਸ, ਰੈੱਡ ਰਿਬਨ ਕਲੱਬ ਅਤੇ ਐੱਨ.ਸੀ.ਸੀ ਵਿੰਗਜ਼ ਵੱਲੋਂ ‘ਵਿਸ਼ਵ ਵਾਤਾਵਰਣ ਦਿਵਸ ‘ ਉੱਪਰ ਪੌਦੇ ਲਗਾਉਣ ਦੇ ਇਸ ਉਪਰਾਲੇ ਦੀ ਸ਼ਲਾਘਾ ਕੀਤੀ। ਇਸ ਮੌਕੇ ਐੱਨ.ਸੀ.ਸੀ ਸੀਟੀਓ ਡਾ. ਸੁਨੀਲ ਠਾਕੁਰ (ਆਰਮੀ ਵਿੰਗ) ਨੇ ਵੀ ਵਾਤਾਵਰਣ ਨਾਲ ਸੰਬੰਧਿਤ ਬਹੁਤ ਗਹਿਰ ਗੰਭੀਰ ਗੱਲਬਾਤ ਸਾਂਝੀ ਕੀਤੀ।

ਐੱਨ.ਐੱਸ.ਐੱਸ ਤੇ ਰੈੱਡ ਰਿਬਨ ਕਲੱਬ ਇੰਚਾਰਜ ਡਾ.ਸਾਹਿਬ ਸਿੰਘ ਨੇ ਜਿੱਥੇ ਗੁਰਬਾਣੀ ਦੇ ਹਵਾਲਿਆਂ ਨਾਲ ਪ੍ਰਕਿਰਤੀ ਨਾਲ ਸੰਬੰਧਿਤ ਗੱਲਬਾਤ ਸਾਂਝੀ ਕੀਤੀ ਉੱਥੇ ਹਾਜ਼ਰ ਐੱਨ.ਸੀ.ਸੀ ਸੀਟੀਓਜ, ਵਲੰਟੀਅਰਜ਼ ਅਤੇ ਕੈਡਿਟਸ ਦਾ ਇਸ ਪ੍ਰੋਗਰਾਮ ਨੂੰ ਸਫ਼ਲ ਬਣਾਉਣ ਲਈ ਧੰਨਵਾਦ ਕੀਤਾ ਅਤੇ ਸਭ ਹਾਜ਼ਰੀਨ ਨੇ ਪੌਦੇ ਲਗਾਉਣ ਦੇ ਨਾਲ-ਨਾਲ ਇਹਨਾਂ ਦੀ ਜ਼ਿੰਮੇਵਾਰੀ ਨਾਲ ਸਾਂਭ-ਸੰਭਾਲ ਕਰਨ ਦਾ ਪ੍ਰਣ ਵੀ ਲਿਆ। ਵਲੰਟੀਅਰਜ਼ ਨੇ ਜਿੱਥੇ ਦਰੱਖ਼ਤਾਂ ਨੂੰ ਪਾਣੀ ਦੇਣ ਦੀ ਸੇਵਾ ਕੀਤੀ, ਉੱਥੇ ਪਲਾਸਟਿਕ ਦੀਆਂ ਫਾਲਤੂ ਵਸਤਾਂ ਆਦਿ ਨੂੰ ਵੀ ਕਾਲਜ ਕੈਂਪਸ ਵਿੱਚੋਂ ਹਟਾਇਆ। ਇਸ ਮੌਕੇ ਜ਼ੌਲੋਜੀ ਵਿਭਾਗ ਦੇ ਮੁਖੀ ਡਾ.ਪੁਨੀਤ ਪੁਰੀ, ਪ੍ਰੋ. ਰਾਹੁਲ ਸੇਖੜੀ (ਏਐੱਨਓ ਏਅਰ ਵਿੰਗ) ਵਿਸ਼ੇਸ਼ ਤੌਰ ‘ਤੇ ਹਾਜ਼ਰ ਸਨ।

Disclaimer : यह खबर उदयदर्पण न्यूज़ को सोशल मीडिया के माध्यम से प्राप्त हुई है। उदयदर्पण न्यूज़ इस खबर की आधिकारिक तौर पर पुष्टि नहीं करता है। यदि इस खबर से किसी व्यक्ति अथवा वर्ग को आपत्ति है, तो वह हमें संपर्क कर सकते हैं।