ਫਗਵਾੜਾ 28 ਜਨਵਰੀ (ਸ਼ਿਵ ਕੋੜਾ) ਧੰਨ ਧੰਨ ਨੂਰ-ਏ-ਖੁਦਾ ਦਰਬਾਰ ਬਾਬਾ ਮੰਗੂ ਸ਼ਾਹ ਪਿੰਡ ਸਾਹਨੀ ਵਿਖੇ ਹਰ ਸਾਲ ਦੀ ਤਰ੍ਹਾਂ ਦੋ ਰੋਜਾ ਸਲਾਨਾ ਗਿਆਰਵੀਂ ਉਰਸ ਗੱਦੀ ਨਸ਼ੀਨ ਸਾਂਈ ਕਰਨੈਲ ਸ਼ਾਹ ਦੀ ਅਗਵਾਈ ਹੇਠ ਸਮੂਹ ਗ੍ਰਾਮ ਪੰਚਾਇਤ, ਪ੍ਰਵਾਸੀ ਭਾਰਤੀਆਂ ਅਤੇ ਇਲਾਕੇ ਦੀਆਂ ਸਮੂਹ ਸੰਗਤਾਂ ਦੇ ਸਹਿਯੋਗ ਨਾਲ ਬੜੀ ਸ਼ਰਧਾ ਅਤੇ ਉਤਸ਼ਾਹ ਪੂਰਵਕ ਕਰਵਾਇਆ ਗਿਆ ਜੋ ਕਿ ਅੱਜ ਸ਼ਾਨੋ ਸ਼ੌਕਤ ਨਾਲ ਸੰਪਨ ਹੋ ਗਿਆ। ਪਹਿਲੇ ਦਿਨ ਸ਼ਾਮ ਨੂੰਂ ਚਰਾਗ਼ ਅਤੇ ਰਾਤ ਨੂੰ ਮਹਿੰਦੀ ਦੀ ਰਸਮ ਉਪਰੰਤ ਦੂਸਰੇ ਦਿਨ ਅੱਜ ਸਵੇਰੇ ਨਿਸ਼ਾਨ ਸਾਹਿਬ ਅਤੇ ਚਾਦਰ ਦੀ ਰਸਮ ਨਿਭਾਈ ਗਈ। ਉਪਰੰਤ ਸਾਂਈ ਕਰਨੈਲ ਸ਼ਾਹ ਨੇ ਸਰਬੱਤ ਦੇ ਭਲੇ ਦੀ ਅਰਦਾਸ ਕੀਤੀ। ਜਿਸ ਤੋਂ ਬਾਅਦ ਦੁਪਿਹਰ ਨੂੰ ਸੰਗਤਾਂ ‘ਚ ਕੜੀ ਦਾ ਪ੍ਰਸਾਦ, ਚਾਹ ਪਕੋੜੇ, ਜਲੇਬੀਆਂ ਤੇ ਲੰਗਰ ਅਤੁੱਟ ਵਰਤਾਇਆ ਗਿਆ। ਰਾਤ ਨੂੰ ਮਹਿਫਿਲ-ਏ-ਕੱਵਾਲ ਸਜਾਈ ਗਈ ਜਿਸ ਵਿੱਚ ਸੂਫੀ ਗਾਇਕ ਮਾਸ਼ਾ ਅਲੀ ਤੋਂ ਇਲਾਵਾ ਨਾਮਵਰ ਕੱਵਾਲ ਕੁਲਦੀਪ ਰੁਹਾਨੀ ਐਂਡ ਪਾਰਟੀ ਭੁੱਲਾਰਾਈ ਤੇ ਪਾਲੀ ਭਾਗਸਿੰਘ ਪੁਰਾ ਐਂਡ ਪਾਰਟੀ ਤੇ ਮੁਹੰਮਦ ਰਸ਼ੀਦ ਕੱਵਾਲ ਢੱਕ ਪੰਡੋਰੀ ਵਾਲਿਆਂ ਨੇ ਆਪਣੇ ਸੂਫੀਆਨਾ ਕਲਾਮਾਂ ਰਾਹੀਂ ਮਹਿਫਿਲ ਨੂੰ ਰੁਹਾਨੀਅਤ ਦੇ ਰੰਗ ਵਿਚ ਰੰਗਿਆ। ਸਾਂਈ ਕਰਨੈਲ ਸ਼ਾਹ ਨੇ ਸਮੂਹ ਸੰਗਤ ਨੂੰ ਸਲਾਨਾ ਉਰਸ ਦੀ ਵਧਾਈ ਦਿੱਤੀ ਅਤੇ ਦੱਸਿਆ ਕਿ ਹਰ ਸਾਲ ਸਲਾਨਾ ਉਰਸ ਦੇਸ਼ ਵਿਦੇਸ਼ ਦੀਆਂ ਸੰਗਤਾਂ ਦੇ ਸਹਿਯੋਗ ਨਾਲ ਮਨਾਇਆ ਜਾਂਦਾ ਹੈ । ਉਹਨਾਂ ਸਮੂਹ ਸੰਗਤਾਂ ਦਾ ਕੋਵਿਡ-19 ਸਬੰਧੀ ਸਰਕਾਰੀ ਨਿਰਦੇਸ਼ਾਂ ਦਾ ਪਾਲਨ ਕਰਦੇ ਹੋਏ ਸਲਾਨਾ ਉਰਸ ਵਿਚ ਸ਼ਾਮਲ ਹੋਣ ਲਈ ਧੰਨਵਾਦ ਵੀ ਕੀਤਾ। ਇਸ ਮੌਕੇ ਬਾਬਾ ਵਿਸਾਰਤ ਅਲੀ, ਬਾਬਾ ਗੁਲਾਮ ਰਸੂਲ, ਬਾਬਾ ਭਾਰਤੀ, ਬਾਬਾ ਮਲੰਗੀ, ਸਾਂਈ ਜਿੰਦਰ ਸ਼ਾਹ, ਸਰਪੰਚ ਰਾਮਪਾਲ ਸਾਹਨੀ, ਮੈਂਬਰ ਪੰਚਾਇਤ ਹਰਨੇਕ ਸਿੰਘ, ਚੁੰਨੀ ਰਾਮ ਨਿੱਕਾ ਪੰਚ, ਜਰਨੈਲ ਸਿੰਘ, ਮੇਜਰ ਸਿੰਘ, ਊਸ਼ਾ ਰਾਣੀ, ਪਰਮਜੀਤ ਕੌਰ ਅਤੇ ਭੁਪਿੰਦਰ ਕੌਰ ਤੋਂ ਇਲਾਵਾ ਅਮਰੀਕ ਸਿੰਘ, ਜਸਵੀਰ ਸਿੰਘ ਕਾਲਾ, ਪਰਮਿੰਦਰ ਸਿੰਘ ਸਨੀ, ਲਸ਼ਕਰੀ ਰਾਮ, ਪ੍ਰੇਮਨਾਥ, ਨਿਰਮਲ ਚੱਕ ਹਕੀਮ, ਜੋਵਨਜੀਤ, ਅਵੀ, ਨਿਰਮਲ ਚੱਕ ਹਕੀਮ, ਬਾਬਾ ਧੰਨਾ ਜੀ, ਉਂਕਾਰ ਸਿੰਘ, ਸੀਪਾ, ਹਰਜਿੰਦਰ ਕੁਮਾਰ, ਗੋਪੀ, ਰਾਕੇਸ਼ ਕੁਮਾਰ, ਤੀਰਥ ਸਿੰਘ, ਚਰਨਜੀਤ ਪ੍ਰੇਮਪੁਰ, ਬੱਬੂ ਲੱਖਪੁਰ, ਸੇਵਾ ਰਾਮ, ਅਰਸ਼ਿਤ, ਅਮਿਤ, ਸੰਜੀਵ ਕੁਮਾਰ, ਨਰੇਸ਼ ਕੁਮਾਰ, ਅਰਵਿੰਦ ਪਾਠਕ, ਰਾਜਕੁਮਾਰ, ਜਤਿੰਦਰ ਕੁਮਾਰ, ਦਲਜੀਤ ਕੁਮਾਰ, ਵਿਕਾਸ, ਨਰਿੰਦਰ ਕੌਰ, ਵਿਸ਼ਾਲ, ਵਿਜੇ ਕੁਮਾਰ, ਵਿਵੇਕ, ਅਮਿਤ ਕੁਮਾਰ, ਬਹਾਦਰ ਸਿੰਘ, ਲੱਕੀ, ਹਨੀ ਜਲੰਧਰ, ਸੁਨੀਲ ਨਵਾਂਸ਼ਹਿਰ ਆਦਿ ਵੀ ਹਾਜਰ ਸਨ।
Disclaimer : यह खबर उदयदर्पण न्यूज़ को सोशल मीडिया के माध्यम से प्राप्त हुई है। उदयदर्पण न्यूज़ इस खबर की आधिकारिक तौर पर पुष्टि नहीं करता है। यदि इस खबर से किसी व्यक्ति अथवा वर्ग को आपत्ति है, तो वह हमें संपर्क कर सकते हैं।