
ਨੌਵੀਂ ਪਾਤਸ਼ਾਹੀ, ਸ੍ਰਿਸ਼ਟ ਦੀ ਚਾਦਰ ਧੰਨ ਧੰਨ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਜੀ ਦੀ , ਭਾਈ ਮਤੀ ਦਾਸ ਜੀ, ਭਾਈ ਸਤੀ ਦਾਸ ਜੀ, ਭਾਈ ਦਿਆਲਾ ਜੀ ਜੀ ਦੀ 350 ਸਾਲਾ ਸ਼ਹੀਦੀ ਸ਼ਤਾਬਦੀ ਨੂੰ ਸਮਰਪਿਤ, ਸ਼੍ਰੋਮਣੀ ਅਕਾਲੀ ਦਲ (ਪੁਨਰ ਸੁਰਜੀਤ) ਫਗਵਾੜਾ ਟੀਮ ਵੱਲੋਂ ਵੱਲੋਂ ਬਲੱਡ ਬੈਂਕ, ਗੁਰੂ ਹਰਗੋਬਿੰਦ ਨਗਰ ਫਗਵਾੜਾ ਵਿਖੇ ਇੱਕ ਵਿਸ਼ਾਲ ਖੂਨਦਾਨ ਕੈਂਪ ਸ ਸੁਖਦੇਵ ਸਿੰਘ ਫਗਵਾੜਾ ਮੈਂਬਰ ਵਰਕਿੰਗ ਕਮੇਟੀ ਸ਼੍ਰੋਮਣੀ ਅਕਾਲੀ ਦਲ ਦੀ ਅਗਵਾਈ ਵਿੱਚ ਲਗਾਇਆ ਗਿਆ। ਇਸ ਮਹਾਨ ਸ਼ਹੀਦੀ ਸਾਕੇ ਦੀ ਯਾਦ ਵਿੱਚ ਲਾਇਆ ਗਿਆ ਇਹ ਕੈਂਪ, ਗੁਰੂ ਸਾਹਿਬ ਦੇ ‘ਸਰਬੱਤ ਦੇ ਭਲੇ’ ਦੇ ਫਲਸਫੇ ‘ਤੇ ਚੱਲਦਿਆਂ, ਲੋਕ ਸੇਵਾ ਅਤੇ ਇਨਸਾਨੀਅਤ ਪ੍ਰਤੀ ਸਮਰਪਣ ਦੀ ਇੱਕ ਮਿਸਾਲ ਹੈ। ਇਸ ਕੈਂਪ ਵਿੱਚ ਵੱਡੀ ਗਿਣਤੀ ਵਿੱਚ ਫਗਵਾੜਾ ਸ਼ਹਿਰ ਦੇ ਵਪਾਰੀਆ ਅਤੇ ਨੌਜਵਾਨਾਂ ਨੇ ਉਤਸ਼ਾਹ ਨਾਲ ਇਸ ਪਵਿੱਤਰ ਕਾਰਜ ਵਿੱਚ ਹਿੱਸਾ ਲਿਆ ਅਤੇ ਖੂਨਦਾਨ ਕਰਕੇ ਮਨੁੱਖਤਾ ਦੀ ਸੇਵਾ ਲਈ ਆਪਣਾ ਯੋਗਦਾਨ ਪਾਇਆ। ਇਸ ਮੌਕੇ ਸੁਖਦੇਵ ਸਿੰਘ ਫਗਵਾੜਾ ਨੇ ਕਿਹਾ ਕਿ ਖੂਨਦਾਨੀਆਂ ਦਾ ਇਹ ਜਜ਼ਬਾ ਸੱਚਮੁੱਚ ਹੀ ਸ਼ਲਾਘਾਯੋਗ ਹੈ, ਜੋ ਇਹ ਦਰਸਾਉਂਦਾ ਹੈ ਕਿ ਸਿੱਖ ਕੌਮ ਅੱਜ ਵੀ ਆਪਣੇ ਮਹਾਨ ਗੁਰੂਆਂ ਦੀਆਂ ਸਿੱਖਿਆਵਾਂ ‘ਤੇ ਪਹਿਰਾ ਦੇ ਰਹੀ ਹੈ।ਇਸ ਮੌਕੇ ਸ ਮਲਕੀਅਤ ਸਿੰਘ ਰਘਬੋਤਰਾ, ਡਾਕਟਰ ਐੱਮ ਪੀ ਸਿੰਘ,ਕੁਲਵਿੰਦਰ ਸਿੰਘ ਕਿੰਦਾ ਐੱਮ ਸੀ, ਤਾਰਾ ਚੰਦ ਗੁੰਬਰ, ਹਰਪ੍ਰੀਤ ਸਿੰਘ ਸੋਢੀ, ਸਰਬਜੀਤ ਸਿੰਘ ਬੱਤਰਾ, ਕਮਲਬੀਰ ਸਿੰਘ, ਜਰਨੈਲ ਸਿੰਘ, ਦੀਪਕ ਸੇਠੀ, ਦਲਜੀਤ ਸਿੰਘ, ਜਸਵਿੰਦਰ ਸਿੰਘ ਆਸ਼ੂ, ਟਿੰਮੀ ਨਾਗਪਾਲ, ਪਰਮਿੰਦਰ ਸਿੰਘ ਪਿੰਦੂ, ਜਸਕਰਨ ਸਿੰਘ ਬੇਦੀ, ਪ੍ਰਭਜੀਤ ਸਿੰਘ, ਜਗਪ੍ਰੀਤ ਸਿੰਘ, ਅਮਨਪ੍ਰੀਤ ਸਿੰਘ ਬੱਤਰਾ, ਤਜਿੰਦਰ ਸਿੰਘ ਵਿੱਕੀ ਆਦਿ ਹਾਜ਼ਰ ਸਨ ।