ਅੰਮ੍ਰਿਤਸਰ,21 ਮਈ ( )-ਅੱਜ ਐਲੀਮੈਂਟਰੀ ਟੀਚਰਜ ਯੂਨੀਅਨ ਅੰਮ੍ਰਿਤਸਰ (ਰਜਿ) ਦੀ ਜਿਲ੍ਹਾ ਕਮੇਟੀ ਅਤੇ ਬਲਾਕ ਪ੍ਰਧਾਨਾਂ ਦੀ ਕੰਪਨੀ ਬਾਗ ਅੰਮ੍ਰਿਤਸਰ ਵਿਖੇ ਹੋਈ ਵਿਸ਼ੇਸ਼ ਇਕੱਤਰਤਾ ਵਿੱਚ ਗੰਭੀਰਤਾ ਨਾਲ ਵਿਚਾਰ ਕਰਦਿਆਂ ਜਿਲ੍ਹੇ ਅੰਦਰ ਚੋਣ ਜਾਬਤੇ ਵਿੱਚ ਡੀਬਾਰ ਹੋਣ ਦੀ ਜਗ੍ਹਾ ਤੇ ਦੂਜੇ ਗੇੜ ਵਿੱਚ ਰੁੱਕੀਆਂ 59 ਹੈੱਡਟੀਚਰ ਅਤੇ ਸੈਂਟਰ ਹੈੱਡਟੀਚਰ ਪ੍ਰਮੋਸ਼ਨਾ ਲਈ ਕਈ ਦਿਨਾਂ ਤੋਂ ਜਿਲ੍ਹਾ ਸਿੱਖਿਆ ਅਫਸਰ ਐਲੀਮੈਂਟਰੀ ਨਾਲ ਚੱਲ ਰਹੀਆਂ ਮੀਟਿੰਗਾਂ ਉਪਰੰਤ ਅੱਜ ਤੱਕ ਵੀ ਪ੍ਰਮੋਸ਼ਨਾ ਦੇ ਆਰਡਰ ਨਾ ਹੋਣ ਦੇ ਸਖਤ ਨੋਟਿਸ ਲਿਆ ਗਿਆ। ਸਾਰੇ ਹਾਜਰ ਆਗੂਆਂ ਨੇ ਫੈਸਲਾ ਲਿਆ ਕਿ ਮੰਗਲਵਾਰ 24 ਮਈ ਨੂੰ 12 ਵਜੇ ਜਿਲ੍ਹਾ ਸਿੱਖਿਆ ਦਫਤਰ ਐਲੀਮੈਂਟਰੀ ਵਿਖੇ ਰੋਸਮਈ ਧਰਨਾ ਦੇ ਕੇ ਦਫਤਰ ਦਾ ਘਿਰਾਓ ਕੀਤਾ ਜਾਵੇਗਾ। ਜੇਕਰ ਫਿਰ ਵੀ ਸੁਣਵਾਈ ਨਾ ਹੋਈ ਤਾਂ ਡਿਪਟੀ ਕਮਿਸ਼ਨਰ ਅੰਮ੍ਰਿਤਸਰ ਦਫਤਰ ਵੱਲ ਨੂੰ ਰੋਸ ਮਾਰਚ ਕੀਤਾ ਜਾਵੇਗਾ। ਐਲੀਮੈਂਟਰੀ ਟੀਚਰਜ ਯੂਨੀਅਨ ਦੇ ਸੀਨੀਅਰ ਆਗੂਆਂ ਨੇ ਕਿਹਾ ਕਿ ਜਿਲ੍ਹੇ ਅੰਦਰ ਪ੍ਰਮੋਸ਼ਨਾ ਨਾ ਕਾਰਨ ਜਿਥੇ ਪ੍ਰਮੋਸ਼ਨਾ ਲੈਣ ਵਾਲੇ ਅਧਿਆਪਕਾਂ ਦਾ ਅਧਿਆਪਕਾਂ ਦਾ ਨੁਕਸਾਨ ਹੋ ਰਿਹਾ ਹੈ ਉਥੇ ਸਿੱਖਿਆ ਪ੍ਰਬੰਧਾਂ ਤੇ ਵੀ ਮਾੜਾ ਅਸਰ ਪੈ ਰਿਹਾ ਹੈ  ਇਸ ਮੌਕੇ ਸੂਬਾ ਪ੍ਰਧਾਨ ਹਰਜਿੰਦਰਪਾਲ ਸਿੰਘ ਪੰਨੂ ਜਿਲ੍ਹਾ ਸਤਬੀਰ ਸਿੰਘ ਬੋਪਾਰਾਏ,ਗੁਰਿੰਦਰ ਸਿੰਘ ਘੁੱਕੇਵਾਲੀ, ਜਤਿੰਦਰਪਾਲ ਸਿੰਘ ਰੰਧਾਵਾ, ਨਵਦੀਪ ਸਿੰਘ, ਸੁਖਦੇਵ ਸਿੰਘ ਵੇਰਕਾ, ਪਰਮਬੀਰ ਸਿੰਘ ਰੋਖੇ, ਮਨਜੀਤ ਸਿੰਘ ਮੰਨਾ, ਗੁਰਪ੍ਰੀਤ ਸਿੰਘ ਵੇਰਕਾ, ਲਖਵਿੰਦਰ ਸਿੰਘ ਸੰਗੂਆਣਾ, ਸਰਬਜੋਤ ਸਿੰਘ ਵਿਛੋਆ, ਰਵਿੰਦਰ ਸ਼ਰਮਾ, ਸੁਖਜੀਤ ਸਿੰਘ ਭਕਨਾ, ਮਨਿੰਦਰ ਸਿੰਘ, ਪ੍ਰਮੋਦ ਸਿੰਘ, ਰਣਜੀਤ ਸਿੰਘ ਸ਼ਾਹ, ਨਵਜੋਤ ਸਿੰਘ ਲਾਡਾ, ਗੁਰਮੁੱਖ ਸਿੰਘ ਕੌਲੌਵਾਲ, ਸੁਖਚੈਨ ਸਿੰਘ ਸੋਹੀਆਂ, ਸਾਹਿਬ ਸਿੰਘ ਬੁਲਾਰਾ, ਬਲਜੀਤ ਸਿੰਘ ਮੱਲ੍ਹੀ, ਸੁਖਜੀਤ ਸਿੰਘ ਆੜ੍ਹਤੀ, ਲਖਵਿੰਦਰ ਸਿੰਘ ਦਹੂਰੀਆਂ, ਮਲਕੀਤ ਸਿੰਘ ਵੱਲਾ, ਕੰਵਲਦੀਪ ਸਿੰਘ ਬਾਬਾ, ਬਿਕਰਮ ਸਿੰਘ ਮਟੀਆ, ਸੁਖਜੀਤ ਸਿੰਘ ਸੁੱਖ ਸੋਹੀ, ਗੁਰਪ੍ਰੀਤ ਸਿੰਘ ਗੋਪੀ, ਬਖਸ਼ੀਸ਼ ਸਿੰਘ ਵੇਰਕਾ, ਹਤਿੰਦਰਜੀਤ ਸਿੰਘ ਲੱਕੀ, ਰਜੇਸ਼ ਕੁਮਾਰ, ਲਵਪ੍ਰੀਤ ਸਿੰਘ ਢਪੱਈਆਂ, ਗੁਰਵਿੰਦਰ ਸਿੰਘ ਤਲਵੰਡੀ ਸਮੇਤ ਹੋਰ ਆਗੂ ਹਾਜ਼ਰ ਸਨ।

Disclaimer : यह खबर उदयदर्पण न्यूज़ को सोशल मीडिया के माध्यम से प्राप्त हुई है। उदयदर्पण न्यूज़ इस खबर की आधिकारिक तौर पर पुष्टि नहीं करता है। यदि इस खबर से किसी व्यक्ति अथवा वर्ग को आपत्ति है, तो वह हमें संपर्क कर सकते हैं।