
ਮਸਤੂਆਣਾ ਸਾਹਿਬ, 25 ਅਪਰੈਲ
ਬੇਸਬਾਲ ਸੀਨੀਅਰ ਲੜਕੀਆਂ ਦੇ 20 ਦਿਨ ਚੱਲੇ ਕੋਚਿੰਗ ਕੈਂਪ ਤੋਂ ਚੁਣੀ ਗਈ ਟੀਮ ਪ੍ਰੀ-ਏਸ਼ੀਆ ਚੈਂਪੀਅਨਸ਼ਿਪ ਵਿਚ ਭਾਗ ਲੈਣ ਲਈ ਇੰਡੀਆ ਦੀ ਟੀਮ ਥਾਈਲੈਂਡ ਲਈ ਰਵਾਨਾ ਹੋ ਗਈ ਹੈ। ਸਪੋਰਟਸ ਅਥਾਰਟੀ ਆਫ ਇੰਡੀਆ ਦੇ ਮਸਤੂਆਣਾ ਸਾਹਿਬ ਸੈਂਟਰ ਵਿਖੇ ਲੱਗੇ ਕੈਂਪ ਬਾਰੇ ਜਾਣਕਾਰੀ ਦਿੰਦਿਆਂ ਬੇਸਬਾਲ ਇੰਡੀਆ ਦੇ ਸਕੱਤਰ ਹਰੀਸ਼ ਕੁਮਾਰ ਭੁਪਾਲ ਅਤੇ ਟੀਮ ਕੋਚ ਅਰਵਿੰਦ ਕੁਮਾਰ ਅਤੇ ਕੈਂਪ ਮੈਨੇਜ਼ਰ ਮਨੂੰ ਬਡਰੁੱਖਾਂ ਨੇ ਦੱਸਿਆ ਕਿ ਬੇਸਬਾਲ ਸੀਨੀਅਰ ਲੜਕੀਆਂ ਦਾ ਕੋਚਿੰਗ ਕੈਂਪ 1 ਅਪਰੈਲ ਤੋਂ 20 ਅਪਰੈਲ ਤੱਕ ਲੱਗਿਆ ਜਿਸ ਵਿਚ ਥਾਈਲੈਂਡ ਵਿਚ ਹੋਣ ਵਾਲੀ ਪ੍ਰੀ-ਏਸ਼ੀਆ ਬੇਸਬਾਲ ਚੈਂਪੀਅਨਸ਼ਿਪ (ਲੜਕੀਆਂ) ਵਿਚ ਭਾਗ ਲੈਣ ਲਈ ਟੀਮ ਦੀ ਚੋਣ ਕੀਤੀ ਗਈ। ਟੀਮ ਨੂੰ ਰਵਾਨਾ ਕਰਨ ਮੌਕੇ ਅਕਾਲ ਕਾਲਜ ਕੌਂਸਲ ਮਸਤੂਆਣਾ ਸਾਹਿਬ ਦੇ ਸਕੱਤਰ ਜਸਵੰਤ ਸਿੰਘ ਖਹਿਰਾ, ਜ਼ਿਲ੍ਹਾ ਬੇਸਬਾਲ ਐਸੋਸੀਏਸ਼ਨ ਦੇ ਸਕੱਤਰ ਗੁਰਜੰਟ ਸਿੰਘ ਦੁੱਗਾਂ ਅਤੇ ਕੈਂਪ ਮੈਨੇਜ਼ਰ ਮਨੂੰ ਬਡਰੁੱਖਾਂ ਆਦਿ ਸ਼ਾਮਲ ਸਨ। ਉਨ੍ਹਾਂ ਉਮੀਦ ਜਤਾਈ ਕਿ ਚੁਣੀ ਗਈ ਟੀਮ ਪ੍ਰੀ-ਏਸ਼ੀਆ ਬੇਸਵਾਲ ਚੈਂਪੀਅਨਸ਼ਿਪ ਵਿਚ ਬੇਹਤਰ ਖੇਡ ਦਾ ਪ੍ਰਦਰਸ਼ਨ ਕਰੇਗੀ।
ਫੋਟੋ:
ਮਸਤੂਆਣਾ ਸਾਹਿਬ ਸਾਈਂ ਸੈਂਟਰ ਵਿਖੇ ਰਵਾਨਾ ਹੋਣ ਤੋਂ ਪਹਿਲਾਂ ਬੇਸਬਾਲ ਸੀਨੀਅਰ ਲੜਕੀਆਂ ਦੀ ਟੀਮ ਆਪਣੇ ਕੋਚ, ਮੈਨੇਜ਼ਰ ਤੇ ਹੋਰ ਸਖ਼ਸ਼ੀਅਤਾਂ ਨਾਲ।