ਜਲੰਧਰ 30 ਜਨਵਰੀ ( ) ਪੰਜਾਬ ਮੁਲਾਜ਼ਮ ਤੇ ਪੈਨਸ਼ਨਰ ਸਾਂਝਾ ਫਰੰਟ ਪੰਜਾਬ ਦੇ ਫੈਸਲੇ ਅਨੁਸਾਰ ਸਾਂਝਾ ਫਰੰਟ ਜਲੰਧਰ ਦੀ ਮੀਟਿੰਗ ਦੇਸ਼ ਭਗਤ ਯਾਦਗਾਰ ਹਾਲ ਜਲੰਧਰ ਵਿਖੇ ਸ. ਪਿਆਰਾ ਸਿੰਘ ਦੀ ਪ੍ਰਧਾਨਗੀ ਹੇਠ ਹੋਈ ਹੋਈ। ਜਿਸ ਵਿੱਚ ਸਾਂਝੇ ਫਰੰਟ ਦੇ ਜ਼ਿਲ੍ਹਾ ਕਨਵੀਨਰ ਨਵਪ੍ਰੀਤ ਸਿੰਘ ਬੱਲੀ, ਪੁਸ਼ਪਿੰਦਰ ਵਿਰਦੀ, ਸ਼ੁਭਾਸ਼ ਮੱਟੂ, ਕੁਲਵਿੰਦਰ ਸਿੰਘ ਜੋਸਨ ਨੇ ਸਟੇਟ ਦੀ ਮੀਟਿੰਗ ਵਿੱਚ ਹੋਏ ਫੈਸਲਿਆਂ ਦੀ ਰੌਸ਼ਨੀ ਵਿੱਚ ਮੀਟਿੰਗ ਦਾ ਏਜੰਡਾ ਤੈਅ ਕੀਤਾ ਗਿਆ। ਮੀਟਿੰਗ ਵਿੱਚ ਸ਼ਾਮਿਲ ਸਾਰੇ ਜ਼ਿਲ੍ਹਾ ਕਨਵੀਨਰਾਂ ਵੱਲੋਂ ਇਹਨਾਂ ਪ੍ਰੋਗਰਾਮਾਂ ਨੂੰ ਪੂਰਨ ਰੂਪ ਵਿੱਚ ਲਾਗੂ ਕਰਨ ਲਈ ਵਿਉਂਤਬੰਦੀ ਕੀਤੀ ਗਈ। ਸਰਬਸੰਮਤੀ ਨਾਲ ਫੈਸਲਾ ਹੋਇਆ ਕਿ 8 ਫ਼ਰਵਰੀ ਤੋਂ 20 ਫਰਵਰੀ ਤੱਕ ਜਲੰਧਰ ਦੇ 9 ਐਮ ਐਲ ਏ ਨੂੰ ਮੰਗ ਪੱਤਰ ਦਿੱਤੇ ਜਾਣਗੇ। ਇਸ ਲਈ ਸਮੂਹ ਬਲਾਕ, ਤਹਿਸੀਲ ਅਤੇ ਸਰਕਲ ਪੱਧਰ ਤੇ ਸੁਨੇਹੇ ਲਗਾ ਕੇ ਸਾਥੀਆਂ ਦੀਆਂ ਡਿਊਟੀਆਂ ਲਗਾ ਦਿੱਤੀਆਂ ਗਈਆਂ ਹਨ। ਇਥੇ ਇਹ ਵੀ ਦੱਸਣਯੋਗ ਹੈ ਕਿ ਸਾਂਝਾ ਫਰੰਟ ਦੀਆਂ ਮੰਗਾਂ ਕੱਚੇ ਕਾਮਿਆਂ ਨੂੰ ਪੱਕਾ ਨਾ ਕਰਨਾ, ਪੈਨਸ਼ਨਰਾਂ ਤੇ 2.59 ਦਾ ਗੁਣਾਂਕ ਲਾਗੂ ਨਾ ਕਰਨਾ, ਪੁਰਾਣੀ ਪੈਨਸ਼ਨ ਸਕੀਮ ਬਹਾਲ ਨਾ ਕਰਨੀ , ਨਵ ਨਿਯੁਕਤ ਮੁਲਾਜ਼ਮਾਂ ਨੂੰ ਕੇਂਦਰੀ ਪੈਟਰਨ ਨਾਲ ਜੋੜਨਾ, ਘੱਟੋ ਉਜਰਤ ਦਾ ਕਾਨੂੰਨ ਲਾਗੂ ਕਰਨ, ਡੀ ਏ ਦੀਆਂ ਕਿਸ਼ਤਾਂ ਜਾਰੀ ਨਾ ਕਰਨੀਆਂ ਆਦਿ ਨੂੰ ਨਾ ਮੰਨਣ ਕਾਰਨ ਮੁਲਾਜ਼ਮਾਂ ਅਤੇ ਪੈਨਸ਼ਨਰਾਂ ਵਿੱਚ ਭਾਰੀ ਰੋਸ ਹੈ। ਇਸ ਕਰਕੇ ਪੰਜਾਬ ਮੁਲਾਜ਼ਮ ਤੇ ਪੈਨਸ਼ਨਰ ਸਾਂਝਾ ਫਰੰਟ ਵੱਲੋਂ ਕੀਤੇ ਫੈਸਲੇ ਬਜਟ ਸੈਸ਼ਨ ਦੌਰਨ ਲਗਾਤਾਰ ਰੈਲੀਆਂ ਵਿੱਚ ਭਰਵੀਂ ਸ਼ਮੂਲੀਅਤ ਕਰਨ ਦਾ ਵੀ ਫੈਸਲਾ ਹੋਇਆ। ਅੱਜ ਦੀ ਇਸ ਮੀਟਿੰਗ ਵਿੱਚ ਸਾਥੀ ਤੀਰਥ ਸਿੰਘ ਬਾਸੀ, ਭਾਰਤ ਭੂਸ਼ਣ, ਡਿੰਪਲ ਰਹੇਲਾ, ਸਾਹਿਲ, ਮਨੋਹਰ ਲਾਲ, ਸੰਦੀਪ ਕੰਬੋਜ, ਤਰਸੇਮ ਮਾਧੋਪੁਰੀ, ਪਰਨਮ ਸਿੰਘ, ਵਿਜੇ ਕੁਮਾਰ, ਜਸਵੀਰ ਸਿੰਘ, ਅਮਰੀਕ ਸਿੰਘ, ਕਰਮਜੀਤ ਸਿੰਘ ਪ੍ਰੇਮ ਲਾਲ, ਗੋਪਾਲ ਗੋਗਨਾ, ਮਾਸਟਰ ਮਨੋਹਰ ਲਾਲ ਅਤੇ ਬਲਵਿੰਦਰ ਕੁਮਾਰ ਹਾਜ਼ਰ ਸਨ।

Disclaimer : यह खबर उदयदर्पण न्यूज़ को सोशल मीडिया के माध्यम से प्राप्त हुई है। उदयदर्पण न्यूज़ इस खबर की आधिकारिक तौर पर पुष्टि नहीं करता है। यदि इस खबर से किसी व्यक्ति अथवा वर्ग को आपत्ति है, तो वह हमें संपर्क कर सकते हैं।