
ਜਲੰਧਰ( ) ਮਹਾਨ ਸਿੱਖ ਜਰਨੈਲ ਬਾਬਾ ਬੰਦਾ ਸਿੰਘ ਬਹਾਦਰ, ਜੋ ਸਿੱਖ ਰਾਜ ਦੇ ਪਹਿਲੇ ਬਾਦਸ਼ਾਹ ਸਨ , ਜੀ ਦੇ ਮਹਾਨ ਜੀਵਨ ਅਤੇ ਸ਼ਹਾਦਤ ਨੂੰ ਸਮਰਪਿਤ ਸਬਜੀ ਮੰਡੀ ਚੌਂਕ, ਜਿਸ ਨੂੰ ਬਣਾਉਣ ਦੀ ਪ੍ਰਵਾਨਗੀ 2013 ਨੂੰ ਨਗਰ ਨਿਗਮ ਦੇ ਜਨਰਲ ਹਾਊਸ ਅਤੇ ਸਥਾਨਕ ਸਰਕਾਰਾਂ ਵੱਲੋਂ ਮਿਲੀ ਸੀ । ਜਿਸਦੀ ਕੁਝ ਕਾਰਨਾਂ ਕਰਕੇ ਉਸਾਰੀ ਨਹੀਂ ਹੋ ਸਕੀ । ਸਿੱਖ ਤਾਲਮੇਲ ਕਮੇਟੀ ਵੱਲੋਂ ਇਹ ਮੁੱਦਾ ਜ਼ੋਰਦਾਰ ਢੰਗ ਨਾਲ ਮੇਅਰ ਵਨੀਤ ਧੀਰ, ਸੀਨੀਅਰ ਡਿਪਟੀ ਮੇਅਰ ਬਲਬੀਰ ਸਿੰਘ ਬਿੱਟੂ ਅਤੇ ਕੇਂਦਰੀ ਵਿਧਾਇਕ ਰਮਨ ਅਰੋੜਾ ਕੋਲ ਉਠਾਇਆ ਗਿਆ ਸੀ । ਜਿਸ ਤੇ ਵਿਧਾਇਕ ਸਾਹਿਬ ਅਤੇ ਬਿੱਟੂ ਨੇ ਤੁਰੰਤ ਮੌਕੇ ਦਾ ਜਾਇਜ਼ਾ ਲਿਆ । ਅਤੇ ਚੌਂਕ ਨੂੰ ਤੁਰੰਤ ਬਣਾਉਣ ਦੀ ਮਨਜ਼ੂਰੀ ਦਿੱਤੀ। ਇਸ ਤੇ ਤੁਰੰਤ ਕਾਰਵਾਈ ਕਰਦੇ ਹੋਏ, ਅੱਜ ਵਿਧਾਇਕ ਰਮਨ ਅਰੋੜਾ ਜੀ ਦੇ ਸਪੁੱਤਰ ਰਾਜਨ ਅਰੋੜਾ ਨਾਲ ਜਲੰਧਰ ਨਗਰ ਨਿਗਮ ਐਸ ਡੀ ਓ ਰਜੇਸ਼ ਬਤਰਾ ਅਤੇ ਜੇ ਈ ਨਵਜੋਤ ਸਿੰਘ ਨੂੰ ਮੌਕੇ ਤੇ ਚੌਂਕ ਦਾ ਜਾਇਜ਼ਾ ਲੈਣ ਲਈ ਭੇਜਿਆ ਗਿਆ। ਅਤੇ ਚੌਂਕ ਬਣਾਉਣ ਵਿੱਚ ਆ ਰਹੀਆਂ ਰੁਕਾਵਟਾਂ ਅਤੇ ਅਨੁਮਾਨਤ ਖਰਚੇ ਸਬੰਧੀ ਵਿਚਾਰ ਵਟਾਂਦਰਾ ਕੀਤਾ ਗਿਆ। ਇਸ ਮੌਕੇ ਤੇ ਸਿੱਖ ਤਾਲਮੇਲ ਕਮੇਟੀ ਦੇ ਆਗੂ ਤਜਿੰਦਰ ਸਿੰਘ ਪਰਦੇਸੀ ,ਹਰਪਾਲ ਸਿੰਘ ਨੀਟੂ, ਹਰਪ੍ਰੀਤ ਸਿੰਘ ਨੀਟੂ ,ਤਜਿੰਦਰ ਸਿੰਘ ਸੰਤ ਨਗਰ (ਮੀਡੀਆ ਇਚਾਰਜ), ਸਤਪਾਲ ਸਿੰਘ ਸਿਦਕੀ, ਗੁਰਦੀਪ ਸਿੰਘ ਕਾਲੀਆ ਕਲੋਨੀ, ਵਿੱਕੀ ਸਿੰਘ ਖਾਲਸਾ ਨੇ ਵਿਧਾਇਕ ਰਮਨ ਅਰੋੜਾ ਦਾ ਖਾਸ ਤੌਰ ਤੇ ਧੰਨਵਾਦ ਕਰਦੇ ਹੋਏ ਕਿਹਾ ,ਕਿ ਆਪਣੀ ਗੈਰ ਹਾਜ਼ਰੀ ਵਿੱਚ ਆਪਣੇ ਬੇਟੇ ਦੀ ਡਿਊਟੀ ਲਗਾ ਕੇ ਕੰਮ ਦੀ ਸ਼ੁਰੂਆਤ ਕਰਾਉਣ ,ਇੱਕ ਸ਼ਲਾਗਾ ਯੋਗ ਕਦਮ ਹੈ ।ਅਸੀਂ ਆਸ ਕਰਦੇ ਹਾਂ ਜਲੰਧਰ ਸ਼ਹਿਰ ਵਿੱਚ ਬਾਬਾ ਬੰਦਾ ਸਿੰਘ ਬਹਾਦਰ ਜੀ ਦੀ ਯਾਦ ਇੱਕ ਅਜਿਹਾ ਚੌਂਕ ਤਿਆਰ ਹੋਵੇਗਾ। ਜਿਸ ਨਾਲ ਸਾਡੀਆਂ ਆਉਣ ਵਾਲੀਆਂ ਪੀੜੀਆਂ ਨੂੰ ਸੇਧ ਅਤੇ ਪ੍ਰੇਰਨਾ ਮਿਲੇਗੀ। ਜਿਸ ਨਾਲ ਨਵੀਂ ਪੀੜੀ ਓਹਨਾ ਦੇ ਉਪਦੇਸ਼ ਅਤੇ ਸਿੱਖਿਆਵਾਂ ਨੂੰ ਜੀਵਨ ਵਿੱਚ ਧਾਰਨ ਕਰਨਗੇ। ਇਸ ਮੌਕੇ ਰਾਜਨ ਅਰੋੜਾ ਵਲੋ ਸਿੱਖ ਤਾਲਮੇਲ ਕਮੇਟੀ ਮੈਂਬਰਾਂ ਦੇ ਮੈਂਬਰਾਂ ਨੂੰ ਯਕੀਨ ਦਵਾਇਆ ਗਿਆ। ਕਿ ਜਲਦੀ ਤੋਂ ਜਲਦੀ ਇਸ ਚੋਂਕ ਦੀ ਸ਼ੁਰੂਆਤ ਕੀਤੀ ਜਾਵੇਗੀ ,ਅਤੇ ਇਸ ਨੂੰ ਅਤੀ ਆਧੁਨਿਕ ਲਾਈਟਾਂ ਅਤੇ ਫੁਹਾਰਿਆਂ ਨਾਲ ਇਸਦੀ ਦਿਖ ਨੂੰ ਬਹੁਤ ਹੀ ਸੁੰਦਰ ਅਤੇ ਆਕਰਸ਼ਿਤ ਬਣਾਇਆ ਜਾਵੇਗਾ। ਇਸ ਮੌਕੇ ਹੋਰਨਾਂ ਤੋਂ ਇਲਾਵਾ ਇਸ ਮੌਕੇ ਹੋਰਨਾਂ ਤੋਂ ਇਲਾਵਾ ਜੇ ਐਸ ਬੱਗਾ, ਹਰਜੋਤ ਸਿੰਘ ਲੱਕੀ,ਗੁਰਵਿੰਦਰ ਸਿੰਘ ਸਿੱਧੂ , ਜਤਿੰਦਰ ਸਿੰਘ ਕੋਲੀ,ਅਮਨਦੀਪ ਸਿੰਘ ਬੱਗਾ, ਹਰਪਾਲ ਸਿੰਘ (ਪਾਲੀ ਚੱਡਾ) ,ਗੁਰਵਿੰਦਰ ਸਿੰਘ ਨਾਗੀ, ਹਰਪ੍ਰੀਤ ਸਿੰਘ ਰੋਬਿਨ, ਸੰਨੀ ਉਬਰਾਏ, ਕਮਲਜੋਤ ਸਿੰਘ ਨੂਰ, ਅਰਵਿੰਦਰ ਸਿੰਘ ਬਬਲੂ, ਰਵਿੰਦਰ ਪਾਲ ਸਿੰਘ ਹੈਪੀ ,ਕਮਲਜੋਤ ਸਿੰਘ ਹੈਪੀ, ਗੁਰਵਿੰਦਰ ਸਿੰਘ, ਜਗਜੀਤ ਸਿੰਘ, ਗੁਰਪ੍ਰੀਤ ਸਿੰਘ ਬਾਵਾ, ਜਤਿੰਦਰ ਸਿੰਘ ਕੋਹਲੀ, ਪ੍ਰਭਜੋਤ ਸਿੰਘ, ਤਰਲੋਚਨ ਸਿੰਘ ਭਸੀਨ, ਮਨਵਿੰਦਰ ਸਿੰਘ ਭਾਟੀਆ, ਗੁਰਪ੍ਰੀਤ ਸਿੰਘ ਬਾਬਾ, ਆਦੀ ਹਾਜ਼ਰ ਸਨ।