
ਜਲੰਧਰ-
ਜਲੰਧਰ ਵੈਸ਼ਟ ਹਲਕੇ ਦੇ ਵਿੱਚ ਕਾਂਗਰਸ ਪਾਰਟੀ ਦੀਆਂ ਹੋਈਆਂ ਵਰਕਰ ਮਿਲਣੀਆਂ ਵੱਡੇ ਜਲਸਿਆਂ ਵਿੱਚ ਤਬਦੀਲ ਹੋ ਗਈਆਂ ਤੇ ਲੋਕਾਂ ਦੇ ਵਿੱਚ ਕਾਂਗਰਸ ਪਾਰਟੀ ਦੇ ਉਮੀਦਵਾਰ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੂੰ ਜਿਤਾਉਣ ਲਈ ਵੱਡਾ ਉਤਸ਼ਾਹ ਦੇਖਣ ਨੂੰ ਮਿਲਿਆ।ਵੈਸ਼ਟ ਹਲਕੇ ਦੇ ਅਬਾਦਪੁਰ,ਕੋਟ ਸਦੀਕ,ਤਿਲਕ ਨਗਰ ਅਤੇ ਭਾਰਗੋ ਕੈਂਪ ਵਿੱਚ ਹੋਈਆਂ ਮੀਟਿੰਗਾਂ ਦੋਰਾਨ ਲੋਕਾ ਦਾ ਵੱਡਾ ਇਕੱਠ ਹੋਇਆ ਤੇ ਲੋਕਾਂ ਨੇ ਸ.ਚਰਨਜੀਤ ਸਿੰਘ ਚੰਨੀ ਨੂੰ ਜਿਤਾਉਣ ਦਾ ਐਲਾਨ ਕੀਤਾ।ਇਸ ਦੋਰਾਨ ਚਰਨਜੀਤ ਸਿੰਘ ਚੰਨੀ ਨੇ ਕਿਹਾ ਕਿ ਲੋਕਾਂ ਦੇ ਮਿਲ ਰਹੇ ਅਥਾਹ ਪਿਆਰ ਦਾ ਮੁੱਲ ਉਹ ਕਦੇ ਨਹੀਂ ਦੇ ਸਕਦੇ।ਇਸ ਦੋਰਾਨ ਚੋਣ ਜਲਸਿਆਂ ਨੂੰ ਸੰਬੋਧਨ ਕਰਦਿਆਂ ਸ.ਚਰਨਜੀਤ ਸਿੰਘ ਚੰਨੀ ਨੇ ਕਿਹਾ ਕਿ ਆਮ ਆਦਮੀ ਪਾਰਟੀ ਨੂੰ ਲੋਕਾਂ ਨੇ ਵੱਡੀਆਂ ਉਮੀਦਾਂ ਰੱਖ ਵੋਟਾਂ ਪਾਈਆਂ ਸਨ ਪਰ ਹੁਣ ਲੋਕ ਪਛਤਾ ਰਹੇ ਹਨ।ਉੱਨਾਂ ਕਿਹਾ ਕਿ ਮਹਿਲਾਵਾਂ ਨੂੰ ਇੱਕ ਹਜ਼ਾਰ ਰੁਪਏ ਮਹੀਨਾ ਦੇਣ ਦੀ ਗਰੰਟੀ ਦੇਣ ਵਾਲੀ ਆਮ ਆਦਮੀ ਪਾਰਟੀ ਨੇ ਧੋਖਾ ਕੀਤਾ ਹੈ ਤੇ ਹੁਣ ਚੋਣਾਂ ਵਿੱਚ ਮਹਿਲਾਵਾਂ ਸਰਕਾਰ ਨੂੰ ਸਬਕ ਸਿਖਾਉਣ ਲਈ ਤਿਆਰ ਬੈਠੀਆਂ ਹਨ।ਸ.ਚੰਨੀ ਨੇ ਕਿਹਾ ਕਿ ਅੱਜ ਦੇਸ਼ ਦੇ ਸੰਵਿਧਾਨ ਨੂੰ ਬਚਾਉਣ ਲਈ ਭਾਜਪਾ ਨੂੰ ਦੇਸ਼ ਦੀ ਸੱਤਾ ਤੋਂ ਉਤਾਰਨਾ ਸਮੇਂ ਦੀ ਜਰੂਤ ਹੈ।ਉੱਨਾਂ ਕਿਹਾ ਕਿ ਭਾਜਪਾ ਦੇਸ਼ ਦੇ ਸੰਵਿਧਾਨ ਨੂੰ ਬਦਲਣਾ ਚਾਹੁੰਦੀ ਹੈ ਜਦ ਕਿ ਸੰਵਿਧਾਨ ਨਿਰਮਾਤਾ ਡਾਕਟਰ ਭੀਮ ਰਾਉ ਅੰਬੇਡਗਰ ਜੀ ਦਾ ਨਾਮ ਨੂੰ ਵੀ ਦੇਸ਼ ਦੇ ਇਤਿਹਾਸ ਚੋਂ ਹਟਾਉਣ ਦੀ ਰਾਹ ਤੇ ਤੁਰੀ ਹੋਈ ਹੈ।ਸ.ਚੰਨੀ ਨੇ ਕਿਹਾ ਕਿ ਕਾਂਗਰਸ ਧਰਮ ਨਿਰਪੱਖ ਪਾਰਟੀ ਹੈ ਤੇ ਲੋਕਾਂ ਨੂੰ ਜਾਤਾ ਪਾਤਾ ਯਾਂ ਧਰਮ ਦੇ ਅਧਾਰ ਤੇ ਗੁਮਰਾਹ ਨਹੀ ਕਰਦੀ ਜਦ ਕਿ ਭਾਜਪਾ ਸਮਾਜ ਵਿੱਚ ਧਰਮ ਦੇ ਅਧਾਰ ਤੇ ਵੰਡੀਆਂ ਪਾ ਰਹੀ ਹੈ।ਸ.ਚੰਨੀ ਨੇ ਉੱਨਾਂ ਨੂੰ ਬਾਹਰੀ ਦੱਸਣ ਵਾਲਿਆਂ ਨੂੰ ਜਵਾਬ ਦਿੰਦਿਆਂ ਕਿਹਾ ਕਿ ਉਹ ਜਲੰਧਰ ਦੇ ਵਿੱਚ ਵੱਸਣ ਆਏ ਹਨ ਤੇ ਇੱਥੇ ਲੋਕਾਂ ਵਿੱਚ ਰਹਿ ਕੇ ਉੱਨਾਂ ਦੀਆਂ ਦੀ ਮੁਸ਼ਕਿਲਾ ਦੇ ਹੱਲ ਕਰਵਾਉਣਗੇ।ਉੱਨਾਂ ਕਿਹਾ ਕਿ ਮੁੱਖ ਮੰਤਰੀ ਰਹਿੰਦਿਆਂ ਤਿੰਨ ਮਹੀਨੇ ਸਰਕਾਰ ਚ ਉੱਨਾਂ ਨੇ ਜਲੰਧਰ ਹਲਕੇ ਨੂੰ ਕਰੋੜਾਂ ਰੁਪਏ ਵਿਕਾਸ ਕਾਰਜਾਂ ਲਈ ਦਿੱਤੇ ਹਨ ਤੇ ਪੰਜ ਸਾਲਾਂ ਵਿੱਚ ਉਹ ਹਲਕੇ ਦੀ ਨੁਹਾਰ ਬਦਲਣ
ਲਈ ਦਿਨ ਰਾਤ ਇੱਕ ਕਰ ਦੇਣਗੇ।ਉੱਨਾਂ ਕਿਹਾ ਕਿ ਜਲੰਧਰ ਦੇ ਵਿੱਚ ਸਿੱਖਿਆ ਤੇ ਸਿਹਤ ਦੇ ਖੇਤਰ ਵਿੱਚ ਵੱਡੇ ਕੰਮ ਕਰਨ ਦੀ ਜ਼ਰੂਰਤ ਹੈ।ਚੰਨੀ ਨੇ ਕਿਹਾ ਕਿ ਜਲੰਧਰ ਦੇ ਵਿੱਚ ਦੜੇ ਸੱਟੇ ਤੇ ਨਸ਼ਾ ਕਾਰੋਬਾਰ ਕਰਨ ਵਾਲਿਆਂ ਨੂੰ ਲੋਕ ਇੰਨਾਂ ਚੋਣਾਂ ਵਿੱਚ ਸਬਕ ਸਿਖਾਉਣਗੇ।ਇਸ ਦੋਰਾਨ ਸਾਬਕਾ ਵਿਧਾਇਕ ਤੇ ਜਿਲਾ ਕਾਂਗਰਸ ਕਮੇਟੀ ਸ਼ਹਿਰੀ ਦੇ ਪ੍ਰਧਾਨ ਰਜਿੰਦਰ ਬੇਰੀ,ਸਾਬਕਾ ਡਿਪਟੀ ਮੇਅਰ ਸੁਰਿੰਦਰ ਕੋਰ,ਕੋਸਲਰ ਜਸਲੀਨ ਸੇਠੀ,ਬਚਨ ਲਾਲ,ਸਤਪਾਲ ਮੀਕਾ ਆਦਿ ਨੇ ਬੋਲਦਿਆਂ ਕਿਹਾ ਕਿ ਅੱਜ ਦੇਸ਼ ਵਿਚ ਮਹਿੰਗਾਈ ਨੇ ਲੋਕਾ ਦਾ ਕੰਚੂਬਰ ਕੱਢ ਕੇ ਰੱਖਿਆ ਹੋਇਆ ਹੈ ਤੇ ਲੋਕ ਨਿੱਤ ਦਿਨ ਵਧ ਰਹੀਆਂ ਰੋਜ਼ਾਨਾ ਜ਼ਰੂਰਤ ਦੀਆਂ ਚੀਜ਼ਾਂ ਦੇ ਭਾਅ ਤੋਂ ਤੰਗ ਆ ਚੁੱਕੇ ਹਨ ਜਿਸ ਕਾਰਨ ਦੇਸ਼ ਦੀ ਸੱਤਾ ਵਿੱਚ ਬਦਲਾਉ ਹੋਣ ਜਾ ਰਿਹਾ ਹੈ।ਇਸ ਮੋਕੇ ਤੇ ਬਿਸ਼ੰਬਰ ਭਗਤ,ਗੁਰਪ੍ਰਤਾਪ ਗੈਰੀ,ਗੁਲਜਾਰੀ ਲਾਲ,ਹਰੀਸ਼ ਢੱਲ,ਜਗਦੀਸ਼,ਸੁਰਜੀਤ ਕੋਰ ਮੀਕਾ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਇਲਾਕੇ ਦੇ ਲੋਕ ਹਾਜ਼ਰ ਸਨ।