ਜਲੰਧਰ ਲੋਕ ਸਭਾ ਇੰਚਾਰਜ ਬੀਬੀ ਜਗੀਰ ਕੌਰ ਨੇ ਕੀਤੀ ਜਿਲ੍ਹੇ ਦੀ ਲੀਡਰਸ਼ਿਪ ਨਾਲ ਮੀਟਿੰਗ
ਜਲੰਧਰ …. ਬੀਤੇ ਦਿਨੀਂ ਜਲੰਧਰ ਵਿਖੇ ਨਵਨਿਯੁਕਤ ਜਲੰਧਰ ਲੋਕ ਸਭਾ ਦੇ ਇੰਚਾਰਜ ਬੀਬੀ ਜਗੀਰ ਕੌਰ ਨੇ ਜਿਲ੍ਹੇ ਦੀ ਸੀਨੀਅਰ ਲੀਡਰਸ਼ਿਪ ਨਾਲ ਮੀਟਿੰਗ ਕੀਤੀ ਜਿਨ੍ਹਾਂ ਵਿੱਚ ਉਮੀਦਵਾਰ ਮਹਿੰਦਰ ਸਿੰਘ ਕੇਪੀ , ਗੁਰਪ੍ਰਤਾਪ ਸਿੰਘ ਵਡਾਲਾ , ਬਲਦੇਵ ਖਹਿਰਾ , ਇਕਬਾਲ ਸਿੰਘ ਢੀਂਡਸਾ , ਬਚਿਤਰ ਸਿੰਘ ਕੋਹਾੜ , ਹਰਜਾਪ ਸਿੰਘ ਸੰਘਾ , ਪਰਮਜੀਤ ਸਿੰਘ ਰੇਰੁ ਕੁਲਵੰਤ ਸਿੰਘ ਮੰਨਣ ਹਾਜਰ ਹੋਏ , ਜਿੱਥੇ ਆਉਂਦੀਆਂ ਲੋਕ ਸਭਾ ਚੋਣ ਪ੍ਰਚਾਰ ਬਾਰੇ ਵਿਸਥਾਰ ਵਿੱਚ ਗਲਬਾਤ ਹੋਈ ਜਿੱਥੇ ਬੀਬੀ ਜਗੀਰ ਕੌਰ ਨੇ ਬੂਥ ਵਾਈਸ ਆਪਣੇ ਵਰਕਰਾਂ ਨੂੰ ਲਾਮਬੰਦ ਕਰਨ ਲਈ ਕਿਹਾ ਅਤੇ ਜਿਲ੍ਹੇ ਦੇ ਸਮੁੱਚੇ ਵਰਕਰਾਂ ਨੂੰ ਅਪੀਲ ਕੀਤੀ ਕੇ ਘਰ ਘਰ ਜਾ ਕੇ ਪ੍ਰਚਾਰ ਕਰਨ ਅਤੇ ਮਹਿੰਦਰ ਸਿੰਘ ਕੇਪੀ ਦੇ ਹੱਕ ਚ ਡਟ ਕੇ ਪ੍ਰਚਾਰ ਕਰਨ ਕਿਉਂਕਿ ਮਹਿੰਦਰ ਸਿੰਘ ਕੇਪੀ ਇੱਕ ਇਮਾਨਦਾਰ ਅਤੇ ਬੇਦਾਗ ਸ਼ਖਸ਼ੀਅਤ ਹਨ ਜਿਨ੍ਹਾਂ ਦਾ ਅਪਣਾ ਲੋਕਾਂ ਦੇ ਵਿਚ ਚੰਗਾ ਅਧਾਰ ਹੈ ਅਤੇ ਲੋਕ ਸੇਵਾ ਲਈ ਇਹਨਾਂ ਦੇ ਪਰਿਵਾਰ ਦੀ ਕੁਰਬਾਨੀ ਵੀ ਰਹੀ ਹੈ ਅਤੇ ਲੋਕਾਂ ਲਈ ਇਹ ਪਰਿਵਾਰ ਸਦਾ ਹੀ ਵਚਨਬੰਦ ਰਿਹਾ ,
ਇਸ ਮੌਕੇ ਤੇ ਰਣਜੀਤ ਸਿੰਘ ਕਾਹਲੋ , ਦਵਿੰਦਰ ਕੌਰ ਕਾਲੜਾ ਸਰਤੇਜ ਸਿੰਘ ਬਾਸੀ , ਅਵਤਾਰ ਸਿੰਘ ਘੁੰਮਣ , ਸੁਭਾਸ਼ ਸੋਂਧੀ , ਅੰਮ੍ਰਿਤਬੀਰ ਸਿੰਘ , ਆਰਤੀ ਰਾਜਪੂਤ, ਰਣਜੀਤ ਸਿੰਘ ਰਾਣਾ ਆਦਿ ਹਾਜਰ ਸਨ

Disclaimer : यह खबर उदयदर्पण न्यूज़ को सोशल मीडिया के माध्यम से प्राप्त हुई है। उदयदर्पण न्यूज़ इस खबर की आधिकारिक तौर पर पुष्टि नहीं करता है। यदि इस खबर से किसी व्यक्ति अथवा वर्ग को आपत्ति है, तो वह हमें संपर्क कर सकते हैं।