
ਸ੍ਰੀ ਗੁਰੂ ਹਰਿਰਾਇ ਸਾਹਿਬ ਡਾਇਗਨੋਸਟਿਕ ਸੈਂਟਰ ਅਤੇ ਹੈਲਥ ਕੇਅਰ ਵੱਲੋਂ ਨਵਾਂ ਪ੍ਰਾਈਵੇਟ ਲਿਮਿਟਡ ਸੈਂਟਰ ਮੁੱਲਾਂਪੁਰ ਗਰੀਬਦਾਸ ਨਿਊ ਚੰਡੀਗੜ੍ਹ ਵਿਖੇ ਖੋਲਿਆ ਗਿਆ ਜਾਣਕਾਰੀ ਸਾਂਝੀ ਕਰਦਿਆਂ ਡਾਕਟਰ ਗੁਰਦੀਪ ਸਿੰਘ ਸੋਹੀ ਅਤੇ ਚਰਨਜੀਤ ਸਿੰਘ ਸੋਨੀ ਨੇ ਦੱਸਿਆ ਕਿ ਅੱਜ ਸ਼੍ਰੀ ਗੁਰੂ ਹਰਰਾਏ ਸਾਹਿਬ ਡਾਇਗਨੋਸਟਿਕ ਸੈਂਟਰ ਸੈਕਟਰ 22 ਚੰਡੀਗੜ੍ਹ ਵੱਲੋਂ ਨਿਊ ਚੰਡੀਗੜ ਇਲਾਕੇ ਦੇ ਵਿੱਚ ਖੋਲਿਆ ਗਿਆ ਇਸ ਸੈਂਟਰ ਦਾ ਉਦਘਾਟਨ ਸ੍ਰੀ ਮਲਕੀਤ ਸਿੰਘ ਔਜਲਾ ਪ੍ਰਾਈਵੇਟ ਸੈਕਟਰੀ ਟੂ ਹੈਲਥ ਮਨਿਸਟਰ ਪੰਜਾਬ ਅਤੇ ਸ੍ਰੀ ਅਰਵਿੰਦਪੁਰੀ ਚੇਅਰਮੈਨ ਅਤੇ ਸ੍ਰੀ ਪ੍ਰਦੀਪ ਸਿੰਘ ਭਭਾਤ ਡਿਪਟੀ ਸੈਕਟਰੀ ਗੌਰਮੈਂਟ ਆਫ ਪੰਜਾਬ ਅਤੇ ਸ੍ਰੀ ਭੁਪਿੰਦਰ ਸਿੰਘ ਝੱਜ ਸਰਪੰਚ ਜਤਿੰਦਰ ਸਿੰਘ ਧਾਲੀਵਾਲ ਲਾਲ ਸਿੰਘ ਪੰਚ ਅਤੇ ਡਾਕਟਰ ਗੁਰਦੀਪ ਸਿੰਘ ਸੋਹੀ ਵੱਲੋਂ ਆਪਣੇ ਕਰ ਕਮਲਾ ਨਾਲ ਕੀਤਾ ਗਿਆ ਇਹ ਸੈਂਟਰ ਇਲਾਕੇ ਦੇ ਜਰੂਰਤਮੰਦ ਅਤੇ ਮਿਡਲ ਕਲਾਸ ਲੋਕਾਂ ਲਈ ਬਹੁਤ ਹੀ ਵਰਦਾਨ ਸਾਬਤ ਹੋਵੇਗਾ ਕਿਉਂਕਿ ਪੂਰੇ ਇਲਾਕੇ ਵਿੱਚ ਕੋਈ ਵੀ ਸਰਕਾਰੀ ਸਿਹਤ ਸੁਵਿਧਾ ਲਈ ਅਲਟਰਾਸਾਊਂਡ ਸੈਂਟਰ ਮੌਜੂਦ ਨਹੀਂ ਸੀ ਅਤੇ ਲੋਕਾਂ ਨੂੰ ਇਹਨਾਂ ਸੁਵਿਧਾਵਾਂ ਲਈ ਦੂਰ ਦੁਰਾਡੇ ਜਾਣਾ ਪੈਂਦਾ ਸੀ ਅਤੇ ਖੱਜਲ ਖੁਆਰੀਆਂ ਦਾ ਸਾਹਮਣਾ ਕਰਨਾ ਪੈਂਦਾ ਸੀ ਪਰ ਹੁਣ ਇਹ ਸੈਂਟਰ ਇਲਾਕੇ ਵਿੱਚ ਖੁੱਲਣ ਨਾਲ ਇਲਾਕੇ ਦੇ ਜਰੂਰਤਮੰਦ ਲੋਕਾ ਨੂੰ ਖੱਜਲ ਖੁਾਰੀ ਦਾ ਸਾਹਮਣਾ ਨਹੀਂ ਕਰਨਾ ਪਵੇਗਾ ਇਸ ਮੌਕੇ ਸ੍ਰੀ ਔਜਲਾ ਤੇ ਸ੍ਰੀ ਅਰਵਿੰਦ ਪੂਰੀ ਜੀ ਨੇ ਇਸ ਸੰਸਥਾ ਵੱਲੋਂ ਕੀਤੇ ਜਾ ਰਹੇ ਸਮਾਜ ਸੇਵੀ ਕੰਮਾਂ ਦੀ ਸ਼ਲਾਂਘਾ ਕੀਤੀ ਇਸ ਮੌਕੇ ਸਰਪੰਚ ਜਤਿੰਦਰ ਸਿੰਘ ਧਾਲੀਵਾਲ ਵੱਲੋਂ ਇਸ ਪ੍ਰੋਗਰਾਮ ਤੇ ਪਹੁੰਚੇ ਹੋਏ ਮਹਿਮਾਨਾਂ ਅਤੇ ਪ੍ਰਬੰਧਕਾਂ ਦਾ ਤਹਿ ਦਿਲੋਂ ਧੰਨਵਾਦ ਕੀਤਾ ਇਸ ਸੈਂਟਰ ਵਿੱਚ ਹੈਡ ਇੰਚਾਰਜ ਸ੍ਰੀ ਜਸਪ੍ਰੀਤ ਸਿੰਘ ਵੱਲੋਂ ਜਾਣਕਾਰੀ ਸਾਂਝੀ ਕਰਦੇ ਹੋਏ ਦੱਸਿਆ ਕਿ ਡਾਕਟਰ ਸੁਨੀਤਾ ਰੈਡੀਆਲਲੋਜਸਟ ਅਤੇ ਡਾਕਟਰ ਰਜਨੀ ਵੱਲੋਂ ਇਸ ਸੈਂਟਰ ਦੇ ਵਿੱਚ ਸੇਵਾ ਨਿਭਾਈਆਂ ਜਾਣਗੀਆਂ ਅਤੇ ਇੱਥੇ ਅਲਟਰਾਸਾਊਂਡ ਅਤੇ ਹੋਰ ਟੈਸਟ ਮਾਰਕੀਟ ਨਾਲੋਂ ਬਹੁਤ ਹੀ ਸਸਤੇ ਰੇਟਾਂ ਕੀਤੇ ਜਾਣਗੇ ਇਸ ਤੋਂ ਇਲਾਵਾ ਬਲੱਡ ਸ਼ੂਗਰ ਟੈਸਟ ਬਿਲਕੁਲ ਮੁਫਤ ਕੀਤੇ ਜਾਣਗੇ ਇਸ ਮੌਕੇ ਸ੍ਰੀ ਅਮਰਜੀਤ ਸਿੰਘ ਚੱਡਾ ਪ੍ਰਧਾਨ ਸ਼੍ਰੀ ਗੁਰਦੁਆਰਾ ਸਾਹਿਬ ਸੈਕਟਰ 22 ਚੰਡੀਗੜ੍ਹ ਅਤੇ ਸ੍ਰੀ ਗੁਰਜੋਤ ਸਿੰਘ ਸਾਹਨੀ ਜਨਰਲ ਸਕੱਤਰ ਅਤੇ ਵਰਿੰਦਰ ਸਿੰਘ ਜਗਦੀਸ ਧੀਮਾਨ ਡਾਕਟਰ ਬਲਵੀਰ ਸਿੰਘ ਡਾਕਟਰ ਪਰਵੀਨ ਭਨੋਟ ਡਾਕਟਰ ਰਾਜੂ ਇਲਾਵਾ ਇਲਾਕੇ ਦੇ ਬਹੁਤ ਮੋਹਤਬਰਾ ਵੱਲੋਂ ਸੈਂਟਰ ਖੋਲਣ ਤੇ ਸਟਾਫ ਨੂੰ ਅਤੇ ਪ੍ਰਬੰਧਕਾਂ ਨੂੰ ਵਧਾਈਆਂ ਦਿੱਤੀਆਂ