ਮੇਹਰ ਚੰਦ ਪੋਲੀਟੈਕਨਿਕ ਕਾਲਜ ਦੇ ਯੂਥ ਕਲੱਬ ਵਲੋਂ ਪਿੰ੍ਰਸੀਪਲ ਡਾ. ਜਗਰੂਪ ਸਿੰਘ ਦੀ ਅਗਵਾਈ ਵਿੱਚ ਸ਼ਹੀਦੇਆਜ਼ਮ ਸਰਦਾਰ ਭਗਤ ਸਿੰਘ ਸ਼ਹੀਦੀ ਦਿਵਸ ਨੂੰ ਸਮਰਪਤ ਅਤੇ ਵਿਦਿਆਰਥੀਆਂ ਨੂੰ ਦਸਤਾਰ ਸਬੰਧੀ ਉਤਸਾਹਿਤ ਕਰਨ ਵਾਸਤੇ ਦਸਤਾਰ ਮੁਕਾਬਲੇ ਦਾ ਆਯੋਜਨ ਕੀਤਾ।ਇਸ ਵਿੱਚ 43 ਦੇ ਕਰੀਬ ਵਿਦਿਆਰਥੀਆਂ ਨੇ ਭਾਗ ਲਿਆ।ਪ੍ਰਿੰਸੀਪਲ ਸਾਹਿਬ ਨੇ ਦਸਤਾਰ ਦੇ ਇਤਿਹਾਸ ਸਬੰਧੀ ਵਿਦਿਆਰਥੀਆਂ ਨੂੰ ਜਾਣਕਾਰੀ ਵੀ ਦਿੱਤੀ।ਇਸ ਮੁਕਾਬਲੇ ਵਿੱਚ ਵਿਦਿਆਰਥੀਆਂ ਨੇ ਕਾਲਜ ਦੀ ਲਾਇਬਰੇਰੀ ਵਿੱਚ ਦਸਤਾਰਾਂ ਬੰਨੀਆਂ।ਇਹਨਾਂ ਮੁਕਾਬਲਿਆਂ ਵਿੱਚ ਪਹਿਲੇ ਸਥਾਨ ਤੇ ਗੁਰਕੀਰਤ ਸਿੰਘ, ਦੂਜੇ ਸਥਾਨ ਤੇ ਏਕਮਦੀਪ ਸਿੰਘ ਅਤੇ ਤੀਜੇ ਸਥਾਨ ਤੇ ਹੰਸਪ੍ਰੀਤ ਸਿੰਘ ਨੇ ਕਬਜ਼ਾ ਕੀਤਾ। ਇਸ ਤੋਂ ਇਲਾਵਾ ਗੁਰਜੋਤ ਸਿੰਘ ਨੂੰ ਹੌਂਸਲਾ ਵਧਾਊ ਇਨਾਮ ਦਿੱਤਾ ਗਿਆ।ਇਸ ਮੁਕਾਬਲੇ ਵਿੱਚ ਦਸਤਾਰਾਂ ਦੀ ਸੇਵਾ ਸ. ਮੰਨਦੀਪ ਸਿੰਘ (ਕਨੇਡਾ ਵਾਲੇ) ਵਲੋਂ ਕੀਤੀ ਗਈ। ਇਸ ਮੁਕਾਬਲੇ ਵਿੱਚ ਸ. ਕਰਨਇੰਦਰ ਸਿੰਘ, ਸ. ਵਿਕਰਮਜੀਤ ਸਿੰਘ, ਸ. ਤਨਵੀਰ ਸਿੰਘ, ਸ. ਸੁਖਜੀਤ ਸਿੰਘ ਅਤੇ ਸ. ਜਸਵਿੰਦਰ ਸਿੰਘ ਨੇ ਜੱਜਾਂ ਦੀ ਭੂਮਿਕਾ ਨਿਭਾਈ।ਜੇਤੂ ਵਿਦਿਆਰਥੀਆਂ ਨੂੰ ਪ੍ਰਿੰਸੀਪਲ ਡਾ. ਜਗਰੂਪ ਸਿੰਘ ਵਲੋਂ ਸਿਮਰਤੀ ਚਿੰਨ ਅਤੇ ਪੱਗਾਂ ਨਾਲ ਸਨਮਾਨਿਤ ਕੀਤਾ ਗਿਆ।ਇਸ ਮੋਕੇ ਜੇ.ਐਸ. ਘੇੜਾ, ਮੈਡਮ ਮੰਜੂ,  ਪ੍ਰਿੰਸ ਮਦਾਨ,  ਰਾਕੇਸ਼ ਸ਼ਰਮਾ,  ਗੋਰਵ ਸ਼ਰਮਾ, ਸ ਮਨੀਸ਼ ਅਤੇ ਰਾਜੀਵ ਸ਼ਰਮਾ ਤੇ ਹੋਰ ਸਟਾਫ ਮੋਜੂਦ ਸਨ।

 

 

Disclaimer : यह खबर उदयदर्पण न्यूज़ को सोशल मीडिया के माध्यम से प्राप्त हुई है। उदयदर्पण न्यूज़ इस खबर की आधिकारिक तौर पर पुष्टि नहीं करता है। यदि इस खबर से किसी व्यक्ति अथवा वर्ग को आपत्ति है, तो वह हमें संपर्क कर सकते हैं।