ਮੇਹਰ ਚੰਦ ਪੋਲੀਟੈਕਨਿਕ ਕਾਲਜ ਦੇ ਯੂਥ ਕਲੱਬ ਵਲੋਂ ਪਿੰ੍ਰਸੀਪਲ ਜਗਰੂਪ ਸਿੰਘ ਦੀ ਅਗਵਾਈ ਵਿੱਚ ਵਿਦਿਆਰਥੀਆਂ ਨੂੰ ਪੰਜਾਬੀ ਵਿਰਸਾ ਨਾਲ ਸਬੰਧਤ ਰੰਗ-ਸੰਗ ਰੰਗੋਲੀ ਮੁਕਾਬਲੇ ਦਾ ਅਯੋਜਨ ਕੀਤਾ।ਇਸ ਵਿੱਚ 30 ਦੇ ਕਰੀਬ ਵਿਦਿਆਰਥੀਆਂ ਨੇ ਭਾਗ ਲਿਆ।ਪ੍ਰਿੰਸੀਪਲ ਸਾਹਿਬ ਨੇ ਰੰਗੋਲੀ ਸਬੰਧੀ ਵਿਦਿਆਰਥੀਆਂ ਨੂੰ ਜਾਣਕਾਰੀ ਵੀ ਦਿੱਤੀ।ਇਸ ਮੁਕਬਲੇ ਵਿੱਚ ਵਿਦਿਆਰਥੀਆਂ ਨੇ ਕਾਲਜ ਦੀੇ ਲਾਇਬਰੇਰੀ ਵਿੱਚ ਖੁਬਸੂਰਤ ਰੰਗੋਲੀਆਂ ਬਣਾਈਆਂ।ਇਹਨਾਂ ਮੁਕਾਬਲਿਆਂ ਵਿੱਚ ਪਹਿਲੇ ਸਥਾਨ ਤੇ ਮਿਸ ਸਿੰਧੂ ਅਤੇ ਸਤਬੀਰ ਕੰਪਿਊਟਰ ਵਿਭਾਗ, ਦੂਜੇ ਸਥਾਨ ਤੇ ਰੀਆ ਅਤੇ ਨਵਨੀਤ ਕੰਪਿਊਟਰ ਵਿਭਾਗ ਅਤੇ ਤੀਜੇ ਸਥਾਨ ਤੇ ਸੁਖਰਾਜਵੀਰ ਸਿੰਘ ਅਤੇ ਸੁਬੋਧ ਅਪਲਾਇਡ ਸਾਇੰਸ ਵਿਭਾਗ ਨੇ ਕਬਜ਼ਾ ਕੀਤਾ। ਇਸ ਮੁਕਾਬਲੇ ਵਿੱਚ ਡਾ. ਰਾਜੀਵ ਭਾਟੀਆ,  ਜੇ.ਐਸ.ਘੇੜਾ, ਮੈਡਮ ਮੰਜੂ ਮੰਨਚੰਦਾ ਅਤੇ ਕੈਪਟਨ ਪੰਕਜ ਗੁਪਤਾ ਨੇ ਜੱਜਾਂ ਦੀ ਭੂਮਿਕਾ ਨਿਭਾਈ।ਜੇਤੂ ਵਿਦਿਆਰਥੀਆਂ ਨੂੰ ਪ੍ਰਿੰਸੀਪਲ ਡਾ. ਜਗਰੂਪ ਸਿੰਘ ਵਲੋਂ ਮੈਡਲ ਨਾਲ ਸਨਮਾਨਿਤ ਕੀਤਾ ਗਿਆ।ਇਸ ਮੋਕੇ ਸ੍ਰੀ ਪਿੰ੍ਰਸ ਮੰਦਾਨ,  ਗੋਰਵ ਸ਼ਰਮਾ  ਕਰਨਇੰਦਰ ਸਿੰਘ,  ਮਨੀਸ਼ ਸਚਦੇਵਾ, ਮੈਡਮ ਪਿੰਕੀ,  ਰਾਜੀਵ ਸ਼ਰਮਾ ਤੇ ਹੋਰ ਸਟਾਫ ਮੋਜੂਦ ਸਨ।

 

 

Disclaimer : यह खबर उदयदर्पण न्यूज़ को सोशल मीडिया के माध्यम से प्राप्त हुई है। उदयदर्पण न्यूज़ इस खबर की आधिकारिक तौर पर पुष्टि नहीं करता है। यदि इस खबर से किसी व्यक्ति अथवा वर्ग को आपत्ति है, तो वह हमें संपर्क कर सकते हैं।