पंजाबशिक्षा और संस्कृति

ਮੇਹਰ ਚੰਦ ਪੋਲੀਟੈਕਨਿਕ ਕਾਲਜ ਦੇ ਆਟੋਮੋਬਾਈਲ ਵਿਭਾਗ ਵੱਲੋਂ ‘Next Gen Tractor Technology’ ’ਤੇ ਵੈਬਿਨਾਰ

ਜਲੰਧਰ: ਮੇਹਰ ਚੰਦ ਪੋਲੀਟੈਕਨਿਕ ਕਾਲਜ, ਜਲੰਧਰ ਦੇ ਆਟੋਮੋਬਾਈਲ ਇੰਜੀਨੀਅਰਿੰਗ ਵਿਭਾਗ ਵੱਲੋਂ ਵਿਦਿਆਰਥੀਆਂ ਨੂੰ ਟਰੈਕਟਰ ਉਦਯੋਗ ਵਿੱਚ ਹੋ ਰਹੀਆਂ ਨਵੀਨਤਮ ਤਕਨੀਕੀ ਤਰੱਕੀਆਂ ਅਤੇ ਆਧੁਨਿਕ ਤਕਨਾਲੋਜੀ ਨਾਲ ਜਾਣੂ ਕਰਵਾਉਣ ਲਈ “Next Gen Tractor Technology – Power Innovation in Sonalika” ਵਿਸ਼ੇ ’ਤੇ ਵਿਸ਼ੇਸ਼ ਵੈਬਿਨਾਰ ਕਰਵਾਇਆ ਗਿਆ।

ਵੈਬਿਨਾਰ ਦੇ ਮੁੱਖ ਵਕਤਾ ਅਭਿਸ਼ੇਕ ਸਿੰਘ, ਅਸਿਸਟੈਂਟ ਮੈਨੇਜਰ, ਇੰਜਣ ਕੈਲੀਬ੍ਰੇਸ਼ਨ ਵਿਭਾਗ, ਸੋਨਾਲਿਕਾ ਸਨ। ਉਨ੍ਹਾਂ ਨੇ ਵਿਦਿਆਰਥੀਆਂ ਨੂੰ ਸੋਨਾਲਿਕਾ ਟਰੈਕਟਰਾਂ ਵਿੱਚ ਵਰਤੀ ਜਾ ਰਹੀ ਨੈਕਸਟ ਜਨਰੇਸ਼ਨ ਤਕਨਾਲੋਜੀ, ਇੰਜਣ ਕੈਲੀਬ੍ਰੇਸ਼ਨ, ਪਾਵਰ ਅਤੇ ਪਰਫਾਰਮੈਂਸ ਵਿੱਚ ਸੁਧਾਰ, ਫਿਊਲ ਐਫੀਸ਼ੈਂਸੀ ਅਤੇ ਆਧੁਨਿਕ ਟਰੈਕਟਰ ਤਕਨਾਲੋਜੀ ਬਾਰੇ ਜਾਣਕਾਰੀ ਦਿੱਤੀ।

ਅਭਿਸ਼ੇਕ ਸਿੰਘ ਨੇ ਉਦਯੋਗਿਕ ਪੱਧਰ ’ਤੇ ਇੰਜਣ ਦੀ ਕਾਰਗੁਜ਼ਾਰੀ ਨੂੰ ਬਿਹਤਰ ਬਣਾਉਣ ਵਿੱਚ ਕੈਲੀਬ੍ਰੇਸ਼ਨ ਦੀ ਮਹੱਤਤਾ ਅਤੇ ਨਵੀਂ ਪੀੜ੍ਹੀ ਦੇ ਟਰੈਕਟਰਾਂ ਵਿੱਚ ਅਪਣਾਈਆਂ ਜਾ ਰਹੀਆਂ ਤਕਨੀਕਾਂ ਬਾਰੇ ਆਪਣੇ ਵਿਹਾਰਕ ਤਜਰਬੇ ਸਾਂਝੇ ਕੀਤੇ। ਉਨ੍ਹਾਂ ਨੇ ਵਿਦਿਆਰਥੀਆਂ ਨੂੰ ਆਟੋਮੋਬਾਈਲ ਅਤੇ ਟਰੈਕਟਰ ਉਦਯੋਗ ਵਿੱਚ ਭਵਿੱਖ ਦੇ ਕਰੀਅਰ ਮੌਕਿਆਂ ਬਾਰੇ ਵੀ ਜਾਣੂ ਕਰਵਾਇਆ।

ਵੈਬਿਨਾਰ ਦੌਰਾਨ ਵਿਦਿਆਰਥੀਆਂ ਨੇ ਸਵਾਲ-ਜਵਾਬ ਸੈਸ਼ਨ ਰਾਹੀਂ ਮਾਹਿਰ ਨਾਲ ਸੰਵਾਦ ਕਰਦਿਆਂ ਆਪਣੇ ਤਕਨੀਕੀ ਗਿਆਨ ਵਿੱਚ ਵਾਧਾ ਕੀਤਾ ਅਤੇ ਇੰਜਣ ਤਕਨਾਲੋਜੀ, ਪਾਵਰ ਇਨੋਵੇਸ਼ਨ ਅਤੇ ਉਦਯੋਗਿਕ ਕਾਰਜ-ਪ੍ਰਣਾਲੀ ਬਾਰੇ ਵਿਹਾਰਕ ਜਾਣਕਾਰੀ ਪ੍ਰਾਪਤ ਕੀਤੀ।

ਇਸ ਮੌਕੇ ਕਾਲਜ ਦੇ ਪ੍ਰਿੰਸੀਪਲ ਡਾ. ਜਗਰੂਪ ਸਿੰਘ ਨੇ ਕਿਹਾ ਕਿ ਵਿਦਿਆਰਥੀਆਂ ਨੂੰ ਉਦਯੋਗਿਕ ਤਕਨਾਲੋਜੀ ਅਤੇ ਨਵੀਨਤਮ ਜਾਣਕਾਰੀ ਨਾਲ ਜੋੜਨ ਲਈ ਕਾਲਜ ਵੱਲੋਂ ਹਰ ਮਹੀਨੇ ਦੇ ਦੂਜੇ ਸ਼ਨੀਵਾਰ ਅਜਿਹੇ ਵਿਸ਼ੇਸ਼ ਵੈਬਿਨਾਰ ਕਰਵਾਏ ਜਾਂਦੇ ਹਨ। ਉਨ੍ਹਾਂ ਕਿਹਾ ਕਿ ਉਦਯੋਗ ਮਾਹਿਰਾਂ ਨਾਲ ਅਜਿਹਾ ਸੰਵਾਦ ਵਿਦਿਆਰਥੀਆਂ ਦੇ ਤਕਨੀਕੀ ਗਿਆਨ, ਵਿਹਾਰਕ ਸਮਝ ਅਤੇ ਰੋਜ਼ਗਾਰ ਯੋਗਤਾ ਨੂੰ ਹੋਰ ਮਜ਼ਬੂਤ ਕਰਦਾ ਹੈ।

ਆਟੋਮੋਬਾਈਲ ਵਿਭਾਗ ਦੇ ਇੰਚਾਰਜ ਇੰਜੀਨੀਅਰ ਗੌਰਵ ਸ਼ਰਮਾ ਅਤੇ ਕੋਆਰਡੀਨੇਟਰ ਇੰਜੀਨੀਅਰ ਇੰਦਰਜੀਤ ਸਿੰਘ ਨੇ ਵੈਬਿਨਾਰ ਦੇ ਸਫਲ ਆਯੋਜਨ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਈ। ਵਿਦਿਆਰਥੀਆਂ ਅਤੇ ਸਟਾਫ਼ ਮੈਂਬਰਾਂ ਨੇ ਵੈਬਿਨਾਰ ਵਿੱਚ ਉਤਸ਼ਾਹ ਨਾਲ ਭਾਗ ਲਿਆ।

ਵੈਬਿਨਾਰ ਦਾ ਮੁੱਖ ਉਦੇਸ਼ ਵਿਦਿਆਰਥੀਆਂ ਨੂੰ ਨੈਕਸਟ ਜਨਰੇਸ਼ਨ ਟਰੈਕਟਰ ਤਕਨਾਲੋਜੀ, ਇੰਜਣ ਕੈਲੀਬ੍ਰੇਸ਼ਨ, ਪਾਵਰ ਇਨੋਵੇਸ਼ਨ ਅਤੇ ਸੋਨਾਲਿਕਾ ਦੀਆਂ ਆਧੁਨਿਕ ਤਕਨੀਕਾਂ ਨਾਲ ਜਾਣੂ ਕਰਵਾਉਂਦੇ ਹੋਏ ਉਨ੍ਹਾਂ ਨੂੰ ਉਦਯੋਗ ਦੀਆਂ ਮੌਜੂਦਾ ਅਤੇ ਭਵਿੱਖੀ ਲੋੜਾਂ ਅਨੁਸਾਰ ਤਿਆਰ ਕਰਨਾ ਸੀ।

Related Articles

Back to top button