
ਜਲੰਧਰ :ਪ੍ਰਿੰਸੀਪਲ ਡਾ. ਜਗਰੂਪ ਸਿੰਘ ਜੀ ਦੀ ਰਹਿਨੁਮਾਈ ਹੇਠ ਮੇਹਰ ਚੰਦ ਪੌਲੀਟੈਕਨਿਕ
ਕਾਲਜ ਦੇ ਵਿਦਿਆਰਥੀਆਂ ਨੇ ਸੀ. ਟੀ. ਕਾਲੇਜ ਦੇ ਸਮਾਰੋਹ ਤਕਨੀਕੀ ਫੈਸਟੀਵਲ
ਵਿੱਚ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਵੱਖ- ਵੱਖ ਇਨਾਮ ਜਿੱਤੇ। ਉਹਨਾਂ ਵੱਖ-
ਵੱਖ ਪੁਜੀਸ਼ਨਾਂ ਤੇ ਆਪਣਾ ਕਬਜਾ ਜਮਾਇਆ ।ਜਿਸ ਵਿੱਚ ਇਲੈਕਟ੍ਰੀਕਲ ਵਿਭਾਗ
ਦੇ ਦਲਜੋਤ, ਸਤਨਾਮ, ਮਨਿੰਦਰ ਅਤੇ ਸੀ. ਐਸ. ਸੀ ਦੇ ਦਿਪਾਂਸ਼ੂ ਨੇ ਖਜ਼ਾਨਾ
ਲੱਭੋ ਵਿੱਚ ਪਹਿਲਾ, ਈ. ਸੀ. ਈ ਦੇ ਹਿਮਾਂਸ਼ੂ ਨੇ ਪ੍ਰੋਜੈਕਟ ਡਿਸਪਲੇ ਵਿੱਚ
ਪਹਿਲਾ ਅਤੇ ਸੀ. ਐਸ. ਸੀ ਦੇ ਅਰਮਾਨ, ਰੋਹਨ, ਭਵਿਆ, ਇਸ਼ਾਨ ਅਤੇ
ਪ੍ਰਾਣਰਾਜ ਨੇ ਲੈਨ ਗੇਮਿੰਗ ਵਿੱਚ ਤੀਜਾ ਸਥਾਨ ਹਾਸਲ ਕੀਤਾ। ਇਸ ਤੋਂ
ਇਲਾਵਾ ਵਿਦਿਆਰਥੀਆਂ ਦੀ ਹਰ ਪਹਿਲਾ ਸਥਾਨ ਜੇਤੂ ਟੀਮ ਨੇ 2100/- ਦਾ
ਇਨਾਮ ਜਿੱਤ ਕੇ ਕਾਲਜ ਦਾ ਨਾਮ ਰੌਸ਼ਨ ਕੀਤਾ।
ਪ੍ਰਿੰਸੀਪਲ ਡਾ. ਜਗਰੂਪ ਸਿੰਘ ਜੀ ਨੇ ਡਾ. ਰਾਜੀਵ ਭਾਟੀਆ, ਮੁੱਖੀ ਸਟੂਡੈਂਟ
ਚੈਪਟਰ, ਇਵੈਂਟ ਇੰਚਾਰਜ ਸਟਾਫ਼ੳਮਪ; ਅਤੇ ਸਾਰੇ ਵਿਦਿਆਰਥੀਆ ਨੂੰ ਇਸ
ਉਪਲਭਦੀ ਲਈ ਵਧਾਈ ਦਿਤੀ ਅਤੇ ਭਵਿੱਖ ਵਿਚ ਵੀ ਇਸੇ ਹੀ ਤਰਾਂ ਕਾਮਯਾਬੀ
ਹਾਸਿਲ ਕਰਨ ਵਾਸਤੇ ਉਤਸਾਹਿਤ ਕੀਤਾ।ਇਸ ਮੌਕੇ ਸ਼੍ਰੀ. ਕਸ਼ਮੀਰ ਕੁਮਾਰ
(ਮੁਖੀ, ਇਲੈਕਟ੍ਰੀਕਲ ਵਿਭਾਗ), ਜਿੱਤਣ ਵਾਲੀਆਂ ਟੀਮਾਂ ਦੇ ਇੰਚਾਰਜ
ਸਾਹਿਬਾਨ, ਸ਼੍ਰੀ ਵਿਕਰਮਜੀਤ ਸਿੰਘ, ਮੈਡਮ ਗੀਤਾ, ਮਿਸ. ਪ੍ਰੀਤ ਕੰਵਲ, ਮਿਸ.
ਪ੍ਰੀਤੀ, ਸ਼੍ਰੀ ਮਨੀਸ਼ ਸਚਦੇਵਾ, ਸ਼੍ਰੀ ਹਨੀਸ਼, ਸ਼੍ਰੀ ਨਵਮ ਅਤੇ ਸ਼੍ਰੀ ਮਾਨਵ ਵੀ
ਹਾਜ਼ਰ ਸਨ।