
ਮਾਣਯੋਗ ਪਿੰ੍ਰਸੀਪਲ ਡਾ. ਜਗਰੂਪ ਸਿੰਘ ਜੀ ਦੀ ਰਹਿਨੁੰਮਾਈ ਹੇਠ ਅਤੇ ਮੁੱਖੀ ਵਿਭਾਗ ਸ਼੍ਰੀ ਕਸ਼ਮੀਰ ਕੁਮਾਰ ਦੀ ਦੇਖ-ਰੇਖ ਵਿੱਚ ਇਲੈਕਟ੍ਰੀਕਲ ਵਿਭਾਗ ਦੇ ਵਿਦਿਆਰਥੀਆਂ ਦੀ ਡੇਵੀਅਟ ਵਿਖੇ “ਕੈਰੀਅਰ ਗਾਈਡੈਂਸ” ਹੋਈ। ਡੇਵੀਅਟ ਦੇ ਮੁੱਖੀ ਵਿਭਾਗ ਡਾ. ਸੁਧੀਰ ਸ਼ਰਮਾ ਜੀ ਦੀਆਂ ਹਦਾਇਤਾਂ ਅਨੁੰਸਾਰ ਮੁੱਖ ਬੁਲਾਰੇ ਇੰਜੀ. ਮਨੀ ਬਾਂਸਲ ਜੀ ਨੇ ਵਿਦਿਆਰਥੀਆਂ ਨੂੰ ਆਪਣੇ ਕੈਰੀਅਰ ਬਣਾਉਣ ਸਬੰਧੀ ਅਣਮੁੱਲੇ ਵਿਚਾਰ ਪ੍ਰਗਟ ਕੀਤੇ। ਉਨ੍ਹਾਂ ਵਿਦਿਆਰਥੀਆਂ ਨੂੰ ਉੱਚ ਸਿੱਖਿਆ ਪ੍ਰਾਪਤ ਕਰਕੇ ਆਪਣੀ ਯੋਗਤਾ ਨੂੰ ਸੁਧਾਰਨ ਦੀ ਗੱਲ ਵੀ ਕਹੀ। ਉਨ੍ਹਾਂ ਵੱਖ-ਵੱਖ ਖੇਤਰਾਂ ਵਿੱਚ ਵਿਦਿਆਰਥੀਆਂ ਨੂੰ ਆਪਣਾ ਭਵਿੱਖ ਬਣਾਉਣ ਲਈ ਚੰਗੇ ਸੁਝਾਅ ਦਿੱਤੇ। ਡੇਵੀਅਟ ਦੀ ਆਧੁਨਿੰਕ ਇਲੈਕਟ੍ਰੀਕਲ ਲੈਬੋਰਟ੍ਰੀ ਵਿੱਚ ਵਿਦਿਆਰਥੀਆਂ ਨੂੰ ਨਵੀਆਂ ਤਕਨੀਕਾਂ ਅਨੁੰਸਾਰ ਪ੍ਰਯੋਗ ਵੀ ਕਰਵਾਏ ਗਏ।ਇਸ ਮੌਕੇ ਤੇ ਜਿੱਥੇ ਡੇਵੀਅਟ ਵਲੋਂ ਇੰਜੀ ਚਿੰਟੂ ਰੀਆ, ਇੰਜੀ ਸ਼ੀਵਾਨੀ ਮੇਹਤਾ, ਇੰਜੀ. ਬਲਜੀਤ ਸਿੰਘ, ਸ਼੍ਰੀ ਸੁਭਾਸ਼ ਕੁਮਾਰ ਅਤੇ ਸ਼੍ਰੀ ਰਾਜੇਸ਼ ਕੁਮਾਰ ਸ਼ਾਮਿਲ ਹੋਏ ਉੱਥੇ ਕਾਲਜ ਵਲੋਂ ਸ਼੍ਰੀ ਵਿਕ੍ਰਮਜੀਤ ਸਿੰਘ ਅਤੇ ਸ਼੍ਰੀ ਗਗਨਦੀਪ ਜੀ ਨੇ ਇਸ ਸੈਮੀਨਾਰ ਨੂੰ ਨੇਪੜੇ ਚਾੜਨ ਵਿੱਚ ਆਪਣਾ ਯੋਗਦਾਨ ਪਾਇਆ।ਇਹ ਸੈਮੀਨਾਰ ਨੌਜਵਾਨ ਵਿਦਿਆਰਥੀਆਂ ਦੇ ਭਵਿੱਖ ਵਾਸਤੇ ਬਹੁਤ ਸਹਾਈ ਸਿੱਧ ਹੋਵੇਗਾ।